ਗੁਰੂਗ੍ਰਾਮ— ਹਰਿਆਣਾ ਦੇ ਗੁਰੂਗ੍ਰਾਮ 'ਚ ਇਕ ਪਤੀ ਨੇ ਆਪਣੀ ਗਰਭਵਤੀ ਪਤਨੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਦੋਸ਼ੀ ਨੇ ਕੇਬਲ ਦੀ ਤਾਰ ਨਾਲ ਪਤਨੀ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਦਾ ਕਾਰਨ ਅਜੇ ਸਾਫ਼ ਨਹੀਂ ਹੈ। ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਹੈ। ਵਾਰਦਾਤ ਸਾਈਬਰ ਸਿਟੀ ਦੇ ਮਾਰੂਤੀ ਕੁੰਜ ਇਲਾਕੇ ਦੀ ਹੈ। ਜਿੱਥੇ ਬੀਤੀ ਦੇਰ ਰਾਤ ਅਜੇ ਨਾਮੀ ਇਕ ਸ਼ਖਸ ਨੇ ਆਪਣੀ 27 ਸਾਲਾ ਪਤਨੀ ਸੰਧਿਆ ਦੀ ਕੇਬਲ ਦੀ ਤਾਰ ਨਾਲ ਗਲਾ ਘੁੱਟ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਮ੍ਰਿਤਕਾ ਸੰਧਿਆ 7 ਮਹੀਨੇ ਦੀ ਗਰਭਵਤੀ ਸੀ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪੁੱਜੀ ਅਤੇ ਪੰਚਨਾਮੇ ਦੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਕਾਤਲ ਪਤੀ ਅਜੇ ਨੂੰ ਵੀ ਗ੍ਰਿਫਤਾਰ ਕਰ ਲਿਆ। ਹੁਣ ਪੁਲਸ ਉਸ ਤੋਂ ਕਤਲ ਦਾ ਕਾਰਨ ਪੁੱਛ ਰਹੀ ਹੈ, ਉੱਥੇ ਹੀ ਪੁਲਸ ਅਨੁਸਾਰ ਤਾਂ ਯੂ.ਪੀ. ਦਾ ਰਹਿਣ ਵਾਲਾ ਇਹ ਜੋੜਾ 2 ਮਹੀਨੇ ਪਹਿਲਾਂ ਹੀ ਮਾਰੂਤੀ ਕੁੰਜ ਏਰੀਆ ਦੇ ਮਕਾਨ 'ਚ ਕਿਰਾਏ 'ਤੇ ਰਹਿਣ ਲਈ ਆਇਆ ਸੀ।
ਦੋਸ਼ੀ ਅਜੇ ਮਾਰੂਤੀ ਕੁੰਜ 'ਚ ਹੀ ਬਿਜਲੀ ਮਕੈਨਿਕ ਦਾ ਕੰਮ ਕਰਦਾ ਹੈ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਕਿ ਦੋਹਾਂ ਦਰਮਿਆਨ ਹਮੇਸ਼ਾ ਲੜਾਈ ਹੁੰਦੀ ਸੀ। ਫਿਲਹਾਲ ਪੁਲਸ ਅਜੇ ਮਾਮਲੇ ਦੀ ਜਾਂਚ 'ਚ ਜੁਟੀ ਹੈ। ਉੱਥੇ ਹੀ ਮ੍ਰਿਤਕਾ ਦੇ ਭਰਾ ਅਨੁਸਾਰ ਤਾਂ ਉਸ ਦਾ ਜੀਜਾ ਅਜੇ ਉਸ ਦੀ ਭੈਣ ਨਾਲ ਹਮੇਸ਼ਾ ਕੁੱਟਮਾਰ ਕਰਦਾ ਸੀ। ਉਹ ਆਪਣੀ ਪਤਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਹਾਲਾਂਕਿ ਪੁਲਸ ਨੇ ਕਤਲ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਫੋਰੈਂਸਿਕ ਟੀਮ ਨੇ ਮੌਕੇ 'ਤੇ ਜਾ ਕੇ ਕਈ ਸਬੂਤਾਂ ਨੂੰ ਕਬਜ਼ੇ 'ਚ ਲੈ ਲਿਆ ਹੈ। ਕਤਲ 'ਚ ਇਸਤੇਮਾਲ ਕੀਤੀ ਗਈ ਕੇਬਲ ਦੀ ਤਾਰ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਗੁਰੂਗ੍ਰਾਮ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਬੀਕਾਨੇਰ-ਜੈਪੁਰ ਹਾਈਵੇ 'ਤੇ ਭਿਆਨਕ ਸੜਕ ਹਾਦਸਾ, ਮਹਿਲਾ ਸਮੇਤ 4 ਦੀ ਮੌਤ
NEXT STORY