ਨਵੀਂ ਦਿੱਲੀ— ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਨੇ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਵੀ 'ਨਮੋ ਟੀ.ਵੀ.' 'ਤੇ ਚੋਣ ਸੰਬੰਧੀ ਸਮੱਗਰੀ ਦਾ ਪ੍ਰਸਾਰਨ ਕੀਤੇ ਜਾਣ ਨੂੰ ਲੈ ਕੇ ਭਾਜਪਾ ਨੂੰ ਇਕ ਨੋਟਿਸ ਭੇਜਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ 'ਚ ਲੋਕ ਸਭਾ ਦੀਆਂ ਸਾਰੀਆਂ 7 ਸੀਟਾਂ 'ਤੇ 12 ਮਈ (ਐਤਵਾਰ) ਨੂੰ ਵੋਟਿੰਗ ਹੋਣੀ ਹੈ, ਜਿਸ 'ਚ ਸ਼ਹਿਰ ਦੇ 1.43 ਕਰੋੜ ਤੋਂ ਵਧ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਦਿੱਲੀ 'ਚ ਚੋਣ ਪ੍ਰਚਾਰ ਸ਼ੁੱਕਰਵਾਰ ਸ਼ਾਮ 6 ਵਜੇ ਰੁਕ ਗਿਆ ਸੀ। ਦਿੱਲੀ ਦੇ ਸੀ.ਈ.ਓ. ਰਣਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਸ਼ਹਿਰ 'ਚ ਅਤੇ ਸੋਸ਼ਲ ਮੀਡੀਆ 'ਤੇ ਵੀ ਸਿਆਸੀ ਪ੍ਰਚਾਰ ਖਤਮ ਹੋ ਜਾਣਾ ਚਾਹੀਦਾ।
ਅਧਿਕਾਰੀ ਨੇ ਕਿਹਾ ਕਿ ਭਾਜਪਾ ਨੂੰ ਸ਼ੁੱਕਰਵਾਰ ਨੂੰ ਨੋਟਿਸ ਭੇਜਿਆ ਗਿਆ। ਉਨ੍ਹਾਂ ਨੇ ਕਿਹਾ,''ਚੋਣ ਪ੍ਰਚਾਰ ਖਤਮ ਹੋਣ ਦੇ ਬਾਵਜੂਦ 'ਨਮੋ ਟੀ.ਵੀ.' 'ਤੇ ਚੋਣ ਸੰਬੰਧੀ ਸਮੱਗਰੀ ਦੇ ਪ੍ਰਸਾਰਨ ਨੂੰ ਲੈ ਕੇ ਭਾਜਪਾ ਨੂੰ ਨੋਟਿਸ ਭੇਜਿਆ ਗਿਆ ਹੈ।'' ਪਾਰਟੀ ਤੋਂ ਸ਼ਨੀਵਾਰ ਸ਼ਾਮ ਤੱਕ ਨੋਟਿਸ ਦਾ ਜਵਾਬ ਦੇਣ ਨੂੰ ਕਿਹਾ ਗਿਆ ਹੈ। ਦੱਸਣਯੋਗ ਹ ੈਕਿ ਅਪ੍ਰੈਲ 'ਚ, ਚੋਣ ਕਮਿਸ਼ਨ ਨੇ ਨਿਰਦੇਸ਼ ਦਿੱਤਾ ਸੀ ਕਿ 'ਨਮੋ ਟੀ.ਵੀ.' 'ਤੇ ਦਿਖਾਏ ਜਾਣ ਵਾਲੇ ਸਾਰੇ ਰਿਕਾਰਡਡ ਪ੍ਰੋਗਰਾਮਾਂ ਨੂੰ ਪਹਿਲਾਂ ਤੋਂ ਪ੍ਰਮਾਣਿਤ ਕਰਵਾਇਆ ਜਾਵੇ। ਇਸ ਤੋਂ ਬਾਅਦ ਭਾਜਪਾ ਨੂੰ ਪ੍ਰਮਾਣਨ ਦੇ ਬਿਨਾਂ ਇਸ ਚੈਨਲ 'ਤੇ ਕੋਈ ਸਮੱਗਰੀ ਪ੍ਰਸਾਰਿਤ ਨਹੀਂ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਦਿੱਲੀ ਸੀ.ਈ.ਓ. ਦਫ਼ਤਰ ਨੇ ਕਿਹਾ ਸੀ ਕਿ 'ਨਮੋ ਟੀ.ਵੀ.' ਭਾਜਪਾ ਵਲੋਂ ਸਪਾਂਸਰ ਹੈ, ਇਸ ਲਈ ਇਸ ਚੈਨਲ 'ਤੇ ਦਿਖਾਏ ਜਾਣ ਵਾਲੇ ਸਾਰੇ ਰਿਕਾਰਡਡ ਪ੍ਰੋਗਰਾਮ ਦਿੱਲੀ ਦੀ ਮੀਡੀਆ ਪ੍ਰਮਾਣਨ ਅਤੇ ਨਿਗਰਾਨੀ ਕਮੇਟੀ ਵਲੋਂ ਪਹਿਲਾਂ ਤੋਂ ਪ੍ਰਮਾਣਿਤ ਕਰਵਾਏ ਜਾਣ ਅਤੇ ਪਹਿਲਾਂ ਤੋਂ ਪ੍ਰਮਾਣਨ ਦੇ ਬਿਨਾਂ ਦਿਖਾਈ ਜਾ ਰਹੀ ਸਾਰੀ ਸਿਆਸੀ ਪ੍ਰਚਾਰ ਸਮੱਗਰੀ ਤੁਰੰਤ ਹਟਾਈ ਜਾਵੇ।
ਭਾਰਤ ਦਾ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਦੁਨੀਆ ਦੇ ਟਾਪ-10 ਏਅਰਪੋਰਟ 'ਚ ਸ਼ਾਮਲ
NEXT STORY