ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫ.ਏ.ਓ.) ਦੀ 75ਵੀਂ ਵਰ੍ਹੇਗੰਢ ਮੌਕੇ 75 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹਾਲ ਹੀ 'ਚ ਵਿਕਸਿਤ ਕੀਤੀਆਂ ਗਈਆਂ 8 ਫਸਲਾਂ ਦੀ 17 ਜੈਵ ਸੰਸਕ੍ਰਿਤ ਕਿਸਮਾਂ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਾਰਿਆਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਕਈ ਵਿਸ਼ਿਆਂ 'ਤੇ ਆਪਣੀ ਗੱਲ ਰੱਖੀ। ਪੀ.ਐੱਮ. ਮੋਦੀ ਨੇ ਵਰਲਡ ਫੂਡ ਡੇਅ ਮੌਕੇ ਸਾਰਿਆਂ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਦੁਨੀਆ ਭਰ 'ਚ ਜੋ ਲੋਕ ਕੁਪੋਸ਼ਣ ਨੂੰ ਦੂਰ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਵੀ ਵਧਾਈ ਦਿੱਤੀ।
ਅਨਾਜ ਦੀ ਬਰਬਾਦੀ ਨੂੰ ਦੱਸਿਆ ਵੱਡੀ ਸਮੱਸਿਆ
ਆਪਣੇ ਸੰਬੋਧਨ 'ਚ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ 'ਚ ਅਨਾਜ ਦੀ ਬਰਬਾਦੀ ਹਮੇਸ਼ਾ ਤੋਂ ਬਹੁਤ ਵੱਡੀ ਸਮੱਸਿਆ ਰਹੀ ਹੈ। ਹੁਣ ਜਦੋਂ ਜ਼ਰੂਰੀ ਵਸਤੂ ਐਕਟ (Essential Commodities Act) 'ਚ ਸੋਧ ਕੀਤਾ ਗਿਆ ਹੈ, ਇਸ ਨਾਲ ਸਥਿਤੀਆਂ ਬਦਲਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਛੋਟੇ ਕਿਸਾਨਾਂ ਨੂੰ ਤਾਕਤ ਦੇਣ ਲਈ, ਕਿਸਾਨ ਨਿਰਮਾਤਾ ਸੰਸਥਾਵਾਂ ਯਾਨੀ ਐੱਫ.ਪੀ.ਓ.ਐੱਸ. 'ਚ ਇਕ ਵੱਡਾ ਨੈਟਵਰਕ ਦੇਸ਼ 'ਚ ਤਿਆਰ ਕੀਤਾ ਜਾ ਰਿਹਾ ਹੈ। ਕਿਸਾਨਾਂ ਦੇ ਹਿੱਸ 'ਚ ਗੱਲ ਕਰਦੇ ਹੋਏ ਮੋਦੀ ਨੇ ਕਿਹਾ ਕਿ ਕਿਸਾਨਾਂ ਨੂੰ ਲਾਗਤ ਦੀ ਡੇਢ ਗੁਣਾ ਕੀਮਤ ਐੱਮ.ਐੱਸ.ਪੀ. ਦੇ ਰੂਪ 'ਚ ਮਿਲੇ, ਇਸ ਲਈ ਕਈ ਕਦਮ ਚੁੱਕੇ ਗਏ ਹਨ। ਐੱਮ.ਐੱਸ.ਪੀ. ਅਤੇ ਸਰਕਾਰੀ ਖਰੀਦ, ਦੇਸ਼ ਦੀ ਫੂਡ ਸਕਿਓਰਿਟੀ ਦਾ ਅਹਿਮ ਹਿੱਸਾ ਹਨ। ਇਸ ਲਈ ਇਨ੍ਹਾਂ ਦਾ ਜਾਰੀ ਰਹਿਣ ਜ਼ਰੂਰੀ ਹੈ।
ਕਿਸਾਨਾਂ ਨੇ ਤੋੜਿਆ ਪਿਛਲੇ ਸਾਲ ਦਾ ਪ੍ਰੋਡਕਸ਼ਨ ਰਿਕਾਰਡ
ਪੀ.ਐੱਮ. ਮੋਦੀ ਨੇ ਕਿਹਾ ਕਿ ਕੀ ਤੁਸੀਂ ਜਾਣਦੇ ਹੋ ਕਿ ਕੋਰੋਨਾ ਕਾਰਨ ਜਿੱਥੇ ਪੂਰੀ ਦੁਨੀਆ ਸੰਘਰਸ਼ ਕਰ ਰਹੀ ਹੈ, ਉੱਥੇ ਭਾਰਤ ਦੇ ਕਿਸਾਨਾਂ ਨੇ ਇਸ ਵਾਰ ਪਿਛਲੇ ਸਾਲ ਦੇ ਪ੍ਰੋਡਕਸ਼ਨ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ? ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੀ ਤੁਸੀਂ ਜਾਣਦੇ ਹੋ ਕਿ ਸਰਕਾਰ ਨੇ ਕਣਕ, ਝੋਨੇ ਅਤੇ ਦਾਲਾਂ ਸਾਰੇ ਤਰ੍ਹਾਂ ਦੇ ਅਨਾਜ ਦੀ ਖਰੀਦ ਦੇ ਆਪਣੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ।
ਭਾਰਤ ਕੋਰੋਨਾ ਕਾਲ ਦੌਰਾਨ ਕੁਪੋਸ਼ਣ ਵਿਰੁੱਧ ਲੜ ਰਿਹੈ ਮਜ਼ਬੂਤ ਲੜਾਈ
ਨਰਿੰਦਰ ਮੋਦੀ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਨਾਲ ਹੀ ਭਾਰਤ ਕੋਰੋਨਾ ਦੇ ਇਸ ਸੰਕਟ ਕਾਲ 'ਚ ਵੀ ਕੁਪੋਸ਼ਣ ਵਿਰੁੱਧ ਮਜ਼ਬੂਤ ਲੜਾਈ ਲੜ ਰਿਹਾ ਹੈ। ਭਾਰਤ ਦੇ ਸਾਡੇ ਕਿਸਾਨ ਸਾਥੀ- ਸਾਡੇ ਅੰਨਦਾਤਾ, ਸਾਡੇ ਖੇਤੀਬਾੜੀ ਵਿਗਿਆਨੀ, ਸਾਡੇ ਆਂਗਣਬਾੜੀ- ਆਸ਼ਾ ਵਰਕਰ, ਕੁਪੋਸ਼ਣ ਵਿਰੁੱਧ ਅੰਦੋਲਨ ਦਾ ਆਧਾਰ ਹਨ। ਇਨ੍ਹਾਂ ਨੇ ਆਪਣੀ ਮਿਹਨਤ ਨਾਲ ਜਿੱਥੇ ਭਾਰਤ ਦਾ ਅਨਾਜ ਭੰਡਾਰ ਭਰ ਰੱਖਿਆ ਹੈ, ਉੱਥੇ ਹੀ ਦੂਰ ਤੋਂ ਦੂਰ, ਗਰੀਬ ਤੋਂ ਗਰੀਬ ਤੱਕ ਪਹੁੰਚਣ 'ਚ ਇਹ ਸਰਕਾਰ ਦੀ ਮਦਦ ਵੀ ਕਰ ਰਹੇ ਹਨ।
ਇਹ ਵੀ ਪੜ੍ਹੋ : FAO ਦੀ 75ਵੀਂ ਵਰ੍ਹੇਗੰਢ 'ਤੇ ਪ੍ਰਧਾਨ ਮੰਤਰੀ ਮੋਦੀ ਜਾਰੀ ਕਰਨਗੇ 75 ਰੁਪਏ ਦਾ 'ਯਾਦਗਾਰੀ ਸਿੱਕਾ'
ਪੀ.ਐੱਮ. ਮੋਦੀ ਨੇ ਪਹਿਲਾਂ ਹੀ ਦਿੱਤੀ ਸੀ ਸਿੱਕਾ ਜਾਰੀ ਕਰਨ ਦੀ ਜਾਣਕਾਰੀ
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਦੱਸਿਆ ਸੀ ਕਿ 16 ਅਕਤੂਬਰ ਯਾਨੀ ਅੱਜ ਸਵੇਰੇ 11 ਵਜੇ ਐੱਫ.ਏ.ਓ. ਦੀ 75ਵੀਂ ਵਰ੍ਹੇਗੰਢ ਮੌਕੇ 75 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ ਜਾਵੇਗਾ। ਹਾਲ ਹੀ 'ਚ ਵਿਕਸਿਤ 8 ਫਸਲਾਂ ਦੀਆਂ 17 ਜੈਵ ਸੰਸਕ੍ਰਿਤ ਕਿਸਮਾਂ ਨੂੰ ਵੀ ਸਮਰਪਿਤ ਕੀਤਾ ਜਾਵੇਗਾ। ਸਿੱਕਾ ਜਾਰੀ ਕਰਦੇ ਹੋਏ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਸਾਲ ਦਾ ਨੋਬੇਲ ਸ਼ਾਂਤੀ ਪੁਰਸਕਾਰ ਵਿਸ਼ਵ ਖੁਰਾਕ ਪ੍ਰੋਗਰਾਮ ਨਾਲ ਸਨਮਾਨਤ ਕੀਤਾ ਜਾਣਾ ਇਕ ਵੱਡੀ ਉਪਲੱਬਧੀ ਹੈ। ਭਾਰਤ ਖੁਸ਼ ਹੈ ਕਿ ਸਾਡਾ ਯੋਗਦਾਨ ਅਤੇ ਇਸ ਨਾਲ ਜੁੜਾਵ ਇਤਿਹਾਸਕ ਰਿਹਾ ਹੈ।
ਕੋਰੋਨਾ ਦੇ ਮਾਮਲੇ 'ਚ ਭਾਰਤ ਨਾਲੋਂ ਪਾਕਿਸਤਾਨ-ਅਫ਼ਗਾਨਿਸਤਾਨ ਦੀ ਕਾਰਗੁਜ਼ਾਰੀ ਬਿਹਤਰ: ਰਾਹੁਲ ਗਾਂਧੀ
NEXT STORY