ਗੌਂਡਾ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਤੋਂ ਪ੍ਰਭਾਵਿਤ ਹੋ ਕੇ ਜ਼ਿਲੇ ਦੇ ਇਕ ਮੁਸਲਿਮ ਪਰਿਵਾਰ ਨੇ ਆਪਣੇ ਘਰ ਪੈਦਾ ਹੋਏ ਬੱਚੇ ਦਾ ਨਾਂ ਪ੍ਰਧਾਨ ਮੰਤਰੀ ਦੇ ਨਾਂ ’ਤੇ ਨਰਿੰਦਰ ਦਾਮੋਦਰ ਦਾਸ ਮੋਦੀ ਰੱਖਿਆ ਹੈ। ਪਰਿਵਾਰ ਨੇ ਪੰਚਾਇਤ ਨੂੰ ਇਸ ਸਬੰਧੀ ਸਹੁੰ-ਪੱਤਰ ਦਿੰਦੇ ਹੋਏ ਬੱਚੇ ਦਾ ਉਕਤ ਨਾਂ ਰਜਿਸਟਰ ਵਿਚ ਦਰਜ ਕਰਨ ਦੀ ਬੇਨਤੀ ਕੀਤੀ ਹੈ।
ਖਬਰਾਂ ਮੁਤਾਬਕ 23 ਮਈ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਉਕਤ ਬੱਚੇ ਦਾ ਜਨਮ ਹੋਇਆ ਤਾਂ ਉਸ ਦੇ ਨਾਂ ਬਾਰੇ ਪਰਿਵਾਰ ਦੇ ਮੈਂਬਰ ਚਰਚਾ ਕਰਨ ਲੱਗੇ। ਮਾਂ ਨੇ ਕਿਹਾ ਕਿ ਇਸਦਾ ਨਾਂ ਨਰਿੰਦਰ ਦਾਮੋਦਰ ਦਾਸ ਮੋਦੀ ਰੱਖਿਆ ਜਾਏ। ਪਹਿਲਾਂ ਤਾਂ ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸ ਨੇ ਜ਼ੋਰ ਪਾਇਆ ਤਾਂ ਦੁਬਈ ਵਿਚ ਰਹਿੰਦੇ ਬੱਚੇ ਦੇ ਪਿਤਾ ਨਾਲ ਗੱਲਬਾਤ ਕਰਨ ਪਿੱਛੋਂ ਪ੍ਰਵਾਨਗੀ ਮਿਲਣ ’ਤੇ ਉਕਤ ਨਾਂ ਰੱਖ ਦਿੱਤਾ ਗਿਆ।
ਮਮਤਾ ਨੇ ਕੀਤੀ ਅਸਤੀਫੇ ਦੀ ਪੇਸ਼ਕਸ਼, ਕਿਹਾ-ਨਹੀਂ ਕਰਾਂਗੀ ਸਰੈਂਡਰ
NEXT STORY