ਕੋਲਕਾਤਾ— ਲੋਕ ਸਭਾ ਚੋਣ 'ਚ ਤ੍ਰਿਣਮੂਲ ਕਾਂਗਰਸ ਦੇ ਪ੍ਰਦਰਸ਼ਨ ਤੋਂ ਨਿਰਾਸ਼ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। 2014 ਦੇ 34 ਦੇ ਮੁਕਾਬਲੇ ਇਸ ਵਾਰ ਟੀ.ਐੱਮ.ਸੀ. ਦੇ ਸੰਸਦ ਮੈਂਬਰਾਂ ਦੀ ਗਿਣਤੀ ਘੱਟ ਕੇ 22 ਰਹਿ ਗਈ ਹੈ। ਪਾਰਟੀ ਦੇ ਇਸ ਖਰਾਬ ਪ੍ਰਦਰਸ਼ਨ ਦਾ ਹੁਣ ਵਿਸ਼ਲੇਸ਼ਣ ਸ਼ੁਰੂ ਹੋ ਗਿਆ ਹੈ।
ਕੋਲਕਾਤਾ 'ਚ ਆਯੋਜਿਤ ਪ੍ਰੈਸ ਕਾਨਫਰੰਸ 'ਚ ਮਮਤਾ ਬੈਨਰਜੀ ਨੇ ਕਿਹਾ ਕਿ ਪਾਰਟੀ ਦੀ ਬੈਠਕ ਸ਼ੁਰੂ ਹੁੰਦੇ ਹੀ ਮੈਂ ਕਿਹਾ ਕਿ ਮੈਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਦੇ ਰੂਪ 'ਚ ਹੁਣ ਕੰਮ ਨਹੀਂ ਕਰਨਾ ਚਾਹੁੰਦੀ ਹਾਂ। ਉਨ੍ਹਾਂ ਕਿਹਾ ਕਿ ਕੇਂਦਰੀ ਸ਼ਕਤੀਆਂ ਸਾਡੇ ਖਿਲਾਫ ਕੰਮ ਕਰ ਰਹੀਆਂ ਹਨ। ਐਮਰਜੰਸੀ ਦੀ ਸਥਿਤੀ ਪੂਰੇ ਦੇਸ਼ 'ਚ ਤਿਆਰ ਕੀਤੀ ਗਈ ਹੈ। ਸਮਾਜ ਨੂੰ ਹਿੰਦੂ ਮੁਸਲਿਮ 'ਚ ਵੰਡ ਦਿੱਤਾ ਗਿਆ ਹੈ। ਅਸੀਂ ਚੋਣ ਕਮਿਸ਼ਨ 'ਚ ਕਈ ਵਾਰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਬੁਲੰਦਸ਼ਹਿਰ ’ਚ ਤਿੰਨ ਬੱਚਿਆਂ ਦੀ ਗੋਲੀ ਮਾਰ ਕੇ ਹੱਤਿਆ, ਲਾਸ਼ਾਂ ਖੂਹ ’ਚ ਸੁੱਟੀਆਂ
NEXT STORY