ਨੈਸ਼ਨਲ ਡੈਸਕ- ਆਂਡੇ ਅਤੇ ਜੂਸ ਵੇਚਣ ਵਾਲੇ 2 ਲੋਕਾਂ ਨੂੰ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਕਰੋੜਾਂ ਰੁਪਏ ਦੇ ਬਕਾਏ ਦਾ ਨੋਟਿਸ ਭੇਜਿਆ ਹੈ। ਇਕ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਦੂਜਾ ਉੱਤਰ ਪ੍ਰਦੇਸ਼ ਦਾ ਵਸਨੀਕ ਹੈ। ਜਾਣਕਾਰੀ ਅਨੁਸਾਰ ਦੋਵੇਂ ਆਪਣੇ-ਆਪਣੇ ਪਰਿਵਾਰ 'ਚ ਕਮਾਉਣ ਵਾਲੇ ਇਕਲੌਤੇ ਵਿਅਕਤੀ ਹਨ। ਇਕ ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ, ਦਮੋਹ ਦੇ ਰਹਿਣ ਵਾਲੇ ਪ੍ਰਿੰਸ ਸੁਮਨ ਨੂੰ ਇਨਕਮ ਟੈਕਸ ਵਿਭਾਗ ਨੇ ਨੋਟਿਸ ਭੇਜਿਆ ਹੈ। ਇਨਕਮ ਟੈਕਸ ਵਿਭਾਗ ਨੇ ਪ੍ਰਿੰਸ ਸੁਮਨ ਨੂੰ 50 ਕਰੋੜ ਰੁਪਏ ਦੇ ਕਾਰੋਬਾਰ ਲਈ ਨੋਟਿਸ ਭੇਜਿਆ ਹੈ। ਇਸ ਨੋਟਿਸ 'ਚ ਕਿਹਾ ਗਿਆ ਹੈ ਕਿ ਉਸ ਦੇ ਉੱਪਰ 6 ਕਰੋੜ ਰੁਪਏ ਦਾ ਜੀ.ਐੱਸ.ਟੀ. ਬਕਾਇਆ ਹੈ। ਵਿਭਾਗ ਨੇ ਬਕਾਇਆ ਚੁਕਾਉਣ ਤੋਂ ਇਲਾਵਾ ਪ੍ਰਿੰਸ ਤੋਂ 50 ਕਰੋੜ ਦੇ ਲੈਣ-ਦੇਣ ਨਾਲ ਜੁੜੇ ਦਸਤਾਵੇਜ਼ ਵੀ ਮੰਗੇ ਹਨ। ਨੋਟਿਸ 'ਚ ਦੱਸਿਆ ਗਿਆ ਕਿ 'ਪ੍ਰਿੰਸ ਇੰਟਰਪ੍ਰਾਈਜੇਜ਼' ਨਾਂ ਦੀ ਕੰਪਨੀ ਦਿੱਲੀ 'ਚ ਰਜਿਸਟਰਡ ਹੈ ਅਤੇ ਇਸ ਕੰਪਨੀ 'ਤੇ 6 ਕਰੋੜ ਰੁਪਏ ਦੀ ਜੀਐੱਸਟੀ ਬਕਾਇਆ ਹੈ। ਪ੍ਰਿੰਸ ਦੇ ਪਿਤਾ ਨੇ ਦੱਸਿਆ ਕਿ ਸਾਨੂੰ ਪਹਿਲਾਂ ਲੱਗਾ ਇਹ ਕੋਈ ਮਜ਼ਾਕ ਹੈ ਪਰ ਜਦੋਂ ਵਕੀਲ ਤੋਂ ਨੋਟਿਸ ਦੀ ਜਾਂਚ ਕਰਵਾਈ ਤਾਂ ਸੱਚਾਈ ਸਾਹਮਣੇ ਆਈ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਿੰਸ ਆਪਣੇ ਜੀਵਨ 'ਚ ਕਦੇ ਦਿੱਲੀ ਗਿਆ ਹੀ ਨਹੀਂ ਅਤੇ ਹੁਣ ਉਸ ਨੂੰ ਇਕ ਲੱਕੜੀ, ਚਮੜਾ ਅਤੇ ਆਇਰਨ ਕਾਰੋਬਾਰ ਵਾਲੀ ਕੰਪਨੀ ਦਾ ਮਾਲਕ ਦੱਸਿਆ ਜਾ ਰਿਹਾ ਹੈ। ਪ੍ਰਿੰਸ ਦੇ ਨਾਂ 'ਤੇ 7 ਦਸੰਬਰ 2022 ਨੂੰ ਦਿੱਲੀ ਦੇ ਸਟੇਟ ਜ਼ੋਨ 3, ਵਾਰਡ 32 'ਚ ਫਰਮ ਰਜਿਸਟਰਡ ਕੀਤੀ ਗਈ। ਉਸ ਫਰਮ ਰਾਹੀਂ ਕਰੋੜਾਂ ਦਾ ਕਾਰੋਬਾਰ ਦਿਖਾਇਆ ਗਿਆ ਪਰ ਸੱਚਾਈ ਇਹ ਹੈ ਕਿ ਪ੍ਰਿੰਸ ਤਾਂ ਆਪਣੇ ਪਿੰਡ 'ਚ ਬਜ਼ਾਰ 'ਚ ਆਂਡੇ ਵੇਚ ਕੇ ਮੁਸ਼ਕਲ ਨਾਲ ਮਹੀਨੇ ਦਾ ਖਰਚ ਚਲਾਉਂਦਾ ਹੈ। ਹੁਣ ਇਨਕਮ ਟੈਕਸ ਵਿਭਾਗ ਨੇ ਉਸ ਤੋਂ ਬੈਂਕ ਸਟੇਟਮੈਂਟ ਅਤੇ 50 ਕਰੋੜ ਦੇ ਲੈਣ-ਦੇਣ ਦਾ ਪੂਰਾ ਹਿਸਾਬ ਮੰਗਿਆ ਹੈ।
ਇਹ ਵੀ ਪੜ੍ਹੋ : 17 ਸਾਲ ਪਹਿਲਾਂ ਹੋਇਆ ਆਪ੍ਰੇਸ਼ਨ, ਜਦੋਂ ਕਰਵਾਇਆ X-Ray ਤਾਂ ਦਿਖਿਆ ਕੁਝ ਅਜਿਹਾ ਕਿ ਉੱਡ ਗਏ ਹੋਸ਼
ਉੱਥੇ ਹੀ ਉੱਤਰ ਪ੍ਰਦੇਸ਼ ਦੇ ਅਲੀਗੜ੍ਹ 'ਚ ਜੂਸ ਵੇਚਣ ਵਾਲੇ ਮੁਹੰਮਦ ਰਹੀਸ ਨੂੰ ਵੀ ਇਸੇ ਤਰ੍ਹਾਂ ਦਾ ਜੀ.ਐੱਸ.ਟੀ. ਨੋਟਿਸ ਮਿਲਿਆ ਹੈ, ਜਿਸ 'ਚ ਉਨ੍ਹਾਂ 'ਤੇ 7.79 ਕਰੋੜ ਰੁਪਏ ਦਾ ਬਕਾਇਆ ਦਿਖਾਇਆ ਗਿਆ ਹੈ। ਰਹੀਸ ਅਤੇ ਉਸ ਦਾ ਪਰਿਵਾਰ ਇਸ ਨੋਟਿਸ ਨਾਲ ਸਦਮੇ 'ਚ ਹਨ। ਉਨ੍ਹਾਂ ਕਿਹਾ,''ਅਸੀਂ ਕਦੇ ਇੰਨੇ ਪੈਸੇ ਦੇਖੇ ਤੱਕ ਨਹੀਂ, ਫਿਰ ਇਹ ਬਕਾਇਆ ਕਿਵੇਂ ਹੋ ਸਕਦਾ ਹੈ?'' ਜਦੋਂ ਉਨ੍ਹਾਂ ਨੇ ਇਨਕਮ ਟੈਕਸ ਵਿਭਾਗ ਨਾਲ ਸੰਪਰਕ ਕੀਤਾ ਤਾਂ ਅਧਿਕਾਰੀਆਂ ਨੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੇ ਆਪਣੇ ਦਸਤਾਵੇਜ਼ ਕਿਸੇ ਨੂੰ ਦਿੱਤੇ ਸਨ। ਰਹੀਸ ਨੇ ਸਾਫ਼ ਇਨਕਾਰ ਕਰਦੇ ਹੋਏ ਕਿਹਾ ਕਿ ਉਸ ਨੇ ਅਜਿਹਾ ਕਦੇ ਨਹੀਂ ਕੀਤਾ। ਰਹੀਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਰੋਜ਼ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸੰਘਰਸ਼ ਕਰਦੇ ਹਨ। ਅਜਿਹੇ 'ਚ ਕਰੋੜਾਂ ਦਾ ਬਕਾਇਆ ਦਿਖਾਇਆ ਜਾਣਾ ਪੂਰੀ ਤਰ੍ਹਾਂ ਗਲਤ ਹੈ। ਰਹੀਸ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਇਸ ਝੂਠੇ ਮਾਮਲੇ 'ਚ ਨਾ ਫਸਾਇਆ ਜਾਵੇ। ਦੋਵੇਂ ਹੀ ਮਾਮਲਿਆਂ 'ਚ ਦਸਤਾਵੇਜ਼ਾਂ ਦੀ ਗਲਤ ਵਰਤੋਂ ਅਤੇ ਧੋਖਾਧੜੀ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪ੍ਰਿੰਸ ਅਤੇ ਰਹੀਸ ਨੇ ਪੁਲਸ ਅਤੇ ਇਨਕਮ ਟੈਕਸ ਵਿਭਾਗ ਤੋਂ ਜਾਂਚ ਦੀ ਮੰਗ ਕੀਤੀ ਹੈ। ਇਹ ਮਾਮਲਾ ਉਨ੍ਹਾਂ ਛੋਟੇ ਵਪਾਰੀਆਂ ਲਈ ਇਕ ਚਿਤਾਵਨੀ ਹੈ, ਜੋ ਆਪਣੀ ਨਿੱਜੀ ਜਾਣਕਾਰੀ ਅਤੇ ਦਸਤਾਵੇਜ਼ ਦੀ ਸੁਰੱਖਿਆ ਨੂੰ ਲੈ ਕੇ ਚੌਕਸ ਨਹੀਂ ਰਹਿੰਦੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ RSS ਸੰਸਥਾਪਕਾਂ ਨੂੰ ਦਿੱਤੀ ਸ਼ਰਧਾਂਜਲੀ
NEXT STORY