ਬੈਂਗਲੁਰੂ- ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਨਾਲ ਲੱਗਦੇ ਪਿੰਡ 'ਚ ਇਕ ਮੁਸਲਿਮ ਸ਼ਖਸ ਨੇ ਹਿੰਦੂ-ਮੁਸਲਿਮ ਏਕਤਾ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ। ਐੱਮ.ਐੱਮ. ਬਾਸ਼ਾ ਨਾਂ ਦੇ ਬਿਜ਼ਨੈੱਸਮੈਨ ਨੇ ਹਨੂੰਮਾਨ ਮੰਦਰ ਲਈ ਆਪਣੀ 50 ਲੱਖ ਦੀ ਜ਼ਮੀਨ ਦਾਨ ਦਿੱਤੀ ਹੈ। ਜਿਸ ਤੋਂ ਬਾਅਦ ਹਰ ਕੋਈ ਇਨ੍ਹਾਂ ਦੀ ਤਾਰੀਫ਼ ਕਰ ਰਿਹਾ ਹੈ। ਬਾਸ਼ਾ ਨਾਲ ਮੰਦਰ ਨਾਲ ਜੁੜੀ ਇਕ ਵੱਡੀ ਜ਼ਮੀਨ ਸੀ। ਬਾਸ਼ਾ ਨੇ ਦੇਖਿਆ ਕਿ ਮੰਦਰ 'ਚ ਦੂਰ-ਦੂਰ ਤੋਂ ਭਗਤ ਦਰਸ਼ਨ ਕਰਨ ਆਉਂਦੇ ਸਨ ਪਰ ਮੰਦਰ ਛੋਟਾ ਹੋਣ ਕਾਰਨ ਲੋਕਾਂ ਨੂੰ ਦਰਸ਼ਨ ਕਰਨ 'ਚ ਤਕਲੀਫ਼ ਹੁੰਦੀ ਸੀ। ਜਿਸ ਤੋਂ ਬਾਅਦ ਬਾਸ਼ਾ ਨੇ ਆਪਣੀ ਲਗਭਗ ਡੇਢ ਏਕੜ ਜ਼ਮੀਨ ਹਨੂੰਮਾਨ ਮੰਦਰ ਲਈ ਦਾਨ ਕਰਨ ਦਾ ਫੈਸਲਾ ਲਿਆ। ਦੱਸਣਯੋਗ ਹੈ ਕਿ ਜਿਸ ਏਰੀਏ 'ਚ ਬਾਸ਼ਾ ਦੀ ਇਹ ਜ਼ਮੀਨ ਹੈ, ਉਹ ਚੇਨਈ ਨੈਸ਼ਨਲ ਹਾਈਵੇਅ 'ਤੇ ਹੈ, ਜਿਸ ਦੀ ਕੀਮਤ 50 ਤੋਂ 80 ਲੱਖ ਆਂਕੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਰਕਾਰ ਨੇ ਖੇਤੀਬਾੜੀ ਕਾਨੂੰਨ 'ਤੇ ਭੇਜਿਆ ਲਿਖਤੀ ਪ੍ਰਸਤਾਵ, ਕਿਸਾਨ ਬੈਠਕ 'ਚ ਕਰਨਗੇ ਵਿਚਾਰ
ਬਾਸ਼ਾ ਨੂੰ ਗੁੱਡਸ ਟਰਾਂਸਪੋਰਟ ਸਰਵਿਸ ਦਾ ਬਿਜ਼ਨੈੱਸ ਹੈ ਅਤੇ ਉਨ੍ਹਾਂ ਦੀ ਇਹ ਜ਼ਮੀਨ ਬਾਲਗੇਰਾਪੁਰੂ 'ਚ ਹੈ। ਬਾਸ਼ਾ ਨੇ ਦੱਸਿਆ ਕਿ ਦਿਨ ਪ੍ਰਤੀ ਦਿਨ ਇਸ ਮੰਦਰ ਦੀ ਮਾਨਤਾ ਵਧਦੀ ਜਾ ਰਹੀ ਸੀ, ਲੋਕਾਂ ਦੀ ਭੀੜ ਵਧਣ 'ਤੇ ਲੋਕਾਂ ਨੂੰ ਸਮੱਸਿਆ ਹੁੰਦੀ ਸੀ। ਇਸ ਮੰਦਰ ਦਾ ਟਰੱਸਟ ਮੰਦਰ ਦਾ ਵਿਸਥਾਰ ਕਰਨ ਦੀ ਯੋਜਨਾ ਕਰ ਰਿਹਾ ਸੀ ਪਰ ਹਾਈਵੇਅ ਦੀ ਜ਼ਮੀਨ ਹੋਣ ਕਾਰਨ ਜ਼ਮੀਨ ਦੀ ਕੀਮਤ ਵੱਧ ਸੀ। ਜਦੋਂ ਹਨੂੰਮਾਨ ਮੰਦਰ ਟਰੱਸਟ ਨੂੰ ਬਾਸ਼ਾ ਨੇ ਦੱਸਿਆ ਕਿ ਉਹ ਆਪਣੀ ਜ਼ਮੀਨ ਮੰਦਰ ਲਈ ਦਾਨ ਦੇਣਾ ਚਾਹੁੰਦੇ ਹਨ ਤਾਂ ਹਨੂੰਮਾਨ ਭਗਤਾਂ ਦੀ ਖੁਸ਼ੀ ਦਾ ਟਿਕਾਣਾ ਹੀ ਨਹੀਂ ਰਿਹਾ। ਬਾਸ਼ਾ ਦੇ ਪਰਿਵਾਰ ਨੇ 1,634 ਸਕਵਾਇਰ ਫੁੱਟ ਜ਼ਮੀਨ ਆਪਣੇ ਪਰਿਵਾਰ ਦੀ ਸਹਿਮਤੀ 'ਤੇ ਦਾਨ ਦੇ ਦਿੱਤੀ। ਇਸ ਜ਼ਮੀਨ ਦੀ ਕੀਮਤ ਲਗਭਗ 50 ਲੱਖ ਹੈ। ਉਨ੍ਹਾਂ ਨੇ ਬਿਨਾਂ ਕਿਸੇ ਪੈਸੇ ਦੀ ਇਹ ਜ਼ਮੀਨ ਮੰਦਰ ਦੇ ਟਰੱਸਟ ਨੂੰ ਦੇ ਦਿੱਤੀ। ਟਰੱਸਟ ਨੇ ਇਕ ਬੈਨਰ 'ਚ ਬਾਸ਼ਾ ਅਤੇ ਉਨ੍ਹਾਂ ਦੀ ਪਤਨੀ ਦੀ ਮੰਦਰ ਦੇ ਸਾਹਮਣੇ ਫੋਟੋ ਲਗਾ ਕੇ ਬਾਸ਼ਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧੰਨਵਾਦ ਕਿਹਾ ਹੈ। ਬਾਸ਼ਾ ਦਾ ਕਹਿਣਾ ਹੈ ਕਿ ਭਾਰਤ ਦੇਸ਼ 'ਚ ਹਿੰਦੂ ਅਤੇ ਮੁਸਲਮਾਨ ਲੰਬੇ ਸਮੇਂ ਤੋਂ ਇਕੱਠੇ ਰਹਿੰਦੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਕਜੁਟ ਹੋਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਭੇਜਿਆ ਲਿਖਤੀ ਪ੍ਰਸਤਾਵ, ਜਾਣੋ ਕਿਹੜੀਆਂ ਮੰਗਾਂ 'ਤੇ ਹੋਈ ਸਹਿਮਤ
ਨੋਟ : ਇਸ ਸੰਬੰਧੀ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਕਰੋ ਰਿਪਲਾਈ
ਮੋਦੀ ਸਰਕਾਰ 'ਚ ਸੁਧਾਰ ਦਾ ਮਤਲਬ ਚੋਰੀ, ਲੋਕਤੰਤਰ ਤੋਂ ਪਾਉਣਾ ਚਾਹੁੰਦੇ ਹਨ ਛੁਟਕਾਰਾ : ਰਾਹੁਲ ਗਾਂਧੀ
NEXT STORY