ਮੁੰਬਈ (ਪ. ਸ.) - ਲਾਕਡਾਊਨ ਦੀ ਉਲੰਘਣਾ ਕਰਣ ਦੇ ਦੋਸ਼ 'ਚ ਮੁੰਬਈ ਪੁਲਸ ਨੇ ਸ਼ਨੀਵਾਰ ਤੱਕ ਪੰਜ ਹਜ਼ਾਰ ਮਾਮਲੇ ਦਰਜ ਕੀਤੇ ਹਨ। ਬੰਦ ਦੌਰਾਨ ਕਿਤੇ ਆਉਣ ਜਾਣ 'ਤੇ ਲੱਗੀ ਰੋਕ ਅਤੇ ਹੋਰ ਪਾਬੰਦੀਆਂ ਦੇ ਉਲੰਘਣਾ 'ਚ ਇੱਕ ਮਹੀਨੇ 'ਚ 9,800 ਲੋਕਾਂ ਖਿਲਾਫ ਧਾਰਾ 188 ਦੇ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਇਹ ਧਾਰਾ ਕਿਸੇ ਸਰਕਾਰੀ ਅਧਿਕਾਰੀ ਵਲੋਂ ਕਾਨੂੰਨੀ ਰੂਪ ਨਾਲ ਜਾਰੀ ਆਦੇਸ਼ ਦਾ ਪਾਲਣ ਨਹੀਂ ਹੋਣ ਦੀ ਸੂਰਤ 'ਚ ਲਗਾਈ ਜਾਂਦੀ ਹੈ। 6,164 ਲੋਕਾਂ ਨੂੰ ਗ੍ਰਿਫਤਾਰ ਕਰਕੇ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ। 2,440 ਲੋਕਾਂ ਨੂੰ ਨੋਟਿਸ ਜਾਰੀ ਹੋਣ ਤੋਂ ਬਾਅਦ ਜਾਣ ਦਿੱਤਾ ਗਿਆ। 1,188 ਲੋਕ ਫਰਾਰ ਹਨ। ਸ਼ਹਿਰ 'ਚ ਕੁਲ ਦਰਜ ਮਾਮਲਿਆਂ 'ਚ 3,505 ਮਾਮਲੇ ਗੈਰ-ਕਾਨੂਨੀ ਰੂਪ ਨਾਲ ਇਕੱਠਾ ਹੋਣ ਦੇ ਹਨ।
ਸ਼ਟਰ ਸੁੱਟ ਕੇ ਵੇਚਣ ਲਈ ਬਣਾ ਰਿਹਾ ਸੀ ਸਮੋਸੇ-ਮਠਿਆਈ, ਫੜਿਆ ਗਿਆ
NEXT STORY