ਮੁੰਬਈ— ਮੁੰਬਈ ’ਚ ਅੰਟੋਪ ਹਿਲ ਇਲਾਕੇ ’ਚ ਅੱਜ ਯਾਨੀ ਕਿ ਮੰਗਲਵਾਰ ਨੂੰ ਇਕ ਘਰ ਢਹਿ-ਢੇਰੀ ਹੋ ਗਿਆ। ਇਸ ਹਾਦਸੇ ਤੋਂ ਬਾਅਦ ਘਰ ਦੇ ਮਲਬੇ ਹੇਠੋਂ 9 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਫਾਇਰ ਵਿਭਾਗ ਦੀਆਂ 4 ਗੱਡੀਆਂ ਘਟਨਾ ਵਾਲੀ ਥਾਂ ’ਤੇ ਮੌਜੂਦ ਹਨ। ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੰਟੋਪ ਹਿਲ ਇਲਾਕੇ ਦੇ ਜੈ ਮਹਾਰਾਸ਼ਟਰ ਨਗਰ ’ਚ ਇਕ ਮਕਾਨ ਸਵੇਰੇ ਕਰੀਬ 8 ਵਜ ਕੇ 10 ਮਿੰਟ ’ਤੇ ਢਹਿ ਗਿਆ।
ਅਧਿਕਾਰੀ ਨੇ ਕਿਹਾ ਕਿ ਮੌਕੇ ’ਤੇ ਫਾਇਰ ਵਿਭਾਗ ਦੀਆਂ 4 ਗੱਡੀਆਂ, ਇਕ ਬਚਾਅ ਵੈਨ ਅਤੇ ਹੋਰ ਯੰਤਰ ਭੇਜੇ ਗਏ। ਅਧਿਕਾਰੀ ਨੇ ਦੱਸਿਆ ਕਿ ਢਹਿ-ਢੇਰੀ ਹੋਏ ਮਕਾਨ ਦੇ ਮਲਬੇ ਹੇਠੋਂ 9 ਲੋਕਾਂ ਨੂੰ ਬਚਾਇਆ ਗਿਆ ਹੈ। ਜ਼ਖਮੀਆਂ ਨੂੰ ਨੇੜੇ ਦੇ ਸਿਯੋਨ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਖ਼ਦਸ਼ਾ ਹੈ ਕਿ ਮਲਬੇ ਹੇਠਾਂ ਹੋਰ ਲੋਕਾਂ ਦੱਬੇ ਹੋ ਸਕਦੇ ਹਨ। ਬਚਾਅ ਕੰਮ ਜਾਰੀ ਹੈ।
ਭਾਰਤੀ ਫ਼ੌਜ ਦੀ ਨਵੀਂ ਪਹਿਲ, ਕਸ਼ਮੀਰ ’ਚ ਡਿਊਟੀ ਦੇ ਨਾਲ-ਨਾਲ ਹੁਣ ਪੜ੍ਹਾਈ ਵੀ ਕਰ ਸਕਣਗੇ ਫ਼ੌਜੀ
NEXT STORY