ਟੋਕੀਓ- ਦੂਜਾ ਓਲੰਪਿਕ ਖੇਡ ਰਹੇ ਭਾਰਤ ਦੇ ਅਨਿਰਬਾਨ ਲਾਹਿੜੀ ਨੇ ਟੋਕੀਓ ਖੇਡਾਂ ਦੇ ਗੋਲਫ ਮੁਕਾਬਲੇ ਵਿਚ ਮਜ਼ਬੂਤ ਸ਼ੁਰੂਆਤ ਕਰਦੇ ਹੋਏ ਪਹਿਲੇ ਦੌਰ ਵਿਚ ਚਾਰ ਅੰਡਰ 67 ਦਾ ਸਕੋਰ ਕੀਤਾ। ਏਸ਼ੀਆਈ ਟੂਰ ਦੇ ਸਾਬਕਾ ਨੰਬਰ ਇਕ ਖਿਡਾਰੀ ਲਾਹਿੜੀ ਨੇ ਛੇ ਬਰਡੀ ਲਗਾਈ ਅਤੇ ਦੋ ਬੋਗੀਆਂ ਕੀਤੀਆਂ। ਉਹ ਸਾਂਝੇ ਤੌਰ 'ਤੇ ਛੇਵੇਂ ਸਥਾਨ 'ਤੇ ਹਨ ਹਾਲਾਂਕਿ ਅਜੇ ਕਈ ਖਿਡਾਰੀ ਪਹਿਲੇ ਦੌਰ ਦਾ ਮੁਕਾਬਲਾ ਪੂਰਾ ਨਹੀਂ ਕਰ ਸਕੇ ਹਨ। ਭਾਰਤ ਦੇ ਮਾਨੇ ਸਾਂਝੇ ਤੌਰ 'ਤੇ 30ਵੇਂ ਸਥਾਨ 'ਤੇ ਹਨ ਪਰ ਪਹਿਲੇ ਦੌਰ ਦੇ ਮੁਕਾਬਲੇ ਖਤਮ ਹੋਣ ਤੋਂ ਬਾਅਦ ਉਸਦੀ ਪੋਜੀਸ਼ਨ ਬਦਲੇਗੀ।
ਆਸਟਰੇਲੀਆ ਦੇ ਸੇਪ ਸਟ੍ਰਾਕਾ ਨੇ ਓਲੰਪਿਕ ਰਿਕਾਰਡ ਦੀ ਬਰਾਬਰੀ ਕਰਦੇ ਹੋਏ ਅੱਠ ਅੰਡਰ 63 ਦੇ ਸਕੋਰ ਦੇ ਨਾਲ ਬੜ੍ਹਤ ਬਣਾ ਲਈ ਹੈ। ਬੈਲਜੀਅਮ ਦੇ ਥਾਮਸ ਪੀਟਰਸ ਅਤੇ ਮੈਕਸੀਕੋ ਦੇ ਕਾਰਲੋਸ ਓਰਤਿਜ ਨੇ ਛੇ ਅੰਡਰ 65 ਦਾ ਸਕੋਰ ਕੀਤਾ। ਪੀ. ਜੀ. ਏ. ਟੂਰ 'ਤੇ ਬਾਰਬਾਸੋਲ ਚੈਂਪੀਅਨਸ਼ਿਪ ਤੋਂ ਆ ਰਹੇ ਲਾਹਿੜੀ ਨੇ ਕਿਹਾ- ਇਹ ਵਧੀਆ ਸ਼ੁਰੂਆਤ ਰਹੀ। ਪਹਿਲੇ ਕੁਝ ਹੋਲ 'ਤੇ ਲੈਅ ਹਾਸਲ ਕਰਨ ਵਿਚ ਸਮਾਂ ਲੱਗਾ ਪਰ ਬਾਅਦ 'ਚ ਪ੍ਰੇਸ਼ਾਨੀ ਨਹੀਂ ਹੋਈ। ਮੈਨੂੰ ਇਸ ਲੈਅ ਨੂੰ ਕਾਇਮ ਰੱਖਣਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
SL v IND : ਭਾਰਤ ਨੂੰ 7 ਵਿਕਟਾਂ ਨਾਲ ਹਰਾ ਕੇ ਸ਼੍ਰੀਲੰਕਾ ਨੇ ਜਿੱਤੀ ਟੀ20 ਸੀਰੀਜ਼
NEXT STORY