ਸਾਕੀਨਾਕਾ- ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ ਸਾਕੀਨਾਕਾ ਇਲਾਕੇ ’ਚ ਇਕ 34 ਸਾਲਾ ਮਹਿਲਾ ਨਾਲ ਜਬਰ-ਜ਼ਿਨਾਹ ਅਤੇ ਕਤਲ ਦੇ ਦੋਸ਼ੀ ਇਕ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ। ਇਹ ਘਟਨਾ ਸਤੰਬਰ 2021 ’ਚ ਵਾਪਰੀ ਸੀ, ਜਿਸ ਦੇ ਦੋਸ਼ੀ ਨੂੰ ਕੋਰਟ ਨੇ ਮੌਤ ਦੀ ਸਜ਼ਾ ਸੁਣਵਾਈ ਹੈ।
ਇਸਤਗਾਸਾ ਪੱਖ ਨੇ ਬੁੱਧਵਾਰ ਨੂੰ ਦੋਸ਼ੀ 45 ਸਾਲਾ ਵਿਅਕਤੀ ਲਈ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ਇਹ ਅਪਰਾਧ 'ਦੁਰਲੱਭ ਤੋਂ ਦੁਰਲੱਭ' ਸ਼੍ਰੇਣੀ 'ਚ ਆਉਂਦਾ ਹੈ। ਪੁਲਸ ਮੁਤਾਬਕ ਦੋਸ਼ੀ ਨੇ ਮਹਿਲਾ ਦੇ ਗੁਪਤ ਅੰਗ 'ਚ ਰਾਡ ਪਾ ਕੇ ਉਸ ਨਾਲ ਬਲਾਤਕਾਰ ਕੀਤਾ ਸੀ।ਦੋਸ਼ੀ ਨੂੰ 30 ਮਈ ਨੂੰ ਬਲਾਤਕਾਰ ਅਤੇ ਕਤਲ ਲਈ ਭਾਰਤੀ ਸਜ਼ਾ ਜ਼ਾਬਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ।
ਪੁਲਸ ਮੁਤਾਬਕ ਦੋਸ਼ੀ ਨੇ ਪਿਛਲੇ ਸਾਲ ਸਤੰਬਰ ਮਹੀਨੇ 'ਚ 34 ਸਾਲਾ ਮਹਿਲਾ ਨਾਲ ਸਟੇਸ਼ਨਰੀ ਗੱਡੀ 'ਚ ਬਲਾਤਕਾਰ ਕੀਤਾ ਸੀ ਅਤੇ ਉਸ ਦੇ ਪ੍ਰਾਈਵੇਟ ਪਾਰਟਸ 'ਚ ਰਾਡ ਪਾ ਦਿੱਤੀ ਸੀ। ਖੂਨ ਵਹਿਣ ਕਾਰਨ ਮਹਿਲਾ ਦੀ ਅਗਲੇ ਦਿਨ ਸਿਵਲ ਹਸਪਤਾਲ ਰਾਜਾਵਾੜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਘਟਨਾ ਦੇ 18 ਦਿਨ ਬਾਅਦ ਇਸ ਮਾਮਲੇ ਵਿਚ ਚਾਰਜਸ਼ੀਟ ਦਾਇਰ ਕੀਤੀ ਸੀ।
ਅਫ਼ਗਾਨਿਸਤਾਨ ’ਚ ਮਨੁੱਖੀ ਸਹਾਇਤਾ ਮੁਹਿੰਮ ਦਾ ਜਾਇਜ਼ਾ ਲੈਣ ਭਾਰਤੀ ਟੀਮ ਗਈ ਕਾਬੁਲ
NEXT STORY