ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦੇਸ਼ ਵਾਸੀਆਂ ਨੂੰ ਮਕਰ ਸੰਕ੍ਰਾਂਤੀ, ਪੋਂਗਲ, ਮਾਘ ਬਿਹੂ ਸਮੇਤ ਹੋਰ ਤਿਉਹਾਰਾਂ ਦੀ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਸਾਰਿਆਂ ਦੇ ਜੀਵਨ 'ਚ ਨਵੀਂ ਊਰਜਾ ਅਤੇ ਨਵੇਂ ਉਤਸ਼ਾਹ ਦੇ ਸੰਚਾਰ ਦੀ ਕਾਮਨਾ ਕੀਤੀ ਹੈ। ਪੀ.ਐੱਮ. ਮੋਦੀ ਨੇ ਮਕਰ ਸੰਕ੍ਰਾਂਤੀ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਟਵੀਟ ਕੀਤਾ,''ਦੇਸ਼ਵਾਸੀਆਂ ਨੂੰ ਮਕਰ ਸੰਕ੍ਰਾਂਤੀ ਦੀ ਬਹੁਤ-ਬਹੁਤ ਵਧਾਈ। ਮੇਰੀ ਕਾਮਨਾ ਹੈ ਕਿ ਉਤਰਾਇਣ ਸੂਰੀਆਦੇਵ ਸਾਰਿਆਂ ਦੇ ਜੀਵਨ 'ਚ ਨਵੀਂ ਊਰਜਾ ਅਤੇ ਨਵੇਂ ਉਤਸ਼ਾਹ ਦਾ ਸੰਚਾਰ ਕਰਨ।''
ਇਹ ਵੀ ਪੜ੍ਹੋ : ਸੰਸਦ 'ਚ ਖੇਤੀਬਾੜੀ ਕਾਨੂੰਨਾਂ ਦੇ ਰੱਦ ਹੋਣ ਤੱਕ ਜਾਰੀ ਰਹੇਗਾ ਕਿਸਾਨ ਅੰਦੋਲਨ : ਰਾਕੇਸ਼ ਟਿਕੈਤ
ਪ੍ਰਧਾਨ ਮੰਤਰੀ ਨੇ ਪੋਂਗਲ ਦੀ ਵਧਾਈ ਦਿੰਦੇ ਹੋਏ ਲਿਖਿਆ,''ਸਾਰਿਆਂ ਨੂੰ ਪੋਂਗਲ ਦੀ ਵਧਾਈ, ਵਿਸ਼ੇਸ਼ ਕਰ ਕੇ ਮੇਰੀਆਂ ਤਮਿਲ ਭੈਣਾਂ ਅਤੇ ਭਰਾਵਾਂ ਨੂੰ। ਇਹ ਵਿਸ਼ੇਸ਼ ਤਿਉਹਾਰ ਤਮਿਲ ਸੰਸਕ੍ਰਿਤੀ ਨੂੰ ਸਭ ਤੋਂ ਸੁੰਦਰ ਢੰਗ ਨਾਲ ਪ੍ਰਦਰਸ਼ਿਤ ਕਰਦਾ ਹੈ। ਸਾਨੂੰ ਚੰਗੀ ਸਿਹਤ ਅਤੇ ਸਫ਼ਲਤਾ ਦਾ ਆਸ਼ੀਰਵਾਦ ਮਿਲੇ। ਇਹ ਤਿਉਹਾਰ ਸਾਨੂੰ ਕੁਦਰਤ ਨਾਲ ਸਦਭਾਵ ਨਾਲ ਰਹਿਣ ਅਤੇ ਕਰੁਣਾ ਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਵੀ ਪ੍ਰੇਰਿਤ ਕਰਦਾ ਹੈ।''
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਣਾ ਚਾਹੀਦੈ, ਸਰਕਾਰ ਅੱਗ ਨਾਲ ਖੇਡ ਰਹੀ ਹੈ: ਪੀ ਸਾਈਨਾਥ
NEXT STORY