ਮੁੰਬਈ, (ਭਾਸ਼ਾ)- ਇਕ ਡਰਾਈਵਰ ਨਾਲ ਝਗੜੇ ਪਿੱਛੋਂ ਕਾਰ ਦੇ ਬੋਨਟ ਨਾਲ ਚਿਪਕੇ ਇਕ ਵਿਅਕਤੀ ਨੂੰ ਮੁੰਬਈ ਦੀਆਂ ਸੜਕਾਂ ’ਤੇ ਕਥਿਤ ਤੌਰ 'ਤੇ ਲਗਭਗ 6 ਕਿਲੋਮੀਟਰ ਤੱਕ ਘਸੀਟਿਆ ਗਿਆ। ਪੁਲਸ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ।
ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ ਨੂੰ ਵਾਪਰੀ। ਵਿਲੇ ਪਾਰਲੇ ਖੇਤਰ ’ਚ ਘਰੇਲੂ ਹਵਾਈ ਅੱਡੇ ਦੀ ਪਾਰਕਿੰਗ ’ਚ ਦੋ ਵਿਅਕਤੀਆਂ ਵਿਚਾਲੇ ਝਗੜਾ ਹੋ ਗਿਆ ਸੀ।
ਹਵਾਈ ਅੱਡਾ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਅਨੁਸਾਰ ਅਰਟਿਗਾ ਕਾਰ ਦਾ ਡਰਾਈਵਰ ਇਕ ਮੁਸਾਫਰ ਨੂੰ ਛੱਡਣ ਤੋਂ ਬਾਅਦ ਦੂਜੇ ਮੁਸਾਫਰ ਦੀ ਉਡੀਕ ਕਰ ਰਿਹਾ ਸੀ। ਇਕ ਹੋਰ ਟੈਕਸੀ ਡਰਾਈਵਰ ਨੇ ਉਸ ਨੂੰ ਜਾਣ ਲਈ ਕਿਹਾ, ਜਿਸ ਤੋਂ ਬਾਅਦ ਦੋਵਾਂ ਧਿਰਾਂ ’ਚ ਲੜਾਈ ਹੋ ਗਈ।
ਆਉਣ ਵਾਲਾ ਹੈ ਜ਼ਬਰਦਸਤ ਮੀਂਹ, IMD ਨੇ ਜਾਰੀ ਕਰ'ਤਾ ਅਲਰਟ
NEXT STORY