ਮੁੰਬਈ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਬਈ ਤੋਂ ਸ਼ਿਰਡੀ ਅਤੇ ਸੋਲਾਪੁਰ ਲਈ 2 ਵੰਦੇ ਭਾਰਤ ਰੇਲ ਗੱਡੀਆਂ ਨੂੰ ਸ਼ੁੱਕਰਵਾਰ ਨੂੰ ਹਰੀ ਝੰਡੀ ਦਿਖਾਈ। ਪੀ.ਐੱਮ. ਮੋਦੀ ਨੇ ਸਭ ਤੋਂ ਪਹਿਲਾਂ ਦੱਖਣੀ ਮੁੰਬਈ 'ਚ ਛਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਸੀ.ਐੱਸ.ਐੱਮ.ਟੀ.-ਸੋਲਾਪੁਰ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਈ ਅਤੇ ਇਸ ਤੋਂ ਬਾਅਦ ਅਹਿਮਦਨਗਰ ਜ਼ਿਲ੍ਹੇ ਦੇ ਸਾਈਂਨਗਰ ਸ਼ਿਰਡੀ ਸ਼ਹਿਰ ਨੂੰ ਮੁੰਬਈ ਨਾਲ ਜੋੜਨ ਵਾਲੀ ਇਕ ਹੋਰ ਰੇਲ ਗੱਡੀ ਨੂੰ ਰਵਾਨਾ ਕੀਤਾ। ਮੁੰਬਈ-ਸੋਲਾਪੁਰ ਵੰਦੇ ਭਾਰਤ ਐਕਸਪ੍ਰੈੱਸ ਮੁੰਬਈ ਅਤੇ ਸੋਲਾਪੁਰ ਵਿਚਾਲੇ 455 ਕਿਲੋਮੀਟਰ ਦੀ ਦੂਰੀ 6 ਘੰਟੇ 30 ਮਿੰਟ 'ਚ ਤੈਅ ਕਰੇਗੀ, ਜਿਸ ਨਾਲ ਮੌਜੂਦਾ ਸਮੇਂ ਲੱਗਣ ਵਾਲੇ ਸਮੇਂ 'ਚ ਲਗਭਗ ਇਕ ਘੰਟੇ ਦੀ ਬਚਤ ਹੋਵੇਗੀ। ਮੁੰਬਈ-ਸਾਈਂਨਗਰ ਸ਼ਿਰਡੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਸ਼ਿਰਡੀ ਤੱਕ 343 ਕਿਲੋਮੀਟਰ ਦੀ ਦੂਰੀ ਤੈਅ ਕਰਨ 'ਚ 5 ਘੰਟੇ 25 ਮਿੰਟ ਦਾ ਸਮਾਂ ਲਗੇਗਾ।

ਮੱਧ ਰੇਲਵੇ (ਸੀ.ਆਰ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੀ.ਐੱਸ.ਐੱਮ.ਟੀ.-ਸੋਲਾਪੁਰ ਵੰਦੇ ਭਾਰਤ ਰੇਲ ਗੱਡੀ 'ਚ ਖਾਣ-ਪੀਣ ਸੇਵਾ ਦੇ ਬਿਨਾਂ ਇਕ ਤਰ੍ਹਾਂ ਦਾ ਕਿਰਾਇਆ 'ਚੇਅਰ ਕਾਰ' ਲਈ ਇਕ ਹਜ਼ਾਰ ਰੁਪਏ ਅਤੇ 'ਐਗਜ਼ੀਕਿਊਟਿਵ ਚੇਅਰ ਕਾਰ' ਲਈ 2,015 ਰੁਪਏ ਹੋਵੇਗਾ, ਜਦੋਂ ਕਿ ਖਾਣ-ਪੀਣ ਨਾਲ ਇਨ੍ਹਾਂ ਸ਼੍ਰੇਣੀਆਂ ਦਾ ਕਿਰਾਇਆ 1300 ਰੁਪਏ ਅਤੇ 2,365 ਰੁਪਏ ਹੋਵੇਗਾ। ਉਨ੍ਹਾਂ ਦੱਸਿਆ ਕਿ ਸੀ.ਐੱਸ.ਐੱਮ.ਟੀ. ਤੋਂ ਸਾਈਂਨਗਰ ਸ਼ਿਰਡੀ ਲਈ ਖਾਣ-ਪੀਣ ਸੇਵਾ ਦੇ ਬਿਨਾਂ ਇਕ ਪਾਸੇ ਦੀ ਯਾਤਰਾ ਦਾ ਕਿਰਾਇਆ 'ਚੇਅਰ ਕਾਰ' ਅਤੇ 'ਐਗਜ਼ੀਕਿਊਟਿਵ ਚੇਅਰ ਕਾਰ' ਲਈ 840 ਰੁਪਏ ਅਤੇ 1670 ਰੁਪਏ ਹੋਵੇਗਾ, ਜਦੋਂ ਕਿ ਖਾਣ-ਪੀਣ ਸੇਵਾ ਨਾਲ ਟਿਕਟ ਦੀ ਕੀਮਤ 975 ਰੁਪਏ ਅਤੇ 1840 ਰੁਪਏ ਹੋਵੇਗੀ। ਇਕ ਮਹੀਨੇ ਤੋਂ ਵੀ ਘੱਟ ਸਮੇਂ 'ਚ ਮੋਦੀ ਦਾ ਸ਼ਹਿਰ ਦਾ ਇਹ ਦੂਜਾ ਦੌਰਾ ਹੈ। ਪ੍ਰਧਾਨ ਮੰਤਰੀ ਮੋਦੀ ਨੇ 19 ਜਨਵਰੀ ਨੂੰ ਮੁੰਬਈ 'ਚ 38 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਬੁਨਿਆਦੀ ਢਾਂਚੇ ਅਤੇ ਸਿਹਤ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।

Rajasthan Budget: 500 ਰੁਪਏ 'ਚ ਸਿਲੰਡਰ ਤੇ 100 ਯੂਨਿਟ ਬਿਜਲੀ ਫ੍ਰੀ, CM ਗਹਿਲੋਤ ਨੇ ਕੀਤੇ ਇਹ ਐਲਾਨ
NEXT STORY