ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਈਦ-ਉਲ-ਫਿਤਰ ਅਤੇ ਨਵਰੋਜ਼ ਮੌਕੇ ਨਾਗਰਿਕਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਸ਼ਾਂਤੀ, ਖੁਸ਼ਹਾਲੀ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਸੰਦੇਸ਼ 'ਚ ਪ੍ਰਧਾਨ ਮੰਤਰੀ ਨੇ ਈਦ-ਉਲ-ਫਿਤਰ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ ਦਿੰਦੇ ਹੋਏ ਉਮੀਦ ਜ਼ਾਹਰ ਕੀਤੀ ਕਿ ਉਹ ਤਿਉਹਾਰ ਸਾਰਿਆਂ ਵਿਚਾਲੇ ਭਾਈਚਾਰਾ ਅਤੇ ਸਦਭਾਵਨਾ ਨੂੰ ਉਤਸ਼ਾਹ ਦੇਵੇਗਾ। ਉਨ੍ਹਾਂ ਨੇ ਸਾਰਿਆਂ ਦੀ ਖੁਸ਼ੀ ਅਤੇ ਚੰਗੀ ਸਿਹਤ ਲਈ ਪ੍ਰਾਰਥਨਾ ਕੀਤੀ ਅਤੇ ਸੰਦੇਸ਼ ਦਾ ਸਮਾਪਨ 'ਈਦ ਮੁਬਾਰਕ' ਨਾਲ ਕੀਤਾ।

ਪਾਰਸੀ ਭਾਈਚਾਰੇ ਵਲੋਂ ਨਵੇਂ ਸਾਲ ਵਜੋਂ ਮਨਾਏ ਜਾਣ ਵਾਲੇ ਨਵਰੋਜ਼ ਮੌਕੇ ਇਕ ਵੱਖ ਸੰਦੇਸ਼ 'ਚ ਪੀਐੱਮ ਮੋਮਦੀ ਨੇ ਇਸ ਨੂੰ ਇਕ 'ਵਿਸ਼ੇਸ਼ ਮੌਕਾ' ਦੱਸਿਆ ਅਤੇ 'ਖੁਸ਼ਹਾਲੀ ਅਤੇ ਆਨੰਦ ਨਾਲ ਭਰੇ ਸਾਲ' ਦੀ ਕਾਮਨਾ ਕੀਤੀ। ਉਨ੍ਹਾਂ ਨੇ ਲੋਕਾਂ ਦੇ ਸਿਹਤਮੰਦ ਰਹਿਣ ਅਤੇ ਉਨ੍ਹਾਂ ਦੀਆਂ ਉਮੀਦਾਂ ਦੀ ਪੂਰਤੀ ਦੀ ਵੀ ਕਾਮਨਾ ਜ਼ਾਹਰ ਕੀਤੀ ਅਤੇ ਆਪਣੇ ਸੰਦੇਸ਼ ਦਾ ਸਮਾਪਨ 'ਨਵਰੋਜ਼ ਮੁਬਾਰਕ' ਨਾਲ ਕੀਤਾ। ਪ੍ਰਧਾਨ ਮੰਤਰੀ ਦੀਆਂ ਇਹ ਸ਼ੁੱਭਕਾਮਨਾਵਾਂ ਅਜਿਹੇ ਸਮੇਂ ਆਈਆਂ ਹਨ, ਜਦੋਂ ਭਾਰਤ ਅਤੇ ਦੁਨੀਆ ਭਰ ਦੇ ਭਾਈਚਾਰੇ ਇਨ੍ਹਾਂ ਤਿਉਹਾਰਾਂ ਨੂੰ ਮਨ੍ਹਾਂ ਰਹੇ ਹਨ, ਜੋ ਨਵੀਨੀਕਰਨ ਅਤੇ ਸਮਾਜਿਕ ਸਦਭਾਵਨਾ ਦਾ ਪ੍ਰਤੀਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ 'ਜ਼ਹਿਰੀਲੇ' ਅੰਗੂਰ? ਵੀਡੀਓ ਦੇਖ ਉੱਡ ਜਾਣਗੇ ਹੋਸ਼
NEXT STORY