ਮੁੰਬਈ- ਆਰਥੋਪੇਡਿਕ ਸਰਜਨ ਬਣ ਕੇ ਔਰਤਾਂ ਨੂੰ ਪਿਆਰ ਦੇ ਜਾਲ 'ਚ ਫਸਾਉਣ ਅਤੇ ਫਿਰ ਉਨ੍ਹਾਂ ਨਾਲ ਵਿਆਹ ਕਰਨ ਵਾਲੇ 51 ਸਾਲਾ ਹੇਮੰਤ ਪਾਟਿਲ ਉਰਫ਼ ਹੇਮੰਤ ਸੋਨਾਵਣੇ ਨੂੰ ਮੁੰਬਈ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁੱਛ-ਗਿੱਛ 'ਚ ਹੇਮੰਤ ਨੇ ਹੁਣ ਤੱਕ ਗਲਤ ਤਰੀਕੇ ਨਾਲ 5 ਵਿਆਹ ਕਰਨ ਬਾਰੇ ਦੱਸਿਆ ਹੈ, ਇਹ ਗਿਣਤੀ ਜ਼ਿਆਦਾ ਵੀ ਹੋ ਸਕਦੀ ਹੈ। ਉਸ ਨੇ ਜਿਨ੍ਹਾਂ ਨੂੰ ਫਸਾ ਕੇ ਵਿਆਹ ਕੀਤਾ, ਉਸ 'ਚ ਇੰਜੀਨੀਅਰ, ਪ੍ਰੋਫੈਸਰ, ਐੱਮ.ਬੀ.ਏ. ਅਤੇ ਐੱਮਟੇਕ ਕਰ ਰਹੀਆਂ ਔਰਤਾਂ ਸ਼ਾਮਲ ਹਨ। ਇਨ੍ਹਾਂ ਔਰਤਾਂ ਦੀ ਆਰਥਿਕ ਸਥਿਤੀ ਵੀ ਮਜ਼ਬੂਤ ਹੈ ਅਤੇ ਇਹ ਚੰਗੀ ਤਨਖਾਹ 'ਤੇ ਕੰਮ ਕਰ ਰਹੀਆਂ ਹਨ। ਧੋਖਾ ਮਿਲਣ ਤੋਂ ਬਾਅਦ ਇਨ੍ਹਾਂ ਔਰਤਾਂ ਨੇ ਫਿਰ ਤੋਂ ਕਿਸੇ 'ਤੇ ਵਿਸ਼ਵਾਸ ਨਹੀਂ ਕੀਤਾ ਅਤੇ ਹੁਣ ਉਹ ਇਕੱਲੇ ਜੀਵਨ ਬਿਤਾ ਰਹੀਆਂ ਹਨ। ਇਨ੍ਹਾਂ 'ਚੋਂ ਕੁਝ ਨੇ ਆਪਣੇ ਰਿਸ਼ਤੇਦਾਰਾਂ ਨੂੰ ਪਤੀ ਦੀ ਮੌਤ ਹੋਣ ਦੀ ਗੱਲ ਦੱਸੀ ਹੈ। ਉਸ ਤੋਂ ਪੁੱਛ-ਗਿੱਛ 'ਚ ਪਤਾ ਲੱਗਾ ਹੈ ਕਿ ਹੇਮੰਤ ਨੂੰ ਆਨਲਾਈਨ ਅਸ਼ਲੀਲ ਵੀਡੀਓ ਦੇਖਣ ਦੀ ਆਦਤ ਹੈ। ਉਹ ਮਾਨਸਿਕ ਰੂਪ ਨਾਲ ਬੀਮਾਰ ਹੈ। ਉਸ ਨੂੰ ਮਾਨਸਿਕ ਹਸਪਤਾਲ 'ਚ ਭੇਜਿਆ ਜਾਣਾ ਚਾਹੀਦਾ।
ਇਹ ਵੀ ਪੜ੍ਹੋ : ਕੇਰਲ ਨਨ ਜਬਰ ਜ਼ਿਨਾਹ ਮਾਮਲਾ : ਅਦਾਲਤ ਨੇ ਬਿਸ਼ਪ ਫਰੈਂਕੋ ਨੂੰ ਕੀਤਾ ਬਰੀ
ਇਨ੍ਹਾਂ 'ਚੋਂ ਇਕ ਨੇ ਪ੍ਰਾਈਵੇਟ ਜਾਸੂਸ ਦੀ ਮਦਦ ਲੈ ਕੇ ਹੇਮੰਤ ਦੀ ਕਾਰਗੁਜ਼ਾਰੀ ਤੋਂ ਪਰਦਾ ਚੁਕਿਆ। ਪੁਲਸ ਨੂੰ ਪਤਾ ਲੱਗਾ ਹੈ ਕਿ ਹੇਮੰਤ ਨੇ ਦਹਾਕਿਆਂ ਪਹਿਲਾਂ ਮੱਧ ਪ੍ਰਦੇਸ਼ ਦੇ ਕਟਨੀ 'ਚ ਰਹਿਣ ਵਾਲੀ ਪਹਿਲੀ ਪਤਨੀ ਨੂੰ ਤਲਾਕ ਦਿੱਤਾ ਸੀ। ਇਹ ਪਤਨੀ ਹੁਣ ਆਪਣੇ 18 ਸਾਲ ਦੇ ਪੁੱਤਰ ਨਾਲ ਰਹਿੰਦੀ ਹੈ ਅਤੇ ਪੇਸ਼ੇ ਤੋਂ ਉਹ ਇੰਜੀਨੀਅਰ ਹੈ। ਪੁਲਸ ਦੀ ਜਾਂਚ 'ਚ ਪਤਾ ਲੱਗਾ ਹੈ ਕਿ ਹੇਮੰਤ ਨੇ ਝੂਠੀਆਂ ਗੱਲਾਂ ਦੱਸ ਕੇ 5 ਔਰਤਾਂ ਨਾਲ ਵਿਆਹ ਕੀਤਾ ਅਤੇ 6 ਦਰਜਨ ਤੋਂ ਬਾਅਦ ਔਰਤਾਂ ਅਤੇ ਕੁੜੀਆਂ ਨਾਲ ਲਿਵ-ਇਨ ਰਿਲੇਸ਼ਨ 'ਚ ਰਿਹਾ। ਇਨ੍ਹਾਂ 'ਚੋਂ ਕਈ ਉਨ੍ਹਾਂ ਹਸਪਤਾਲਾਂ 'ਚ ਨਰਸਾਂ ਸਨ, ਜਿਨ੍ਹਾਂ 'ਚ ਉਸ ਨੇ ਡਾਕਟਰ ਦੇ ਰੂਪ 'ਚ ਕੰਮ ਕੀਤਾ। ਹੇਮੰਤ ਦੀ ਪਤਨੀ ਰਹੀ ਇਕ ਔਰਤ ਨੇ ਦੱਸਿਆ ਕਿ ਉਸ ਦੇ ਪਹਿਲੇ ਪਤੀ ਦੀਆਂ ਅੱਖਾਂ ਹਮੇਸ਼ਾਂ ਫਸਣ ਵਾਲੀਆਂ ਔਰਤਾਂ ਤਲਾਸ਼ਦੀ ਰਹਿੰਦੀਆਂ ਹਨ। ਔਰਤ ਨਾਲ ਮਿਲ ਕੇ ਉਹ ਉਨ੍ਹਾਂ ਦੀ ਮਦਦ ਕਰਦਾ ਹੈ, ਕੁਝ ਤੋਹਫ਼ੇ ਦਿੰਦਾ ਅਤੇ ਕੁਝ ਸਮੇਂ ਬਾਅਦ ਦੱਸਦਾ ਕਿ ਉਹ ਇਕੱਲਾ ਹੈ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ। ਔਰਤ ਦੇ ਜਾਲ 'ਚ ਫਸਦੇ ਹੀ ਕੁਝ ਦਿਨ ਤਾਂ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਕਰਦਾ ਅਤੇ ਉਸ ਦੀਆਂ ਗੱਲਾਂ ਮੰਨਦਾ ਪਰ ਉਸ ਤੋਂ ਬਾਅਦ ਲੜਾਈ ਝਗੜੇ ਤੇ ਉਤਰ ਆਉਂਦਾ ਸੀ। ਇਸ ਦਾ ਨਤੀਜਾ ਇਹ ਹੁੰਦਾ ਕਿ ਕੁਝ ਦਿਨਾਂ ਬਾਅਦ ਸੰਬੰਧ 'ਚ ਤਣਾਅਪੂਰਨ ਹੋ ਜਾਂਦੇ ਅਤੇ ਉਸ ਤੋਂ ਬਾਅਦ ਹੇਮੰਤ ਉਸ ਔਰਤ ਨੂੰ ਛੱਡ ਕੇ ਚੱਲਾ ਜਾਂਦਾ ਹੈ। ਇਹ ਗੱਲ ਕਹਿਣ ਵਾਲੀ ਔਰਤ ਕਰਨਾਟਕ 'ਚ ਗਣਿਤ ਦੀ ਪ੍ਰੋਫੈਸਰ ਹੈ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਕਰਨਾਟਕ : ਕਾਰ ਡਿਵਾਈਡਰ ਨਾਲ ਟਕਰਾਈ, 7 ਲੋਕਾਂ ਦੀ ਮੌਤ
NEXT STORY