ਸ਼੍ਰੀਨਗਰ- ਭਾਰਤੀ ਫ਼ੌਜ ਨੇ ਕਸ਼ਮੀਰ ਯੂਨੀਵਰਸਿਟੀ ਦੇ ਨਾਲ ਇਕ ਸਮਝੌਤਾ ਮੰਗ ਪੱਤਰ (MoU) ’ਤੇ ਦਸਤਖ਼ਤ ਕੀਤੇ ਹਨ, ਜਿਸ ਦੇ ਅਧੀਨ ਘਾਟੀ ’ਚ ਤਾਇਨਾਤ ਫ਼ੌਜੀਆਂ ਨੂੰ ਡਿਸਟੈਂਸ ਐਜੂਕੇਸ਼ਨ (ਦੂਰ ਦੀ ਸਿੱਖਿਆ) ਦਾ ਪਾਠਕ੍ਰਮ ਉਪਲੱਬਧ ਕਰਵਾਇਆ ਜਾਵੇਗਾ। ਕਸ਼ਮੀਰ ਯੂਨੀਵਰਸਿਟੀ ਦੇ ਗਾਂਧੀ ਹਾਲ ’ਚ ਸਮਝੌਤਾ ਮੰਗ ਪੱਤਰ ’ਤੇ ਕੁਲਪਤੀ ਪ੍ਰੋਫੈਸਰ ਤਲਤ ਅਹਿਮਦ ਅਤੇ ਚਿਨਾਰ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਡੀ.ਪੀ. ਪਾਂਡੇ ਨੇ ਦਸਤਖ਼ਤ ਕੀਤੇ।
ਇਹ ਵੀ ਪੜ੍ਹੋ : ਭੋਪਾਲ ਦੇ ਹਮੀਦੀਆ ਹਸਪਤਾਲ ’ਚ ਅੱਗ ਲੱਗਣ ਨਾਲ 4 ਬੱਚਿਆਂ ਦੀ ਮੌਤ, ਬਚਾਏ ਗਏ 36 ਨਵਜਾਤ
ਰੱਖਿਆ ਬੁਲਾਰੇ ਨੇ ਇਸ ਦਸਤਖ਼ਤ ’ਤੇ ਕਿਹਾ ਕਿ ਇਹ ਕਸ਼ਮੀਰ ਯੂਨੀਵਰਸਿਟੀ ਅਤੇ ਚਿਨਾਰ ਕੋਰ ਲਈ ਇਕ ਇਤਿਹਾਸਕ ਦਿਨ ਹੈ। ਜਿਨ੍ਹਾਂ ਨੇ ਮੌਜੂਦਾ ਸਮੇਂ ਕਸ਼ਮੀਰ ’ਚ ਤਾਇਨਾਤ ਫ਼ੌਜੀਆਂ ਲਈ ਦੂਰੀ ਸਿੱਖਿਆ ਪਾਠਕ੍ਰਮ ਦੇ ਪ੍ਰਬੰਧ ਲਈ ਲੰਬੇ ਸਮੇਂ ਦਾ ਸਮਝੌਤਾ ਕਰਾਰ ਦਿੱਤਾ ਹੈ। ਇਸ ਸਮਝੌਤੇ ਅਨੁਸਾਰ ਹੁਣ ਕਸ਼ਮੀਰ ’ਚ ਤਾਇਨਾਤ ਫ਼ੌਜ ਦੇ ਜਵਾਨ, ਡਿਸਟੈਂਸ ਐਜੂਕੇਸ਼ਨ ਡਾਇਰੈਕਟੋਰੇਟ, ਕਸ਼ਮੀਰ ਯੂਨੀਵਰਸਿਟੀ ਵਲੋਂ ਪ੍ਰਦਾਨ ਕੀਤੇ ਜਾ ਰਹੇ ਵੱਖ-ਵੱਖ ਪਾਠਕ੍ਰਮਾਂ ’ਚ ਦਾਖ਼ਲਾ ਲੈ ਸਕਣਗੇ। ਫ਼ੌਜੀਆਂ ਨੂੰ ਉਪਲੱਬਧ ਕਰਵਾਏ ਜਾ ਰਹੇ ਪਾਠਕ੍ਰਮਾਂ ’ਚ 6 ਮਹੀਨੇ ਦੇ ਸਰਟੀਫਿਕੇਟ ਕੋਰਸ ਨਾਲ ਇਕ ਸਾਲ ਦੇ ਡਿਪਲੋਮਾ ਕੋਰਸ ਅਤੇ 2 ਸਾਲ ਦੇ ਪੋਸਟ ਗਰੈਜੂਏਟ ਕੋਰਸ ਸ਼ਾਮਲ ਹੋਣਗੇ। ਜਵਾਨਾਂ ਦੇ ਰਜਿਸਟਰੇਸ਼ਨ ਲਈ ਮੌਜੂਦਾ ਸਮੇਂ ਕੁੱਲ 18 ਪਾਠਕ੍ਰਮ ਉਪਲੱਬਧ ਹਨ, ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ’ਚ ਵਧਾਇਆ ਜਾਵੇਗਾ।
ਇਹ ਵੀ ਪੜ੍ਹੋ : ਭਾਜਪਾ ਨੇਤਾਵਾਂ ਦੀ ਭਾਸ਼ਾ ਸੁਣ ਕੇ ਲੱਗਦੈ ਕਿਤੇ ਇਨ੍ਹਾਂ ਦਾ ਸੰਬੰਧ ਤਾਲਿਬਾਨ ਨਾਲ ਤਾਂ ਨਹੀਂ : ਰਾਕੇਸ਼ ਟਿਕੈਤ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਫ੍ਰੈਂਚ ਮੈਗਜ਼ੀਨ ਦਾ ਦਾਅਵਾ: ਰਾਫੇਲ ਡੀਲ ਲਈ ਦਿੱਤੀ ਗਈ ਸੀ 65 ਕਰੋੜ ਦੀ ਰਿਸ਼ਵਤ
NEXT STORY