ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਐਤਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਵਿਚ ਕੋਰੋਨਾ ਮਹਾਮਾਰੀ ਤੋਂ ਪੈਦਾ ਹੋਈ ਸਥਿਤੀ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕੋਰੋਨਾ ਤੋਂ ਬਚਾਅ ਲਈ ਉਪਾਅ ਅਤੇ 45 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਦੇ ਟੀਕਾਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਵੀਡੀਓ ਕਾਨਫਰੈਂਸਿੰਗ ਜ਼ਰੀਏ ਬੈਠਕ ’ਚ ਹਿੱਸਾ ਲਿਆ ਅਤੇ ਕੋਰੋਨਾ ਤੋਂ ਬਚਾਅ ਅਤੇ ਕੋਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਲਈ ਟੈਸਟਿੰਗ, ਬੈੱਡ, ਦਵਾਈਆਂ, ਵੈਕਸੀਨ ਅਤੇ ਸਿਹਤ ਕਾਮਿਆਂ ਦੀ ਜ਼ਰੂਰਤ ਆਦਿ ਦੀ ਜਾਣਕਾਰੀ ਲਈ।
ਇਹ ਵੀ ਪੜ੍ਹੋ– ਆਕਸੀਜਨ ਦੀ ਕਮੀ ਨੂੰ ਲੈ ਕੇ ਊਧਵ ਠਾਕਰੇ ਨੇ PM ਮੋਦੀ ਨੂੰ ਕੀਤਾ ਫੋਨ, ਜਵਾਬ ਮਿਲਿਆ- ‘ਉਹ ਬੰਗਾਲ ’ਚ ਹਨ’
ਪ੍ਰਧਾਨ ਮੰਤਰੀ ਨੇ ਚਰਚਾ ਦੌਰਾਨ ਇਸ ਗੱਲ ’ਤੇ ਖ਼ਾਸ ਰੂਪ ਨਾਲ ਜ਼ੋਰ ਦਿੱਤਾ ਕਿ ‘ਦੋ ਗਜ਼ ਦੀ ਦੂਰੀ, ਮਾਸਕ ਹੈ ਜ਼ਰੂਰੀ’ ਦਾ ਪਾਲਣ ਸਾਰੇ ਲੋਕਾਂ ਵਲੋਂ ਕੀਤਾ ਜਾਵੇ। ਉਨ੍ਹਾਂ ਨੇ ਟੀਕਾਕਰਨ ਮੁਹਿੰਮ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪ੍ਰਸ਼ਾਸਨ 45 ਸਾਲ ਤੋਂ ਜ਼ਿਆਦਾ ਦੀ ਉਮਰ ਦੇ ਸਾਰੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰੇ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਵੀ ਪੂਰੀ ਸੰਵੇਦਨਸ਼ੀਲਤਾ ਨਾਲ ਵਾਰਾਣਸੀ ਦੇ ਲੋਕਾਂ ਦੀ ਸੰਭਵ ਮਦਦ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਾਰੇ ਡਾਕਟਰਾਂ, ਸਾਰੇ ਮੈਡੀਕਲ ਸਟਾਫ਼ ਦਾ ਧੰਨਵਾਦ ਜ਼ਾਹਰ ਕਰਦਿਆਂ ਕਿਹਾ ਕਿ ਇਸ ਆਫ਼ਤ ਦੀ ਘੜੀ ਵਿਚ ਉਹ ਆਪਣੀ ਜ਼ਿੰਮੇਵਾਰੀ ਦਾ ਪੂਰੀ ਤਨ-ਦੇਹੀ ਨਾਲ ਪਾਲਣ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪਿਛਲੇ ਸਾਲ ਦੇ ਤਜ਼ਰਬਿਆਂ ਤੋਂ ਸਿੱਖਦੇ ਹੋਏ ਚੌਕਸ ਰਹਿ ਕੇ ਅੱਗੇ ਵੱਧਣਾ ਹੈ।
ਇਹ ਵੀ ਪੜ੍ਹੋ– ਦੇਸ਼ ’ਚ ਕੋਰੋਨਾ ਦਾ ਵੱਡਾ ਉਛਾਲ, ਇਕ ਦਿਨ ’ਚ ਆਏ ਰਿਕਾਰਡ 2.61 ਲੱਖ ਨਵੇਂ ਕੇਸ
ਪ੍ਰਧਾਨ ਮੰਤਰੀ ਨੇ ਟੈਸਟ, ਟੈ੍ਰਕ ਅਤੇ ਟ੍ਰੀਟ’ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪਹਿਲੀ ਲਹਿਰ ਵਾਂਗ ਵਾਇਰਸ ਤੋਂ ਜਿੱਤਣ ਲਈ ਇਹ ਰਣਨੀਤੀ ਅਪਣਾਉਣੀ ਹੋਵੇਗੀ। ਉਨ੍ਹਾਂ ਨੇ ਪੀੜਤ ਵਿਅਕਤੀਆਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਅਤੇ ਜਾਂਚ ਰਿਪੋਰਟ ਨੂੰ ਛੇਤੀ ਤੋਂ ਛੇਤੀ ਉਪਲੱਬਧ ਕਰਾਉਣ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਸਥਿਤੀ ਨੂੰ ਵੇਖਦੇ ਹੋਏ ਵਧੇਰੇ ਚੌਕਸੀ ਅਤੇ ਸਾਵਧਾਨੀ ਵਰਤਣ ’ਤੇ ਜ਼ੋਰ ਦਿੱਤਾ। ਵਾਰਾਣਸੀ ਖੇਤਰ ਦੇ ਜਨ ਪ੍ਰਤੀਨਿਧੀਆਂ ਅਤੇ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਕੋਵਿਡ-19 ਤੋਂ ਬਚਾਅ ਅਤੇ ਇਲਾਜ ਲਈ ਖੇਤਰ ਵਿਚ ਕੀਤੀਆਂ ਗਈਆਂ ਤਿਆਰੀਆਂ ਦੀ ਸੂਚਨਾ ਦਿੱਤੀ। ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਗਿਆ ਕਿ ਕੋਵਿਡ ਤੋਂ ਬਚਾਅ ਲਈ ਹੁਣ ਤੱਕ 1,98,383 ਵਿਅਕਤੀਆਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਅਤੇ 35,014 ਵਿਅਕਤੀਆਂ ਨੂੰ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ।
ਇਹ ਵੀ ਪੜ੍ਹੋ– ਵੀਕੈਂਡ ਕਰਫਿਊ: ਵੀਰਾਨ ਸੜਕਾਂ, ਤਸਵੀਰਾਂ ’ਚ ਕੈਦ ‘ਦਿੱਲੀ’ ਦਾ ਹਾਲ
ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਦੀ ਕਿੱਲਤ: ਦੁਨੀਆ ਨੂੰ ਟੀਕੇ ਵੰਡਣ ਵਾਲਾ ਭਾਰਤ ਹੁਣ ਖ਼ੁਦ ਖਰੀਦਣ ਲਈ ਮਜਬੂਰ
ਕੋਵਿਡ-19 ਦਾ ਖ਼ੌਫ: ਜਾਣੋ ਭਾਰਤ ’ਚ ਹੁਣ ਤੱਕ ਕਿੰਨੇ ਲੋਕਾਂ ਨੂੰ ਲੱਗੇ ਕੋਰੋਨਾ ਟੀਕੇ
NEXT STORY