ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਸੇਫ ਆਰ. ਬਾਈਡੇਨ ਨੂੰ ਕੈਂਸਰ ਹੋਣ ਸੰਬੰਧੀ ਖ਼ਬਰ 'ਤੇ ਚਿੰਤਾ ਜਤਾਈ ਹੈ ਅਤੇ ਉਨ੍ਹਂ ਦੇ ਪੂਰੀ ਤਰ੍ਹਂ ਠੀਕ ਹੋਣ ਦੀ ਕਾਮਨਾ ਕੀਤੀ ਹੈ। ਸ਼੍ਰੀ ਮੋਦੀ ਨੇ 'ਐਕਸ' 'ਤੇ ਸੰਦੇਸ਼ 'ਚ ਕਿਹਾ,''ਸ਼੍ਰੀ ਜੋਸੇਫ ਆਰ. ਬਾਈਡੇਨ ਦੀ ਸਿਹਤ ਬਾਰੇ ਸੁਣ ਕੇ ਬਹੁਤ ਚਿੰਤਤ ਹਾਂ। ਅਸੀਂ ਉਨ੍ਹਾਂ ਦੇ ਜਲਦ ਅਤੇ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਸਾਡੀਆਂ ਸੰਵੇਦਨਾਵਾਂ ਡਾ. ਜਿਲ ਬਾਈਡੇਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਾਂ।''

ਸਾਬਕਾ ਅਮਰੀਕੀ ਰਾਸ਼ਟਰੀ ਸ਼੍ਰੀ ਬਾਈਡੇਨ ਦੇ ਦਫ਼ਤਰ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਸ਼੍ਰੀ ਬਾਈਡੇਨ ਨੂੰ ਪ੍ਰੋਸਟੇਟ ਕੈਂਸਰ ਹੋ ਗਿਆ ਹੈ। ਦੱਸਿਆ ਗਿਆ ਹੈ ਕਿ ਬੀਮਾਰੀ ਹੱਡੀਆਂ ਤੱਕ ਫੈਲ ਚੁੱਕੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਸਹਿਯੋਗੀ ਰਹੀ ਸਾਬਕਾ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਜਸਥਾਨ: ਸ਼ੋਕ ਸਭਾ ਦੌਰਾਨ ਟੈਂਟ 'ਤੇ ਟੁੱਟ ਕੇ ਡਿੱਗੀ ਬਿਜਲੀ ਦੀ ਤਾਰ, ਦੋ ਲੋਕਾਂ ਦੀ ਮੌਤ
NEXT STORY