ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਈ ਦੋ-ਪੱਖੀ ਸਿਖਰ ਗੱਲਬਾਤ ਤੋਂ ਬਾਅਦ ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਇਸ ਬੈਠਕ ਦੌਰਾਨ ਸਰਕਾਰ ਚੀਨ ਦੇ ਸਾਹਮਣੇ ਸਰੰਡਰ ਕਰਦੀ ਨਜ਼ਰ ਆਈ ਹੈ, ਜਿਸ ਨੂੰ ਦੇਖਦੇ ਹੋਏ ਮੋਦੀ ਸਰਕਾਰ ਦੀ ਚੀਨ ਨੀਤੀ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ।
ਕਾਂਗਰਸ ਸੰਚਾਰ ਵਿਭਾਗ ਦੇ ਇੰਚਾਰਜ ਜੈਰਾਮ ਰਮੇਸ਼ ਨੇ ਐਤਵਾਰ ਨੂੰ ਇੱਥੇ ਇਕ ਬਿਆਨ 'ਚ ਕਿਹਾ ਕਿ ਸ਼੍ਰੀ ਮੋਦੀ ਨੂੰ ਹੁਣ ਉਨ੍ਹਾਂ ਸਵਾਲਾਂ 'ਤੇ ਆਪਣੀ ਚੁੱਪੀ ਤੋੜਨੀ ਚਾਹੀਦੀ ਹੈ ਜਿਨ੍ਹਾਂ ਦੇ ਜਵਾਬ ਦੇਸ਼ ਅਜੇ ਵੀ ਮੰਗਦਾ ਹੈ। ਉਨ੍ਹਾਂ ਕਿਹਾ ਕਿ ਭਾਰਤ-ਚੀਨ ਸਬੰਧਾਂ ਨੂੰ ਆਮ ਬਣਾਉਣ ਦੇ ਨਾਮ 'ਤੇ, ਮੋਦੀ ਸਰਕਾਰ "ਕੈਲੀਬਰੇਟਿਡ ਕੈਪਿਟੂਲੇਸ਼ਨ" ਯਾਨੀ ਯੋਜਨਬੱਧ ਸਮਰਪਣ ਦਿੱਸ ਰਿਹਾ ਹੈ। ਸ਼੍ਰੀ ਰਮੇਸ਼ ਨੇ ਪੁੱਛਿਆ ਕਿ ਕੀ 19 ਜੂਨ, 2020 ਨੂੰ ਚੀਨ ਨੂੰ ਦਿੱਤੀ ਗਈ 'ਕਲੀਨ ਚਿੱਟ' ਨੇ ਭਾਰਤ ਨੂੰ ਕਮਜ਼ੋਰ ਨਹੀਂ ਕੀਤਾ, ਜਿਸ 'ਚ 15-16 ਜੂਨ 2020 ਦੀ ਰਾਤ ਗਲਵਾਨ ਘਾਟੀ 'ਚ 20 ਭਾਰਤੀ ਸੈਨਿਕ ਸ਼ਹੀਦ ਹੋਏ ਸਨ। ਇਸ ਦੇ ਸਿਰਫ਼ ਚਾਰ ਦਿਨਾਂ ਮਗਰੋਂ 19 ਜੂਨ ਨੂੰ ਸਰਬ ਪਾਰਟੀ ਬੈਠਕ 'ਚ ਕਿਹਾ ਗਿਆ ਸੀ ਕਿ 'ਨਾ ਕੋਈ ਸਾਡੀ ਸਰਹੱਦ 'ਚ ਆਇਆ ਹੈ, ਨਾ ਹੀ ਕੋਈ ਆਇਆ ਹੋਇਆ ਹੈ।''

ਇਹ ਬਿਆਨ ਕਦੇ ਵੀ ਵਾਪਸ ਨਹੀਂ ਲਿਆ ਗਿਆ। ਉਨ੍ਹਾਂ ਸਵਾਲ ਕੀਤਾ ਕਿ ਕੀ ਇਸ ਨਾਲ ਭਾਰਤ ਦੀ ਗੱਲਬਾਤ ਦੀ ਸਥਿਤੀ ਕਮਜ਼ੋਰ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਲੱਦਾਖ ਅਤੇ ਹੁਣ ਅਰੁਣਾਚਲ ਪ੍ਰਦੇਸ਼ 'ਚ ਚੀਨ ਦੇ ਖੇਤਰੀ ਲਾਭਾਂ ਦੀ ਇਜਾਜ਼ਤ ਦਿੱਤੀ ਗਈ ਸੀ। ਪੂਰਬੀ ਲੱਦਾਖ 'ਚ ਰਵਾਇਤੀ ਗਸ਼ਤ ਅਤੇ ਚਰਾਉਣ ਦੇ ਅਧਿਕਾਰਾਂ ਨੂੰ ਚੁੱਪ-ਚਾਪ ਛੱਡ ਦਿੱਤਾ ਗਿਆ ਸੀ। ਅਰੁਣਾਚਲ ਪ੍ਰਦੇਸ਼ 'ਚ ਚੀਨੀ ਘੁਸਪੈਠ, ਗਸ਼ਤ ਬਿੰਦੂਆਂ ਤੱਕ ਪਹੁੰਚ ਗੁਆਉਣ ਅਤੇ ਨਵੇਂ ਰੁਕਾਵਟਾਂ ਦੀਆਂ ਰਿਪੋਰਟਾਂ ਹਨ। ਚੀਨ "ਦੱਖਣੀ ਤਿੱਬਤ" 'ਤੇ ਆਪਣੇ ਦਾਅਵੇ ਨੂੰ ਦੁਹਰਾ ਰਿਹਾ ਹੈ, ਸ਼ਹਿਰਾਂ ਦੇ ਨਾਮ ਬਦਲ ਰਿਹਾ ਹੈ ਅਤੇ ਬ੍ਰਹਮਪੁੱਤਰ 'ਤੇ 60,000 ਮੈਗਾਵਾਟ ਦੇ ਮੇਡੋਗ ਮੈਗਾ-ਡੈਮ ਨੂੰ ਅੱਗੇ ਵਧਾ ਰਿਹਾ ਹੈ, ਜਿਸ ਨਾਲ ਪੂਰੇ ਉੱਤਰ-ਪੂਰਬ ਦੀ ਪਾਣੀ ਸੁਰੱਖਿਆ ਨੂੰ ਖ਼ਤਰਾ ਹੈ। ਸ੍ਰੀ ਰਮੇਸ਼ ਨੇ ਪੁੱਛਿਆ ਕਿ ਭਾਰਤ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਦੀ ਸਹਾਇਤਾ ਕਰਨ 'ਚ ਚੀਨ ਦੀ ਭੂਮਿਕਾ 'ਤੇ ਆਪਣਾ ਰੁਖ਼ ਕਿਉਂ ਨਰਮ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬ੍ਰਿਕਸ ਸੰਮੇਲਨ 2026: ਭਾਰਤ ਦੌਰਾ ਖਤਮ ਕਰ ਕੇ ਰੂਸੀ ਰਾਸ਼ਟਰਪਤੀ ਪੁਤਿਨ ਦਿੱਲੀ ਤੋਂ ਹੋਏ ਰਵਾਨਾ
NEXT STORY