ਮੁੰਬਈ- ਕੋਰੋਨਾ ਵੈਕਸੀਨ ਲਵਾਉਣ ਤੋਂ ਬਾਅਦ ਵੀ ਕਈ ਲੋਕਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ ਪਰ ਇਸ ਦਰਮਿਆਨ ਮੈਟਰੋਪਾਲੀਟਨ ਸਿਟੀ ਮੁੰਬਈ ਤੋਂ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਸਲ ’ਚ ਮੁੰਬਈ ਵਿਚ ਇਕ ਡਾਕਟਰ ਦੇ 14 ਮਹੀਨਿਆਂ ਵਿਚ ਤੀਜੀ ਵਾਰ ਕੋਰੋਨਾ ਪਾਜ਼ੇਟਿਵ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੋਰੋਨਾ ਵੈਕਸੀਨ ਲਵਾਉਣ ਤੋਂ ਬਾਅਦ ਵੀ ਡਾਕਟਰ ਮਹਾਮਾਰੀ ਦੀ ਲਪੇਟ ਵਿਚ ਆ ਗਈ ਹੈ।
ਇਹ ਖ਼ਬਰ ਪੜ੍ਹੋ-ਝਾਰਖੰਡ ’ਚ ਜੱਜ ਦੀ ਹੱਤਿਆ ਦਾ ਦੋਸ਼ੀ ਆਟੋ ਚਾਲਕ ਗ੍ਰਿਫਤਾਰ, ਗੁਨਾਹ ਕਬੂਲਿਆ
ਮੁਲੁੰਡ ਖੇਤਰ ਦੀ ਰਹਿਣ ਵਾਲੀ 26 ਸਾਲਾ ਡਾਕਟਰ ਸ੍ਰਿਸ਼ਟੀ ਹਲਾਰੀ ਵੀਰ ਸਾਵਰਕਰ ਹਸਪਤਾਲ ’ਚ ਡਿਊਟੀ ’ਤੇ ਤਾਇਨਾਤ ਸੀ। ਉਹ ਜੂਨ 2020 ਵਿਚ ਕੋਰੋਨਾ ਪ੍ਰਭਾਵਿਤ ਹੋ ਗਈ ਸੀ। ਉਸ ਵੇਲੇ ਤੋਂ ਲੈ ਕੇ ਹੁਣ ਤਕ ਉਹ 3 ਵਾਰ ਕੋਰੋਨਾ ਪ੍ਰਭਾਵਿਤ ਹੋਈ ਹੈ। ਉਸ ਨੂੰ ਇਸ ਸਾਲ ਦੋਵੇਂ ਵੈਕਸੀਨ ਲੱਗੀਆਂ ਸਨ। ਵੈਕਸੀਨੇਸ਼ਨ ਤੋਂ ਬਾਅਦ ਇਨਫੈਕਸ਼ਨ ਹੋ ਜਾਣ ਸਬੰਧੀ ਚੱਲ ਰਹੇ ਅਧਿਐਨ ਤਹਿਤ ਡਾ. ਸ੍ਰਿਸ਼ਟੀ ਦੇ ਸਵੈਬ ਸੈਂਪਲਸ ਨੂੰ ਜੀਨੋਮ ਸੀਕਵੈਂਸਿੰਗ ਲਈ ਇਕੱਠਾ ਕੀਤਾ ਗਿਆ ਸੀ। ਡਾਕਟਰਾਂ ਅਨੁਸਾਰ ਤੀਜੀ ਵਾਰ ਕੋਰੋਨਾ ਪਾਜ਼ੇਟਿਵ ਹੋਣ ਪਿੱਛੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿਚ ਸਾਰਸ-2 ਵੇਰੀਐਂਟਸ ਤੋਂ ਲੈ ਕੇ ਇਮਿਊਨਿਟੀ ਲੈਵਲ ਜਾਂ ਗਲਤ ਡਾਇਗਨੋਸਟਿਕ ਰਿਪੋਰਟ ਵੀ ਕਾਰਨ ਹੋ ਸਕਦੀ ਹੈ।
ਇਹ ਖ਼ਬਰ ਪੜ੍ਹੋ- ਗੋਲਫ : ਲਾਹਿੜੀ ਦੀ ਟੋਕੀਓ ਓਲੰਪਿਕ 'ਚ ਮਜ਼ਬੂਤ ਸ਼ੁਰੂਆਤ
ਬੀ. ਐੱਮ. ਸੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਲਾਰੀ ਦਾ ਸੈਂਪਲ ਇਹ ਪਤਾ ਕਰਨ ਲਈ ਲਿਆ ਗਿਆ ਕਿ ਵੈਕਸੀਨੇਸ਼ਨ ਪਿੱਛੋਂ ਉਹ ਕੋਰੋਨਾ ਪ੍ਰਭਾਵਿਤ ਕਿਵੇਂ ਹੋ ਗਈ। ਇਨ੍ਹਾਂ ਵਿਚੋਂ ਇਕ ਸੈਂਪਲ ਬੀ. ਐੱਮ. ਸੀ. ਅਤੇ ਦੂਜਾ ਪ੍ਰਾਈਵੇਟ ਹਸਪਤਾਲ ਵਲੋਂ ਲਿਆ ਗਿਆ। ਡਾ. ਹਲਾਰੀ 17 ਜੂਨ 2020 ਨੂੰ ਬੀ. ਐੱਮ. ਸੀ. ਕੋਵਿਡ ਸੈਂਟਰ ਵਿਚ ਕੰਮ ਕਰਨ ਦੌਰਾਨ ਪਾਜ਼ੇਟਿਵ ਮਿਲੀ ਸੀ। ਉਸ ਤੋਂ ਬਾਅਦ ਉਹ ਇਸ ਸਾਲ 29 ਮਈ ਤੇ 11 ਜੁਲਾਈ ਨੂੰ ਪਾਜ਼ੇਟਿਵ ਹੋਈ।
ਡਾ. ਸ੍ਰਿਸ਼ਟੀ ਦਾ ਇਲਾਜ ਕਰ ਰਹੇ ਡਾਕਟਰ ਮੇਹੁਲ ਠੱਕਰ ਨੇ ਦੱਸਿਆ ਕਿ ਅਜਿਹਾ ਸੰਭਵ ਹੈ ਕਿ ਕਈ ਵਾਰ ਮਈ ਵਿਚ ਹੋਇਆ ਦੂਜਾ ਇਨਫੈਕਸ਼ਨ ਜੁਲਾਈ ਵਿਚ ਮੁੜ ਸਰਗਰਮ ਹੋ ਗਿਆ ਹੋਵੇ ਜਾਂ ਫਿਰ ਆਰ. ਟੀ.-ਪੀ. ਸੀ. ਆਰ. ਰਿਪੋਰਟ ਨੈਗੇਟਿਵ ਆਈ ਹੋਵੇ। ਫਾਊਂਡੇਸ਼ਨ ਫਾਰ ਮੈਡੀਕਲ ਰਿਸਰਚ (ਐੱਫ. ਐੱਮ. ਆਰ.) ਦੀ ਡਾਇਰੈਕਟਰ ਡਾ. ਨਰਗਿਸ ਮਿਸਤਰੀ ਨੇ ਕਿਹਾ ਕਿ ਹੋ ਸਕਦਾ ਹੈ ਕਿ ਅਜਿਹਾ ਹੋਣ ਦਾ ਕਾਰਨ ਕੋਰੋਨਾ ਦੇ ਕਿਸੇ ਨਵੇਂ ਵੇਰੀਐਂਟ ਦਾ ਸਾਹਮਣੇ ਆਉਣਾ ਹੋਵੇ।

ਕਦੋਂ-ਕਦੋਂ ਹੋਇਆ ਕੋਰੋਨਾ?
17 ਜੂਨ 2020 : ਕੋਵਿਡ ਸੈਂਟਰ ’ਤੇ ਕੰਮ ਕਰਦਿਆਂ ਡਾਕਟਰ ਇਕ ਸਹਿ-ਕਰਮਚਾਰੀ ਦੇ ਸੰਪਰਕ ’ਚ ਆਈ। ਜਦੋਂ ਟੈਸਟ ਕਰਵਾਇਆ ਗਿਆ ਤਾਂ ਉਹ ਪਾਜ਼ੇਟਿਵ ਆਈ।
29 ਮਈ 2021 : ਸ਼ੁਰੂ ਵਿਚ ਹਲਕੇ ਲੱਛਣ ਨਜ਼ਰ ਆਏ ਪਰ ਬਾਅਦ ’ਚ ਟੈਸਟ ਕਰਵਾਉਣ ’ਤੇ ਉਹ ਪਾਜ਼ੇਟਿਵ ਨਿਕਲੀ।
11 ਜੁਲਾਈ 2021 : ਇਸ ਦਿਨ ਡਾ. ਸ੍ਰਿਸ਼ਟੀ ਤੀਜੀ ਵਾਰ ਕੋਰੋਨਾ ਦੀ ਲਪੇਟ ਵਿਚ ਆਈ। ਪਹਿਲਾਂ ਡਾਕਟਰ ਦੀ ਮਾਂ ਪਾਜ਼ੇਟਿਵ ਮਿਲੀ ਅਤੇ ਬਾਅਦ ’ਚ ਉਹ ਖੁਦ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਝਾਰਖੰਡ ’ਚ ਜੱਜ ਦੀ ਹੱਤਿਆ ਦਾ ਦੋਸ਼ੀ ਆਟੋ ਚਾਲਕ ਗ੍ਰਿਫਤਾਰ, ਗੁਨਾਹ ਕਬੂਲਿਆ
NEXT STORY