ਝਾਰਖੰਡ— ਇੱਥੇ ਇਕ ਘਰ 'ਚ ਲੜਕੀ ਦੀ ਲਾਸ਼ ਸੜ ਰਹੀ ਸੀ ਅਤੇ ਉਸ ਦਾ ਪਿਤਾ ਆਰਾਮ ਨਾਲ ਨਹਾ ਰਿਹਾ ਸੀ। ਲੜਕੀ ਦੇ ਅੱਧੇ ਸਰੀਰ 'ਤੇ ਕੱਪੜੇ ਵੀ ਨਹੀਂ ਸਨ। ਘਰ ਤੋਂ ਧੂੰਆਂ ਉੱਠਦਾ ਦੇਖ ਪਿੰਡ ਵਾਲੇ ਲੋਕ ਪੁੱਜੇ। ਪਿੰਡ ਵਾਲਿਆਂ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਵਿਨੇ ਨੇ ਪਹਿਲਾਂ ਆਪਣੀ ਬੇਟੀ ਨਾਲ ਬਲਾਤਕਾਰ ਕੀਤਾ ਅਤੇ ਫਿਰ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ। ਮਾਰਨ ਤੋਂ ਬਾਅਦ ਘਰ 'ਚ ਹੀ ਉਸ ਦੀ ਲਾਸ਼ ਸਾੜ ਦਿੱਤੀ। ਏ.ਐੱਸ.ਆਈ. ਸ਼ੰਭੂ ਸ਼ਰਮਾ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਘਟਨਾ 'ਚ ਮ੍ਰਿਤਕਾ ਦਾ ਇਕ ਸਾਲ ਦਾ ਬੇਟਾ ਮਨੂੰ ਕੁਮਾਰ ਵੀ ਸੜ ਗਿਆ। ਪਿੰਡ ਵਾਸੀਆਂ ਨੇ ਪੁਲਸ ਨੂੰ ਦੱਸਿਆ ਕਿ ਵਿਨੇ ਚੌਧਰੀ (45) ਆਪਣੇ ਪੂਰੇ ਪਰਿਵਾਰ ਨਾਲ ਮੁੰਬਈ 'ਚ ਰਹਿੰਦਾ ਹੈ। 10 ਦਿਨ ਪਹਿਲਾਂ ਪਿੰਡ ਆਇਆ ਸੀ ਅਤੇ 2 ਦਿਨ ਪਹਿਲਾਂ ਬੇਟੀ ਨੂੰ ਸਹੁਰੇ ਘਰ ਤੋਂ ਵਿਦਾਈ ਕਰਵਾ ਕੇ ਘਰ ਲਿਆਇਆ ਸੀ।ਮੰਗਲਵਾਰ ਦੁਪਹਿਰ ਵਿਨੇ ਦੇ ਘਰ 'ਚੋਂ ਧੂੰਆਂ ਉੱਠ ਰਿਹਾ ਸੀ। ਇਸ ਨੂੰ ਦੇਖ ਕੇ ਪਿੰਡ ਵਾਲੇ ਲੋਕ ਉੱਥੇ ਪੁੱਜੇ। ਅੰਦਰ ਗਏ ਤਾਂ ਦੇਖਿਆ ਕਿ ਇਕ ਕਮਰੇ 'ਚ ਉਸ ਦੀ ਵਿਆਹੁਤਾ ਬੇਟੀ ਉਰਮਿਲਾ ਦੇਵੀ (20) ਦੀ ਅੱਧ ਨੰਗੀ ਲਾਸ਼ ਸੜ ਰਹੀ ਹੈ ਅਤੇ ਉਸ 'ਚੋਂ ਧੂੰਆਂ ਉੱਠ ਰਿਹਾ ਸੀ। ਉੱਥੇ ਹੀ ਕੁਝ ਦੂਰੀ 'ਤੇ ਉਸ ਦਾ ਪਿਤਾ ਵਿਨੇ ਚੌਧਰੀ ਆਰਾਮ ਨਾਲ ਨਹਾ ਰਿਹਾ ਸੀ। ਜਦੋਂ ਘਟਨਾ ਬਾਰੇ ਉਸ ਤੋਂ ਪੁੱਛਿਆ ਗਿਆ ਤਾਂ ਉਹ ਸਹੀ ਜਵਾਬ ਦੇਣ ਤੋਂ ਕਤਰਾਉਣ ਲੱਗਾ। ਇਸ ਤੋਂ ਪਿੰਡ ਦੇ ਲੋਕ ਗੁੱਸੇ 'ਚ ਆ ਗਏ ਅਤੇ ਉਸ ਨੂੰ ਜੰਮ ਕੇ ਕੁੱਟਿਆ।
ਯੂ.ਪੀ: ਟਾਇਲਟ ਲਈ ਗਈ ਔਰਤ ਨਾਲ 5 ਦਰਿੰਦਿਆਂ ਨੇ ਕੀਤਾ ਗੈਂਗਰੇਪ
NEXT STORY