ਹਿਸਾਰ (ਰਾਠੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜੇ ਕਾਂਗਰਸ ਨੂੰ ਮੁਸਲਮਾਨਾਂ ਨਾਲ ਹਮਦਰਦੀ ਹੈ ਤਾਂ ਉਹ ਕਿਸੇ ਮੁਸਲਮਾਨ ਨੂੰ ਆਪਣੀ ਪਾਰਟੀ ਦਾ ਪ੍ਰਧਾਨ ਬਣਾਏ । ਪਾਰਟੀ ਦੀ ਤੁਸ਼ਟੀਕਰਨ ਦੀ ਨੀਤੀ ਕਾਰਨ ਹੀ ਮੁਸਲਿਮ ਭਾਈਚਾਰੇ ਨੂੰ ਵੱਡਾ ਨੁਕਸਾਨ ਹੋਇਆ ਹੈ।
ਸੋਮਵਰ ਇੱਥੇ ਇਕ ਜਨਤਕ ਇੱਕਠ ’ਚ ਬੋਲਦਿਆਂ ਮੋਦੀ ਨੇ ਕਿਹਾ ਕਿ ਮੈਂ ਕਾਂਗਰਸ ਸਮੇਤ ਵੋਟ ਬੈਂਕ ਦੇ ਭੁੱਖੇ ਸਿਆਸਤਦਾਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੇ ਉਨ੍ਹਾਂ ਦੇ ਦਿਲ ’ਚ ਮੁਸਲਮਾਨਾਂ ਲਈ ਸੱਚਮੁੱਚ ਥੋੜ੍ਹੀ ਜਿਹੀ ਵੀ ਹਮਦਰਦੀ ਹੈ ਤਾਂ ਉਹ ਉਨ੍ਹਾਂ ਲਈ ਕਿਉਂ ਨਹੀਂ ਕੁਝ ਕਰਦੇ? ਕਾਂਗਰਸ ਪਾਰਟੀ ਕਿਸੇ ਮੁਸਲਮਾਨ ਨੂੰ ਆਪਣੀ ਪਾਰਟੀ ਦਾ ਪ੍ਰਧਾਨ ਕਿਉਂ ਨਹੀਂ ਬਣਾਉਂਦੀ?
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਿਰਫ਼ ਕੁਝ ਕੱਟੜਪੰਥੀਆਂ ਨੂੰ ਹੀ ਖੁਸ਼ ਕੀਤਾ। ਬਾਕੀ ਸਮਾਜ ਦੁਖੀ, ਅਨਪੜ੍ਹ ਅਤੇ ਗਰੀਬ ਹੀ ਰਿਹਾ। ਕਾਂਗਰਸ ਦੀ ਇਸ ਬੁਰੀ ਨੀਤੀ ਦਾ ਸਭ ਤੋਂ ਵੱਡਾ ਸਬੂਤ ਵਕਫ਼ ਐਕਟ ਹੈ। ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਵਕਫ਼ ਐਕਟ 2013 ਤੱਕ ਲਾਗੂ ਸੀ ਪਰ ਚੋਣਾਂ ਜਿੱਤਣ ਲਈ, ਤੁਸ਼ਟੀਕਰਨ ਦੀ ਸਿਆਸਤ ਤੇ ਵੋਟ ਬੈਂਕ ਦੀ ਸਿਆਸਤ ਲਈ 2013 ਦੇ ਅੰਤ ’ਚ ਆਖਰੀ ਸੈਸ਼ਨ ਦੌਰਾਨ ਕਾਂਗਰਸ ਨੇ ਵਕਫ਼ ਐਕਟ ’ਚ ਸੋਧ ਕਰ ਦਿੱਤੀ।
ਮੋਦੀ ਨੇ ਰਿਹਾ ਕਿ ਬਾਬਾ ਸਾਹਿਬ ਦਾ ਸਭ ਤੋਂ ਵੱਡਾ ਅਪਮਾਨ ਕਾਨੂੰਨ ਬਦਲ ਕੇ ਕੀਤਾ ਗਿਆ। ਕਾਂਗਰਸ ਸੰਸਦ ਲਈ 50 ਫੀਸਦੀ ਟਿਕਟਾਂ ਮੁਸਲਮਾਨਾਂ ਨੂੰ ਦੇਵੇ। ਜੇ ਉਹ ਜਿੱਤ ਕੇ ਆਉਣਗੇ ਤਾਂ ਆਪਣੇ ਵਿਚਾਰ ਰੱਖਣਗੇ ਪਰ ਕਾਂਗਰਸ ਇੰਝ ਕੁਝ ਨਹੀਂ ਕਰਨ ਵਾਲੀ। ਕਾਂਗਰਸ ਦੇਸ਼ ਦੇ ਇਕ ਨਾਗਰਿਕ ਦੇ ਹੱਕ ਖੋਹ ਲੈਂਦੀ ਹੈ ਤੇ ਦੂਜੇ ਨੂੰ ਦੇ ਦਿੰਦੀ ਹੈ। ਕਾਂਗਰਸ ਦਾ ਇਰਾਦਾ ਕਦੇ ਵੀ ਕਿਸੇ ਦਾ ਭਲਾ ਕਰਨ ਦਾ ਨਹੀਂ ਰਿਹਾ, ਮੁਸਲਮਾਨਾਂ ਦਾ ਵੀ ਭਲਾ ਕਰਨ ਦਾ ਨਹੀਂ। ਇਹੀ ਕਾਂਗਰਸ ਦੀ ਸੱਚਾਈ ਹੈ।
ਯਮੁਨਾਨਗਰ ’ਚ ਦੀਨ ਬੰਧੂ ਛੋਟੂ ਰਾਮ ਥਰਮਲ ਪਾਵਰ ਪਲਾਂਟ ਦੇ ਤੀਜੇ ਯੂਨਿਟ ਦਾ ਨੀਂਹ ਪੱਥਰ ਰੱਖਣ ਦੇ ਸਮਾਰੋਹ ’ਚ ਮੋਦੀ ਨੇ ਕਿਹਾ ਕਿ ਜੇ ਕਾਂਗਰਸ ਦੀ ਸਰਕਾਰ ਹੁੰਦੀ ਤਾਂ ਦੇਸ਼ ਨੂੰ ਅੱਜ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈਂਦਾ। ਦੇਸ਼ ’ਚ ਬਲੈਕਆਊਟ ਹੁੰਦਾ।
ਉਨ੍ਹਾਂ ਕਿਹਾ ਕਿ ਮੇਰੀ ਸਰਕਾਰ ਨੇ ਬਿਜਲੀ ਉਤਪਾਦਨ ਦੀ ਸਮਰੱਥਾ ਦੁੱਗਣੀ ਕਰ ਦਿੱਤੀ ਹੈ । ਦੇਸ਼ ਹੁਣ ਬਿਜਲੀ ਦੀ ਬਰਾਮਦ ਵੀ ਕਰ ਰਿਹਾ ਹੈ। ਪਿਛਲੇ ਦਹਾਕੇ ’ਚ ਮੇਰੀ ਸਰਕਾਰ ਨੇ ਬਿਜਲੀ ਉਤਪਾਦਨ ਦੀ ਸਮਰੱਥਾ ਲਗਭਗ ਦੁੱਗਣੀ ਕਰ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਗੁਆਂਢੀ ਦੇਸ਼ਾਂ ਨੂੰ ਵੀ ਸਾਮਾਨ ਭੇਜਦਾ ਹੈ ਪਰ ਕਾਂਗਰਸ ਦੇ ਦਿਨਾਂ ਨੂੰ ਵੀ ਨਹੀਂ ਭੁੱਲਣਾ ਚਾਹੀਦਾ। ਉਦੋਂ ਨਾ ਤਾਂ ਫੈਕਟਰੀਆਂ ਕੰਮ ਕਰਦੀਆਂ ਸਨ ਤੇ ਨਾ ਹੀ ਰੇਲਵੇ। ਖੇਤਾਂ ਤੱਕ ਪਾਣੀ ਵੀ ਨਹੀਂ ਪਹੁੰਚਦਾ ਸੀ।
ਉਨ੍ਹਾਂ ਕਿਹਾ ਕਿ ਹੁਣ ਇੰਨੇ ਸਾਲਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਸਥਿਤੀ ਬਦਲ ਰਹੀ ਹੈ। ਇਕ ਪਾਸੇ ਅਸੀਂ ਨਵੀਨਤਮ ਤਕਨਾਲੋਜੀ ’ਤੇ ਅਾਧਾਰਤ ਨਵੇਂ ਥਰਮਲ ਪਾਵਰ ਪਲਾਂਟਾਂ ’ਚ ਨਿਵੇਸ਼ ਕਰ ਰਹੇ ਹਾਂ। ਦੂਜੇ ਪਾਸੇ ਦੇਸ਼ ਦੇ ਲੋਕਾਂ ਨੂੰ ਬਿਜਲੀ ਪੈਦਾ ਕਰਨ ਵਾਲੇ ਬਣਾਇਆ ਜਾ ਰਿਹਾ ਹੈ।
ਵਿਧਾਇਕ ਦੇ ਰਹੇ ਸਨ ਭਾਸ਼ਣ, ਮੰਚ ’ਤੇ ਤੇਜ਼ਧਾਰ ਹਥਿਆਰ ਲੈ ਕੇ ਚੜ੍ਹਿਆ ਵਿਅਕਤੀ
NEXT STORY