ਮੁੰਬਈ-ਦੇਸ਼ 'ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਮਾਮਲੇ ਨੂੰ ਦੇਖਦੇ ਹੋਏ ਲਾਕਡਾਊਨ ਨੂੰ ਇਕ ਵਾਰ ਫਿਰ 14 ਦਿਨਾਂ ਲਈ ਵਧਾ ਦਿੱਤਾ ਗਿਆ ਹੈ। ਲਾਕਡਾਊਨ ਦੇ ਚੌਥੇ ਪੜਾਅ 'ਚ ਪਰਵਾਸੀ ਮਜ਼ਦੂਰਾਂ ਨੂੰ ਸਪੈਸ਼ਲ ਟ੍ਰੇਨਾਂ ਰਾਹੀਂ ਉਸ ਦੇ ਘਰ ਭੇਜਣ ਦਾ ਕੰਮ ਕੀਤਾ ਜਾ ਰਿਹਾ ਹੈ। ਸਰਕਾਰ ਦੀ ਇਹ ਕੋਸ਼ਿਸ਼ ਕਈ ਵਾਰ ਲੋਕਾਂ ਦੀ ਜਾਨ ਦੀ ਆਫਤ ਬਣਦੀ ਜਾ ਰਹੀ ਹੈ। ਅਜਿਹਾ ਹੀ ਅੱਜ ਭਾਵ ਮੰਗਲਵਾਰ ਨੂੰ ਮੁੰਬਈ ਦੇ ਬਾਂਦਰਾ ਸਟੇਸ਼ਨ 'ਤੇ ਦੇਖਣ ਨੂੰ ਮਿਲਿਆ ਹੈ।
ਦਰਅਸਲ ਅੱਜ ਬਾਂਦਰਾ ਸਟੇਸ਼ਨ ਤੋਂ ਬਿਹਾਰ ਲਈ ਮਜ਼ਦੂਰ ਐਕਸਪ੍ਰੈਸ ਰਵਾਨਾ ਹੋਣ ਵਾਲੀ ਸੀ। ਇਸ ਦੇ ਲਈ ਰਜਿਸਟਰੇਸ਼ਨ ਕਰਵਾਉਣ ਵਾਲੇ ਮਜ਼ਦੂਰਾਂ ਨੂੰ ਮੁੰਬਈ ਪੁਲਸ ਵੱਲੋਂ ਕਾਲ ਕੀਤੀ ਗਈ ਪਕ ਸਵੇਰੇ 10 ਵਜੇ ਤੋਂ ਹੀ ਕਾਫੀ ਗਿਣਤੀ 'ਚ ਲੋਕ ਪਹੁੰਚ ਗਏ। ਇਸ ਤੋਂ ਬਾਅਦ ਪੁਲਸ ਨੇ ਲਾਠੀਚਾਰਜ ਕਰਕੇ ਭੀੜ ਨੂੰ ਹਟਾ ਦਿੱਤਾ। ਫਿਰ ਥੋੜੀ ਦੇਰ ਬਾਅਦ ਹਜ਼ਾਰਾਂ ਦੀ ਗਿਣਤੀ 'ਚ ਮਜ਼ਦੂਰ ਇਕੱਠੇ ਹੋ ਗਏ।

ਦੇਸ਼ ਭਰ 'ਚ ਖੁੱਲੀਆਂ 4.5 ਕਰੋੜ ਦੁਕਾਨਾਂ
NEXT STORY