ਨਵੀਂ ਦਿੱਲੀ — ਬੈਂਕਾਂ ਵਲੋਂ ਆਪਣੇ ਗਾਹਕਾਂ ਨੂੰ ਮੁਹੱਈਆ ਕੀਤੀਆਂ ਗਈਆਂ ਸੇਵਾਵਾਂ 'ਤੇ ਬੈਂਕਾਂ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਟੈਕਸ ਭਰਨਾ ਪੈ ਸਕਦਾ ਹੈ। ਇਸ ਲਈ ਪੂਰੀ ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਬੈਂਕ ਉਨ੍ਹਾਂ ਸਾਰੀਆਂ ਸੇਵਾਵਾਂ 'ਤੇ ਆਪਣੇ ਗਾਹਕਾਂ ਕੋਲੋਂ ਫੀਸ ਵਸੂਲਣੀ ਸ਼ੁਰੂ ਕਰ ਦੇਵੇ। ਇਸ ਲਈ ਤੁਹਾਡੇ ਲਈ ਇਕ ਗਾਈਡ ਲਾਈਨ ਤਿਆਰ ਕੀਤੀ ਗਈ ਹੈ ਜਿਸ ਨਾਲ ਤੁਸੀਂ ਕਾਫੀ ਹੱਦ ਤੱਕ ਇਸ ਵਾਧੂ ਖਰਚੇ ਤੋਂ ਬਚ ਸਕਦੇ ਹੋ।
1. ਬੈਂਕ ਸਿਰਫ 5 ਮੁਫਤ ਟਰਾਂਜੈਕਸ਼ਨ ਦੀ ਸੁਵੀਧਾ ਦਿੰਦੇ ਹਨ। ਜੇਕਰ ਤੁਹਾਨੂੰ ਕੈਸ਼ ਦੀ ਜ਼ਰੂਰਤ ਪੈਂਦੀ ਹੈ ਤਾਂ ਥੋੜ੍ਹਾ-ਥੋੜ੍ਹਾ ਕਰਕੇ ਕੱਢਣ ਦੀ ਬਜਾਏ ਆਪਣੀ ਜ਼ਰੂਰਤ ਨੂੰ 5 ਹਿੱਸਿਆਂ ਵਿਚ ਵੰਡ ਕੇ ਏ.ਟੀ.ਐੱਮ. ਚੋਂ ਪੈਸੇ ਕਢਵਾਓ।
ਬਚਤ : 6ਵੀਂ ਟਰਾਂਜੈਕਸ਼ਨ ਤੋਂ ਬਾਅਦ ਹਰ ਵਾਰ ਬੈਂਕ ਨੂੰ 10 ਤੋਂ 20 ਰੁਪਏ ਦੇਣੇ ਪੈਂਦੇ ਹਨ ਜੋ ਕਿ ਤੁਸੀਂ ਅਸਾਨੀ ਨਾਲ ਬਚਾ ਸਕਦੇ ਹੋ। ਇਸ ਦੇ ਨਾਲ ਹੀ ਦੂਸਰੇ ਕੰਮਾਂ ਲਈ ਏ.ਟੀ.ਐੱਮ. ਦੇ ਇਸਤੇਮਾਲ 'ਤੇ ਹਰ ਵਾਰ 5 ਤੋਂ 8.50 ਰੁਪਏ ਦੇਣੇ ਪੈਂਦੇ ਹਨ।
-ਬੈਂਕ ਹਰ ਮਹੀਨੇ ਸ਼ਾਖਾਵਾਂ ਤੋਂ 3-4 ਮੁਫਤ ਟ੍ਰਾਂਜੈਕਸ਼ਨ ਦੀ ਆਗਿਆ ਹੀ ਦਿੰਦੇ ਹਨ।
ਬਚਤ - ਪ੍ਰਤੀ ਟ੍ਰਾਂਜੈਕਸ਼ਨ 50 ਤੋਂ 150 ਰੁਪਏ
2. ਤੁਹਾਨੂੰ ਮੁਫ਼ਤ ਮਿਲੀ ਚੈੱਕਬੁੱਕ ਦੇ ਬਾਅਦ ਵੀ ਜੇਕਰ ਵਾਧੂ ਚੈੱਕ ਦੀ ਜ਼ਰੂਰਤ ਪੈ ਗਈ ਹੈ ਤਾਂ ਤੁਹਾਨੂੰ ਚਾਰਜ ਦੇਣਾ ਪਵੇਗਾ। ਇਸ ਲਈ ਕਿਸੇ ਨੂੰ ਪੈਸੇ ਟਰਾਂਸਫਰ ਕਰਨ ਲਈ ਚੈੱਕਬੁੱਕ ਦੀ ਥਾਂ ਨੈੱਟਬੈਂਕਿੰਗ ਦਾ ਰਸਤਾ ਅਪਨਾਓ।
ਬਚਤ - ਹਰੇਕ ਵਾਧੂ ਚੈੱਕ ਦੇ ਬਦਲੇ 20 ਤੋਂ 150 ਰੁਪਏ ਪ੍ਰਤੀ ਚੈੱਕਬੁੱਕ ਦੇਣੇ ਪੈ ਸਕਦੇ ਹਨ।
3. ਘੱਟੋ-ਘੱਟ ਬਕਾਇਆ ਨਾ ਰੱਖਣ 'ਤੇ ਹਰ ਬੈਂਕ ਚਾਰਜ ਵਸੂਲਦਾ ਹੈ।
ਬਚਤ — ਪ੍ਰਤੀ ਮਹੀਨਾ 10 ਤੋਂ 600 ਰੁਪਏ।
4. ਬੈਂਕ ਕਾਗਜ਼ 'ਤੇ ਪ੍ਰਕਾਸ਼ਿਤ ਸਟੇਟਮੈਂਟ ਜਾਂ ਪਾਸਬੁੱਕ ਜਾਰੀ ਕਰਨ ਦੀ ਫੀਸ ਵਸੂਲਦਾ ਹੈ।
ਬਚਤ - 100 ਰੁਪਏ
5. ਕ੍ਰੈਡਿਟ ਕਾਰਡ ਦੇ ਬਿੱਲ ਨਾ ਭਰਨ 'ਤੇ ਮੋਟੀ ਦਰ ਨਾਲ ਵਿਆਜ ਲੱਗਦਾ ਰਹਿੰਦਾ ਹੈ ਅਤੇ ਮਹੀਨਾ ਦਰ ਮਹੀਨਾ ਜਮ੍ਹਾ ਹੁੰਦਾ ਰਹਿੰਦਾ ਹੈ।
ਬਚਤ - ਸਮੇਂ ਸਿਰ ਬਿੱਲ ਨਾ ਭਰਨ 'ਤੇ ਸਲਾਨਾ 39 ਤੋਂ 42 ਫੀਸਦੀ ਤੱਕ ਦਾ ਵਿਆਜ ਦੇਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਬਿੱਲ ਭਰਨ ਦੀ ਨਿਰਧਾਰਤ ਤਾਰੀਖ ਤੋਂ ਤਿੰਨ ਦਿਨ ਤੱਕ ਦੀ ਦੇਰ ਹੋ ਜਾਵੇ ਤਾਂ 750 ਰੁਪਏ ਦਾ ਵਾਧੂ ਚਾਰਜ ਦੇਣਾ ਪੈ ਸਕਦਾ ਹੈ।
6. ਕ੍ਰੈਡਿਟ ਕਾਰਡ ਤੋਂ ਪੈਸੇ ਕਢਵਾਉਣ 'ਤੇ ਵਿਆਜ ਤਾਂ ਲੱਗਦਾ ਹੀ ਹੈ ਇਸ ਤੋਂ ਇਲਾਵਾ ਬੈਂਕ ਟਰਾਂਜੈਕਸ਼ਨ ਚਾਰਜ ਵੀ ਲੈਂਦੇ ਹਨ।
ਬਚਤ - ਜਿੰਨ੍ਹੀ ਰਕਮ ਕੱਢੀ ਗਈ ਉਸਦਾ 2.5 ਫੀਸਦੀ ਜਾਂ ਘੱਟੋ ਤੋਂ ਘੱਟ 300 ਤੋਂ 500 ਰੁਪਏ।
7. ਨੈੱਟਬੈਂਕਿੰਗ ਦੇ ਜ਼ਰੀਏ ਜਾਂ ਬੈਂਕ ਵਿਚ ਅਰਜ਼ੀ ਦੇ ਕੇ ਬਿਲ ਦਾ ਸਵੈਚਲ ਭੁਗਤਾਨ ਦੀ ਵਿਵਸਥਾ ਕਰੋ। ਇਸ ਤਰ੍ਹਾਂ ਨਾਲ ਸਮੇਂ 'ਤੇ ਬਿੱਲ ਦਾ ਪੈਸਾ ਆਪਣੇ ਆਪ ਤੁਹਾਡੇ ਖਾਤੇ ਵਿਚੋਂ ਕੱਟਿਆ ਜਾਵੇਗਾ। ਤੁਸੀਂ ਚਾਹੋ ਤਾਂ ਬਿੱਲ ਦੀ ਪੂਰੀ ਰਕਮ ਨਾ ਸਹੀ ਘੱਟੋ-ਘੱਟ 5 ਫੀਸਦੀ ਤੱਕ ਦੀ ਆਟੋ ਪੇਮੈਂਟ ਦੀ ਆਗਿਆ ਦੇ ਸਕਦੇ ਹੋ।
ਬਚਤ - ਸਾਲਾਨਾ 39 ਤੋਂ 42 ਫੀਸਦੀ ਤੱਕ ਦੇ ਵਿਆਜ ਦੀ ਬਚਤ ਜੋ ਕਿ ਲੇਟ ਫਾਈਨ ਦੇ ਰੂਪ ਵਿਚ ਦੇਣੀ ਪੈ ਸਕਦੀ ਸੀ।
8. ਖਾਤੇ ਵਿਚ ਪੈਸੇ ਨਾ ਹੋਣ 'ਤੇ ਚੈੱਕ ਕਲੀਅਰ ਨਹੀਂ ਹੁੰਦਾ। ਇਸ ਲਈ ਨਾ ਸਿਰਫ ਚਾਰਜ ਦੇਣਾ ਪੈਂਦਾ ਹੈ ਬਲਿਕ ਇਕ ਅਪਰਾਧ ਵੀ ਹੈ।
ਬਚਤ - 500 ਤੋਂ 750 ਰੁਪਏ ਤੱਕ।
9. ਬੈਂਕ ਕ੍ਰੈਡਿਟ ਕਾਰਡ ਦੀ ਸਮਰੱਥਾ ਤੋਂ ਜ਼ਿਆਦਾ ਖਰਚ ਕਰਨ 'ਤੇ ਚਾਰਜ ਵਸੂਲਦੇ ਹਨ।
ਬਚਤ - ਲਿਮਿਟ ਤੋਂ ਜ਼ਿਆਦਾ ਖਰਚ ਕੀਤੀ ਗਈ ਰਕਮ ਦਾ 2.5 ਫੀਸਦੀ ਜਾਂ ਘੱਟੋ-ਘੱਟ 500 ਰੁਪਏ।
ਹੁਨਰਮੰਦ ਵਿਦਿਆਰਥੀਆਂ ਨੂੰ ਸਹੀ ਪਛਾਣ ਦਿਵਾਉਂਦੀ ਹੈ ਜੀ.ਐਨ.ਏ. ਯੂਨੀਵਰਸਿਟੀ
NEXT STORY