ਗਵਾਲੀਅਰ— ਇਕ ਵਿਅਕਤੀ ਨੂੰ ਉਸ ਦੀ ਪ੍ਰੇਮਿਕਾ ਨੇ ਵਿਆਹ ਲਈ ਇਨਕਾਰ ਕਰ ਦਿੱਤਾ। ਇਸ ਤੋਂ ਦੁੱਖੀ ਹੋ ਕੇ ਉਸ ਨੇ ਘਰ 'ਚ ਹੀ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ ਅਤੇ ਮਰਨ ਤੋਂ ਪਹਿਲਾਂ ਇਕ ਡਾਇਰੀ 'ਚ ਪੂਰੀ ਕਹਾਣੀ ਲਿਖੀ। ਮਰਨ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਕੋਲੋਂ ਮੁਆਫੀ ਮੰਗੀ। ਆਤਮ-ਹੱਤਿਆ ਤੋਂ ਬਾਅਦ ਵਿਅਕਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਠਾਠੀਪੁਰ ਦੇ ਕਬੀਰ ਨਗਰ ਇਲਾਕੇ 'ਚ ਨੀਰਜ ਸਵਿਤਾ ਨਾਮ ਦਾ ਵਿਅਕਤੀ ਰਹਿੰਦਾ ਸੀ। ਨੀਰਜ ਗੋਵਿੰਦਪੁਰੀ 'ਚ ਜੈਂਟਸ ਪਾਰਲਰ ਚਲਾਉਂਦਾ ਹੈ। ਨੀਰਜ ਦੀ ਇਨਕਮ ਵੀ ਵਧੀਆ ਸੀ। ਸੋਮਵਾਰ ਦੀ ਸਵੇਰ ਉਹ ਆਪਣੇ ਪਾਰਲਰ ਨਹੀਂ ਗਿਆ ਤਾਂ ਉਸ ਦਾ ਸਾਥੀ ਘਰ ਆਇਆ। ਘਰ ਦਾ ਦਰਵਾਜ਼ਾ ਬੰਦ ਸੀ। ਉਸ ਨੇ ਖਿੜਕੀ ਦੇ ਅੰਦਰ ਦੇਖਿਆ ਤਾਂ ਅੰਦਰ ਨੀਰਜ ਛੱਤ ਨਾਲ ਲਟਕ ਰਿਹਾ ਸੀ। ਇਹ ਦੇਖਕੇ ਉਸ ਦੇ ਹੋਸ਼ ਉਡ ਗਏ ਅਤੇ ਉਸ ਨੇ ਸ਼ੌਰ ਮਚਾਉਣਾ ਸ਼ੁਰੂ ਕਰ ਦਿੱਤਾ। ਸ਼ੌਰ ਸੁਣ ਕੇ ਗੁਆਂਢੀ ਆਏ ਅਤੇ ਫਿਰ ਪੁਲਸ ਵੀ ਮੌਕੇ 'ਤੇ ਪੁੱਜ ਗਈ। ਪੁਲਸ ਨੇ ਨੀਰਜ ਦੇ ਕਮਰੇ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ। ਤਲਾਸ਼ੀ 'ਚ ਨੀਰਜ ਦੀ ਇਕ ਡਾਇਰੀ ਮਿਲੀ। ਇਸ ਡਾਇਰੀ 'ਚ ਆਤਮ-ਹੱਤਿਆ ਦਾ ਪੂਰਾ ਕਾਰਨ ਲਿਖਿਆ ਹੋਇਆ ਸੀ।
ਨੀਰਜ ਨੇ ਮਰਨ ਤੋਂ ਪਹਿਲੇ ਡਾਇਰੀ 'ਚ ਆਪਣੀ ਪ੍ਰੇਮਿਕਾ ਦੇ ਬਾਰੇ ਲਿਖਿਆ ਸੀ। ਨੀਰਜ ਨੇ ਲਿਖਿਆ ਹੈ ਕਿ ਪ੍ਰੇਮਿਕਾ ਗਰਭਵਤੀ ਹੈ ਅਤੇ ਇਸ ਦੇ ਬਾਅਦ ਵੀ ਧੋਖਾ ਦਿੱਤਾ। ਆਪਣੇ ਕੁਝ ਰੁਪਏ ਭੈਣ ਨੂੰ ਦੇਣ ਲਈ ਕਿਹਾ ਅਤੇ ਆਪਣੇ ਮਾਤਾ-ਪਿਤਾ ਤੋਂ ਮੁਆਫੀ ਮੰਗਦੇ ਹੋਏ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ।
ਸ਼ਿਵਸੈਨਾ ਨੇ ਫੌਜ ਦੇ ਪੇਪਰ ਲੀਕ ਹੋਣ ਨੂੰ ਲੈ ਕੇ ਪਾਰੀਕਰ 'ਤੇ ਸਾਧਿਆ ਨਿਸ਼ਾਨਾ
NEXT STORY