ਮੁੰਬਈ— ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਦੇ ਬਿਆਨ ਭਾਜਪਾ ਲਈ ਮੁਸੀਬਤ ਦਾ ਸਬਬ ਬਣੇ ਹੋਏ ਹਨ। ਸਿਵਲ ਸਰਵਿਸੇਜ਼, ਸਾਬਕਾ ਮਿਸ ਵਰਲਡ ਡਾਇਨਾ ਹੇਡਨ ਅਤੇ ਨੌਜਵਾਨਾਂ ਨੂੰ ਨੌਕਰੀ ਦੇ ਪਿੱਛੇ ਦੌੜਨ ਦੀ ਬਜਾਏ ਪਾਨ ਦੀ ਦੁਕਾਨ ਖੋਲ੍ਹਣ ਵਾਲਾ ਉਨ੍ਹਾਂ ਦਾ ਬਿਆਨ ਚਰਚਾ 'ਚ ਰਿਹਾ। ਮੁੰਬਈ ਦੇ ਮੁੱਛੜ ਪਾਨਵਾਲਾ ਦੁਕਾਨ ਦੇ ਮਾਲਕ ਭਰਤ ਤਿਵਾੜੀ, ਬਿਪਲਬ ਦੇ ਬਿਆਨ ਨੂੰ ਸਹੀ ਮੰਨਦੇ ਹਨ। ਮੀਡੀਆ ਨੇ ਜਦੋਂ ਉਨ੍ਹਾਂ ਤੋਂ ਮੁੱਖ ਮੰਤਰੀ ਦੇ ਬਿਆਨ 'ਤੇ ਰਾਏ ਪੁੱਛੀ ਗਈ ਤਾਂ ਉਨ੍ਹਾਂ ਨੇ ਕਿਹਾ,''ਅਸੀਂ 6 ਭਰਾ ਹਾਂ। ਭਰਤ, ਲਖਨ, ਪਵਨ, ਸ਼ਰਵਨ, ਬੱਬਲੂ, ਡਬਲੂ। 6 ਭਰਾਵਾਂ 'ਚ ਸਾਰਿਆਂ ਦੇ 2-2 ਬੱਚੇ ਹਨ। 12 ਬੱਚੇ। ਹੁਣ 12 ਬੱਚਿਆਂ 'ਚੋਂ ਸਾਰੇ ਪੜ੍ਹ-ਲਿਖ ਕੇ ਅਫ਼ਸਰ ਤਾਂ ਬਣਨਗੇ ਨਹੀਂ। ਹੁਣ ਇਕ, 2, 3 ਤਾਂ ਕੁਝ ਗੜਬੜ ਹੋਣਗੇ ਹੀ। ਕੋਈ ਬਦਮਾਸ਼ ਨਿਕਲੇਗਾ, ਕੋਈ ਕੁਝ ਨਿਕਲੇਗਾ। ਜੋ ਖਰਾਬ ਨਿਕਲੇਗਾ, ਉਸ ਨੂੰ ਪਾਨ ਦੀ ਦੁਕਾਨ ਦੇ ਦੇਵਾਂਗੇ। ਜਦੋਂ ਉਨ੍ਹਾਂ ਤੋਂ ਸਵਾਲ ਦੋਹਰਾਇਆ ਗਿਆ ਕਿ ਜੋ ਖਰਾਬ ਨਿਕਲੇਗਾ ਕੀ ਉਸ ਨੂੰ ਪਾਨ ਦੇ ਧੰਦੇ 'ਚ ਉਤਾਰ ਦੇਵੋਗੇ ਤਾਂ ਮੁੱਛੜ ਪਾਨਵਾਲੇ ਨੇ ਜਵਾਬ ਦਿੱਤਾ,''ਉਨ੍ਹਾਂ ਨੂੰ ਇਸ ਲਾਈਨ 'ਚ ਲਿਆ ਕੇ (ਪਾਨ ਦੀ ਦੁਕਾਨ) ਅਸੀਂ ਚੰਗਾ ਬਣਾਵਾਂਗੇ। ਰੋਜ਼ਗਾਰ ਦਾ ਇਹ ਬਹੁਤ ਚੰਗਾ ਬਦਲ ਹੈ।''
ਬਿਪਲਬ ਨੇ ਕੀ ਕਿਹਾ ਸੀ?
ਮੁੱਖ ਮੰਤਰੀ ਬਿਪਲਬ ਦੇਵ ਨੇ ਇਕ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰਾਜ ਦੇ ਨੌਜਵਾਨ ਸਰਕਾਰੀ ਨੌਕਰੀਆਂ ਲਈ ਨੇਤਾਵਾਂ ਦੇ ਪਿੱਛੇ ਦੌੜਨ ਦੀ ਬਜਾਏ ਪਾਨ ਦੀ ਦੁਕਾਨ ਖੋਲ੍ਹ ਲੈਂਦੇ ਤਾਂ ਉਨ੍ਹਾਂ ਦਾ ਬੈਂਕ ਬੈਲੇਂਸ ਲੱਖਾਂ 'ਚ ਹੁੰਦਾ। ਦੇਵ ਨੇ ਸ਼ਨੀਵਾਰ ਨੂੰ ਕਿਹਾ,''ਨੌਜਵਾਨ ਸਰਕਾਰੀ ਨੌਕਰੀ ਲਈ ਕਈ ਸਾਲਾਂ ਤੱਕ ਸਿਆਸੀ ਦਲਾਂ ਦੇ ਪਿੱਛੇ ਦੌੜਦੇ ਹਨ ਅਤੇ ਆਪਣੇ ਜੀਵਨ ਦੇ ਕਈ ਅਨਮੋਲ ਸਾਲ ਬਰਬਾਦ ਕਰ ਦਿੰਦੇ ਹਨ। ਜੇਕਰ ਇਹੀ ਨੌਜਵਾਨ ਸਿਆਸੀ ਦਲਾਂ ਦੇ ਪਿੱਛੇ ਦੌੜਨ ਦੀ ਬਜਾਏ ਪਾਨ ਦੀ ਦੁਕਾਨ ਖੋਲ੍ਹ ਲੈਂਦੇ ਤਾਂ ਹੁਣ ਤੱਕ ਉਨ੍ਹਾਂ ਦੇ ਬੈਂਕ ਅਕਾਊਂਟ 'ਚ 5 ਲੱਖ ਹੁੰਦੇ।'' ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਤ੍ਰਿਪੁਰਾ 'ਚ ਹਰ ਕਿਸੇ ਨੂੰ ਇਕ ਗਾਂ ਪਾਲਣੀ ਚਾਹੀਦੀ ਹੈ, ਕਿਉਂਕਿ ਇੱਥੇ ਦੁੱਧ ਬਹੁਤ ਮਹਿੰਗਾ ਹੈ। ਬਿਪਲਬ ਨੇ ਕਿਹਾ,''ਹਰ ਘਰ 'ਚ ਇਕ ਗਾਂ ਹੋਣੀ ਚਾਹੀਦੀ ਹੈ। ਇੱਥੇ ਦੁੱਧ 50 ਰੁਪਏ ਲੀਟਰ ਹੈ। ਕੋਈ ਗਰੈਜੂਏਟ ਹੈ, ਨੌਕਰੀ ਲਈ 10 ਸਾਲਾਂ ਤੋਂ ਘੁੰਮ ਰਿਹਾ ਹੈ। ਜੇਕਰ ਉਹ ਗਾਂ ਪਾਲ ਲੈਂਦਾ ਹੈ ਤਾਂ ਆਪਣੇ ਆਪ ਉਸ ਦੇ ਬੈਂਕ ਅਕਾਊਂਟ 'ਚ 10 ਲੱਖ ਰੁਪਏ ਤਿਆਰ ਹੋ ਜਾਂਦੇ।'' ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਬਕਾ ਮਿਸ ਵਰਲਡ ਡਾਇਨਾ ਹੇਡਨ ਅਤੇ ਸਿਵਲ ਸੇਵਾਵਾਂ 'ਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਲੈ ਕੇ ਵੀ ਬਿਆਨ ਦਿੱਤਾ ਸੀ। ਇਕ ਤੋਂ ਬਾਅਦ ਇਕ ਬਿਆਨਾਂ ਤੋਂ ਬਾਅਦ ਪੀ.ਐੱਮ. ਮੋਦੀ ਨੇ ਤ੍ਰਿਪੁਰਾ ਦੇ ਮੁੱਖ ਮੰਤਰੀ ਨੂੰ 2 ਮਈ ਨੂੰ ਦਿੱਲੀ ਤਲੱਬ ਕੀਤਾ ਹੈ।
ਬੈਂਕ ਸੇਵਾਵਾਂ ਬਦਲੇ ਚਾਰਜ ਵਸੂਲਣ ਦੀ ਤਿਆਰੀ 'ਚ , ਇਸ ਤਰ੍ਹਾਂ ਬਚਾਓ ਆਪਣਾ ਪੈਸਾ
NEXT STORY