ਮੁੰਬਈ– ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਤੋਂ ਇਕ ਬੇਹੱਦ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਜਨਾਨੀ ਨੇ ਆਪਣੇ ਪੁੱਤਰ ਨਾਲ ਮਿਲ ਕੇ ਬੈਂਕ ਮੈਨੇਜਰ ਪਤੀ ਨੂੰ 7ਵੀਂ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਦੋਵਾਂ ਨੇ ਇਸ ਮਾਮਲੇ ਨੂੰ ਖ਼ੁਦਕੁਸ਼ੀ ਦਾ ਰੰਗ ਦੇਣ ਦੀ ਕੋਸ਼ਿਸ਼ ਵੀ ਕੀਤੀ। ਹਾਲਾਂਕਿ ਪੁਲਸ ਪੁੱਛਗਿਛ ’ਚ ਦੋਵਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਮ੍ਰਿਤਕ ਦੀ ਪਛਾਣ ਸੰਤਨ ਕੁਮਾਰ ਸ਼ੇਸ਼ਾਦਰਿ (54) ਦੇ ਰੂਪ ’ਚ ਹੋਈ ਹੈ।
ਪੁਲਸ ਨੇ ਦੱਸਿਆ ਕਿ ਅਸੀਂ ਸੰਤਨ ਕੁਮਾਰ ਸ਼ੇਸ਼ਾਦਰਿ ਜੇ ਕਤਲ ਦੇ ਦੋਸ਼ ’ਚ ਉਨ੍ਹਾਂ ਦੀ ਪਤਨੀ ਜੈਸ਼ੀਲਾ ਸ਼ੇਸ਼ਾਦਰਿ (52) ਅਤੇ ਬੇਟੇ ਅਰਵਿੰਦ (26) ਨੂੰ ਗ੍ਰਿਫਤਾਰ ਕੀਤਾ ਹੈ।
ਪੁਲਸ ਅਧਿਕਾਰੀ ਮੁਤਾਬਕ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਉਹ ਮ੍ਰਿਤਕ ਤੋਂ ਤੰਗ ਆ ਚੁੱਕੇ ਸਨ, ਕਿਉਂਕਿ ਉਹ ਪਰਿਵਾਰ ’ਤੇ ਧਿਆਨ ਨਹੀਂ ਦਿੰਦਾ ਸੀ, ਉਨ੍ਹਾਂ ਨੂੰ ਘਰ ਲਈ ਖਰਚਾ ਨਹੀਂ ਦਿੰਦਾ ਸੀ ਅਤੇ ਅਕਸਰ ਛੋਟੀਆਂ-ਛੋਟੀਆਂ ਗੱਲਾਂ ’ਤੇ ਲੜਾਈ-ਝਗੜਾ ਕਰਦਾ ਸੀ। ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਅਰਵਿੰਦ ਨੇ 2 ਸਾਲ ਪਹਿਲਾਂ ਇੰਜੀਨੀਅਰਿੰਗ ਕੰਪਲੀਟ ਕੀਤੀ ਹੈ ਅਤੇ ਉਹ ਹਾਇਰ ਸਟੱਡੀ ਲਈ ਕੈਨੇਡਾ ਜਾਣਾ ਚਾਹੁੰਦਾ ਸੀ ਪਰ ਸੰਤਨ ਕੁਮਾਰ ਉਸ ਨੂੰ ਪੈਸੇ ਨਹੀਂ ਦੇ ਰਹੇ ਸਨ। ਇਸ ਵਜ੍ਹਾ ਨਾਲ ਵੀਰਵਾਰ ਸ਼ਾਮ ਨੂੰ ਤਿੰਨਾਂ ਵਿਚਾਲੇ ਝਗੜਾ ਹੋਇਆ ਸੀ। ਇਸਤੋਂ ਬਾਅਦ ਮਾਂ ਅਤੇ ਪੁੱਤਰ ਨੇ ਮਿਲ ਕੇ ਸੰਤਨ ਕੁਮਾਰ ਨੂੰ ਮਾਰਨ ਦਾ ਪਲਾਨ ਬਣਾਇਆ ਸੀ।
ਇੰਝ ਹੋਇਆ ਕਤਲ ਦਾ ਖੁਲਾਸਾ
ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਲੈਟ ’ਚ ਜਿਵੇਂ ਹੀ ਪੁਲਸ ਟੀਮ ਪਹੁੰਚੀ, ਉਸਨੂੰ ਮਾਮਲਾ ਸਮਝਣ ’ਚੇ ਦੇਰ ਨਹੀਂ ਲੱਗੀ। ਘਰ ਦੀ ਛੱਤ ’ਤੇ ਖੂਨ ਦੇ ਧੱਬੇ ਸਨ ਅਤੇ ਕਮਰੇ ’ਚ ਰੱਖਿਆ ਸਾਮਾਨ ਖਿਲਰਿਆ ਹੋਇਆ ਸੀ। ਇਸਨੂੰ ਵੇਖ ਕੇ ਕੁਝ ਹੀ ਦੇਰ ’ਚ ਪੁਲਸ ਨੂੰ ਸ਼ੱਕ ਹੋ ਗਿਆ ਕੀ ਇਹ ਖ਼ੁਦਕੁਸ਼ੀ ਨਹੀਂ ਕਤਲ ਦਾ ਮਾਮਲਾ ਹੈ। ਇਸਤੋਂ ਬਾਅਦ ਮਾਂ ਅਤੇ ਪੁੱਤਰ ਤੋਂ ਵੱਖ-ਵੱਖ ਪੁੱਛਗਿੱਛ ਕੀਤੀ ਗਈ ਤਾਂ ਦੋਵਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਹਾਲਾਂਕਿ, ਪਹਿਲਾਂ ਪਤਨੀ ਨੇ ਕਿਹਾ ਸੀ ਕਿ ਉਸਦੇ ਪਤੀ ਨੇ ਪਹਿਲਾਂ ਵੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਹਿਜਾਬ ਵਿਵਾਦ ’ਤੇ ਓਵੈਸੀ ਦਾ ਟਵੀਟ- ‘ਇੰਸ਼ਾਹ’ ਅੱਲ੍ਹਾ ਇਕ ਦਿਨ ਦੇਸ਼ ’ਚ ਇਕ ਹਿਜਾਬੀ PM ਬਣੇਗੀ
NEXT STORY