ਜੈਤੋ/ਨਵੀਂ ਦਿੱਲੀ- (ਪਰਾਸ਼ਰ)- ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਉੱਤਰੀ-ਪੂਰਬੀ ਪ੍ਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪ੍ਰੇਰਿਤ ਹੋ ਕੇ ਕੇਂਦਰ ਸਰਕਾਰ ਅਤੇ ਓ. ਐੱਨ. ਜੀ. ਸੀ. ਵਰਗੇ ਜਨਤਕ ਉੱਦਮ ਜੀਵਨ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹਨ। ਉਹ ਆਸਾਮ ਦੇ ਸ਼ਿਵਸਾਗਰ 'ਚ ਓ. ਐੱਨ. ਜੀ. ਸੀ. ਸਹਿਯੋਗੀ ਮਲਟੀ-ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ ਕਰਨ ਮਗਰੋਂ ਇਕ ਜਨਤਕ ਸਮਾਰੋਹ ਵਿਚ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਦਾ ਆਧੁਨਿਕ ਬੁਨਿਆਦੀ ਢਾਂਚਾ ਅਤੇ ਡਾਕਟਰੀ ਯੰਤਰ ਪੂਰੇ ਦੇਸ਼ 'ਚ ਸਰਵਸ਼੍ਰੇਸ਼ਠ 'ਚੋਂ ਇਕ ਹਨ, ਇਸ ਨਾਲ ਨਾ ਸਿਰਫ਼ ਉੱਪਰੀ ਆਸਾਮ ਦੇ ਸਥਾਨਕ ਲੋਕਾਂ ਨੂੰ ਫਾਇਦਾ ਹੋਵੇਗਾ, ਸਗੋਂ ਕਿ ਗੁਆਂਢੀ ਸੂਬਿਆਂ ਨਾਗਾਲੈਂਡ, ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ।
ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਆਉਣ ਵਾਲੇ ਸਾਲਾਂ 'ਚ ਸਿਊ-ਕਾ-ਫਾ ਹਸਪਤਾਲ ਤੋਂ ਇਕ ਸਾਲ ਵਿਚ ਲੱਗਭਗ 1 ਲੱਖ ਮਰੀਜ਼ਾਂ ਨੂੰ ਫਾਇਦਾ ਹੋਣ ਦੀ ਉਮੀਦ ਹੈ। ਮਲਟੀ ਸਪੈਸ਼ਲਿਟੀ ਹਸਪਤਾਲ 483.19 ਕਰੋੜ ਰੁਪਏ ਦੇ ਕੁੱਲ ਨਿਵੇਸ਼ ਤੋਂ ਬਣਾਇਆ ਗਿਆ ਹੈ, ਜੋ ਆਪਣੇ ਵਲੋਂ ਸੰਚਾਲਿਤ ਭਾਈਚਾਰਿਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਓ. ਐੱਨ. ਜੀ. ਸੀ. ਦੀ ਵਚਨਬੱਧਤਾ ਨੂੰ ਪ੍ਰਦਰਸ਼ਿਤ ਕਰਦਾ ਹੈ।
ਡਾ. ਬਾਬਾ ਸਾਹਿਬ ਅੰਬੇਡਕਰ ਵੈਦਕੀਯ ਅਦਾਰੇ (ਬੀ. ਏ. ਵੀ. ਪੀ.) ਵਲੋਂ ਸੰਚਾਲਿਤ 35 ਏਕੜ 'ਚ ਫੈਲੇ ਅਤਿ-ਆਧੁਨਿਕ ਹਸਪਤਾਲ 'ਚ 300 ਬਿਸਤਰੇ ਹਨ ਅਤੇ 70 ਵਿਸ਼ੇਸ਼ ਡਾਕਟਰਾਂ ਦੀ ਇਕ ਟੀਮ ਹੈ, ਜੋ ਆਰਥੋਪੈਂਡਿਕਸ, ਟਰਾਮਾ ਸੈਂਟਰ, ਬੱਚਿਆਂ ਦੇ ਡਾਕਟਰ ਅਤੇ ਐੱਨ. ਆਈ. ਸੀ. ਯੂ., ਜਣੇਪਾ, ਇਸਤਰੀ ਰੋਗ, ਈ. ਐੱਨ. ਟੀ., ਖੋਪੜੀ ਸਣੇ ਹਰ ਤਰ੍ਹਾਂ ਦੀ ਡਾਕਟਰੀ ਸੇਵਾ ਪ੍ਰਦਾਨ ਕਰੇਗੀ।
ਰੋਹਤਕ ਪਹੁੰਚੇ ਕੇਜਰੀਵਾਲ, ਕਿਹਾ- 2 ਪਾਰਟੀਆਂ ਵਿਚਾਲੇ ਪਿਸ ਰਿਹਾ ਹੈ ਹਰਿਆਣਾ
NEXT STORY