ਨੈਸ਼ਨਲ ਡੈਸਕ - ਸੰਭਲ ਜ਼ਿਲੇ ਦੇ ਅਸਮੋਲੀ ਥਾਣਾ ਖੇਤਰ ਅਧੀਨ ਅਾਉਂਦੇ ਪਿੰਡ ਰਾਇਆ ਬੁਜ਼ੁਰਗ ’ਚ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਪ੍ਰਸ਼ਾਸਨਿਕ ਹੁਕਮਾਂ ਦੀ ਪਾਲਣਾ ਕਰਦੇ ਹੋਏ ਗੌਸੁਲਬਾਰਾ ਮਸਜਿਦ ਨੂੰ ਬੁਲਡੋਜ਼ਰ ਨਾਲ ਖੁੱਦ ਹੀ ਢਾਹ ਦਿੱਤਾ। ਮਸਜਿਦ ਨੂੰ ਨਿਯਮਾਂ ਦੀ ਉਲੰਘਣਾ ਕਰ ਕੇ ਬਣਾਇਅਾ ਗਿਅਾ ਸੀ। ਜ਼ਿਲਾ ਪ੍ਰਸ਼ਾਸਨ ਨੇ 4 ਦਿਨ ਪਹਿਲਾਂ ਇਸ ਨੂੰ ਢਾਹੁਣ ਲਈ ਅੰਤਿਮ ਚਿਤਾਵਨੀ ਜਾਰੀ ਕੀਤੀ ਸੀ। ਪਿੰਡ ਵਾਸੀਆਂ ਨੇ ਐਤਵਾਰ ਉਸ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਤਾਂ ਜੋ ਸਮਾਂ ਹੱਦ ਤੋਂ ਪਹਿਲਾਂ ਹੀ ਕੰਮ ਮੁਕੰਮਲ ਹੋ ਜਾਏ।
ਸ਼ੁਰੂ ’ਚ ਮਸਜਿਦ ਕਮੇਟੀ ਨੇ ਹਥੌੜਿਆਂ ਨਾਲ ਢਾਂਚੇ ਨੂੰ ਢਾਹੁਣਾ ਸ਼ੁਰੂ ਕੀਤਾ ਸੀ ਪਰ ਬਾਅਦ ’ਚ ਉਨ੍ਹਾਂ ਬੁਲਡੋਜ਼ਰ ਦੀ ਵਰਤੋਂ ਕੀਤੀ। ਮਸਜਿਦ ਕਮੇਟੀ ਦੇ ਮੈਂਬਰ ਤੇ ਪਿੰਡ ਦੇ ਵਸਨੀਕ ਯਾਸੀਨ ਨੇ ਕਿਹਾ ਸਾਨੂੰ ਦਿੱਤੇ ਗਏ 4 ਦਿਨ ਸੋਮਵਾਰ ਸਵੇਰੇ ਖਤਮ ਹੋ ਜਾਣੇ ਹਨ। ਇਸ ਲਈ ਅਸੀਂ ਢਾਹੁਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਹੈ। ਇਕ ਹੋਰ ਨਿਵਾਸੀ ਜ਼ੀਸ਼ਾਨ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਵੱਲੋਂ ਨਿਰਧਾਰਤ ਸਮਾਂ ਹੱਦ ਅੰਦਰ ਕੰਮ ਕਰ ਰਹੇ ਹਾਂ ਤੇ ਮਸਜਿਦ ਨੂੰ ਖੁਦ ਢਾਹ ਰਹੇ ਹਾਂ। 2 ਅਕਤੂਬਰ ਨੂੰ ਇਸ ਇਲਾਕੇ ’ਚ ਇਕ ਗੈਰ-ਕਾਨੂੰਨੀ ਵਿਆਹ ਹਾਲ ਨੂੰ ਪੁਲਸ ਦੀ ਮੌਜੂਦਗੀ ’ਚ ਢਾਹ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਗੌਸੁਲਬਾਰਾ ਮਸਜਿਦ ਨੂੰ ਢਾਹ ਦੇਣ ਦਾ ਵੀ ਹੁਕਮ ਦਿੱਤਾ। ਮਸਜਿਦ ਕਮੇਟੀ ਨੇ ਖੁਦ ਇਸ ਨੂੰ ਢਾਹਣ ਲਈ 4 ਦਿਨ ਮੰਗੇ ਸਨ ਜਿਸ ਨੂੰ ਪ੍ਰਸ਼ਾਸਨ ਨੇ ਪ੍ਰਵਾਨ ਕਰ ਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਰਵਾ ਚੌਥ ਤੋਂ ਪਹਿਲਾਂ Gold ਦੀਆਂ ਕੀਮਤਾਂ ਨੇ ਤੋੜੇ ਰਿਕਾਰਡ, ਕੀਮਤਾਂ 'ਚ ਭਾਰੀ ਵਾਧਾ
NEXT STORY