ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਸ਼ਨ 2019 ਦਾ ਆਗਾਜ਼ ਤਾਜਨਗਰੀ ਆਗਰਾ ਤੋਂ ਕੀਤਾ। ਇਸ ਦੌਰਾਨ ਉਨ੍ਹਾਂ ਨੇ ਗੰਗਾਜਲ ਪ੍ਰਾਜੈਕਟ ਸਮੇਤ ਕਰੀਬ 4,000 ਕਰੋੜ ਤੋਂ ਜ਼ਿਆਦਾ ਦੀ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਅਤੇ ਲੋਕਾਂ ਨੂੰ ਸਮਰਪਿਤ ਕੀਤਾ। ਮੋਦੀ ਨੇ ਆਗਰਾ ਤੋਂ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜਦੋਂ-ਜਦੋਂ ਮੈਂ ਤੁਹਾਡੇ ਵਿਚ ਆ ਕੇ ਸਮਰਥਨ ਮੰਗਿਆ ਹੈ, ਯੂ. ਪੀ. ਸਮੇਤ ਪੂਰੇ ਦੇਸ਼ ਨੇ ਸਮਰਥਨ ਦਿੱਤਾ ਹੈ। ਸਾਲਾਂ ਪੁਰਾਣੀ ਅੱਜ ਮੰਗ ਪੂਰੀ ਹੋਈ ਹੈ। ਆਗਰਾ ਤੋਂ ਲੈ ਕੇ ਮਥੁਰਾ ਤਕ ਪਾਣੀ ਦੀ ਗੰਭੀਰ ਸਮੱਸਿਆ ਰਹੀ ਹੈ। ਜ਼ਮੀਨ ਦਾ ਜ਼ਿਆਦਾਤਰ ਪਾਣੀ ਪੀਣ ਲਾਇਕ ਨਹੀਂ ਹੈ। ਯਮੁਨਾ ਦਾ ਪਾਣੀ ਇੰਨਾ ਕੁ ਗੰਦਾ ਹੋ ਗਿਆ ਕਿ ਪੀਣ ਲਾਇਕ ਨਹੀਂ ਬਚਿਆ। ਇਹ ਹੀ ਕਾਰਨ ਹੈ ਕਿ ਗੰਗਾ ਤੋਂ ਆਗਰਾ ਨੂੰ ਪੀਣ ਵਾਲਾ ਪਾਣੀ ਦਿੱਤਾ ਜਾਵੇਗਾ।
ਰਾਖਵਾਂਕਰਨ 'ਤੇ ਬੋਲਦੇ ਹੋਏ ਮੋਦੀ ਨੇ ਕਿਹਾ ਕਿ ਜਨਰਲ ਸ਼੍ਰੇਣੀ ਦੇ ਗਰੀਬ ਪਰਿਵਾਰਾਂ ਨੂੰ ਸਿੱਖਿਅਕ ਸੰਸਥਾਵਾਂ 'ਚ ਰਾਖਵੇਂਕਰਨ ਲਈ ਇਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਜਨਰਲ ਕੈਟੇਗਰੀ ਨੂੰ ਜੋ ਰਾਖਵਾਂਕਰਨ ਦਿੱਤਾ ਗਿਆ ਹੈ, ਉਸ ਲਈ ਮੈਂ ਸੰਸਦ ਦੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ। ਗਰੀਬ ਕਿਸੇ ਦੇ ਵਿਕਾਸ ਵਿਚ ਅੜਚਨ ਨਾ ਬਣੇ, ਇਸ ਲਈ ਇਹ ਰਾਖਵਾਂਕਰਨ ਦੀ ਵਿਵਸਥਾ ਕੀਤੀ ਗਈ ਹੈ। ਸਿਰਫ ਰਾਖਵਾਂਕਰਨ ਹੀ ਨਹੀਂ, ਉਸ ਦੇ ਨਾਲ ਉੱਚ ਸਿੱਖਿਆ ਦੀਆਂ ਸੀਟਾਂ 10 ਫੀਸਦੀ ਵਧਾਉਣ ਦਾ ਵੀ ਫੈਸਲਾ ਲਿਆ ਗਿਆ ਹੈ। ਮੋਦੀ ਨੇ ਦੱਸਿਆ ਕਿ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਕੋਈ ਨਵਾਂ ਟੈਕਸ ਨਹੀਂ ਹੈ ਸਗੋਂ ਕਿ ਪਹਿਲਾਂ ਜੋ ਟੈਕਸ ਲੱਗਦੇ ਸਨ, ਉਨ੍ਹਾਂ ਸਾਰਿਆਂ ਨੂੰ ਖਤਮ ਕਰ ਦਿੱਤਾ ਗਿਆ ਹੈ।
ਮੋਦੀ ਨੇ ਇਸ ਦੇ ਨਾਲ ਹੀ ਕਿਹਾ ਕਿ ਆਗਰਾ ਦੇਸ਼ ਦੇ ਉਨ੍ਹਾਂ ਸ਼ਹਿਰਾਂ 'ਚੋਂ ਇਕ ਹੈ, ਜਿੱਥੇ ਸਮਰਾਟ ਸਹੂਲਤਾਂ ਵਿਕਸਿਤ ਹੋ ਰਹੀਆਂ ਹਨ ਅਤੇ ਅਜਿਹਾ ਹੋਣ ਨਾਲ ਇੱਥੇ ਟੂਰਿਜ਼ਮ 'ਤੇ ਵੀ ਅਸਰ ਪਵੇਗਾ। ਉਨ੍ਹਾਂ ਨੇ ਕਿਹਾ ਕਿ ਤੁਹਾਡੇ ਵਿਸ਼ਵਾਸ ਅਤੇ ਸਹਿਯੋਗ ਨਾਲ 'ਸਭ ਕਾ ਸਾਥ-ਸਭ ਕਾ ਵਿਕਾਸ' ਦਾ ਸਾਡਾ ਮਿਸ਼ਨ ਇਕ ਨਵੇਂ ਪੜਾਅ 'ਤੇ ਪਹੁੰਚ ਰਿਹਾ ਹੈ। ਆਯੁਸ਼ਮਾਨ ਭਾਰਤ ਯੋਜਨਾ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਦੱਸਿਆ ਕਿ ਪੂਰੇ ਦੇਸ਼ ਵਿਚ ਕਰੀਬ-ਕਰੀਬ 10,000 ਗਰੀਬ ਰੋਜ਼ਾਨਾ ਆਪਣਾ ਇਲਾਜ ਕਰਵਾ ਰਹੇ ਹਨ।
ਦਿੱਲੀ ਦੇ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਸਿੱਖਿਆ ਦੀ ਜ਼ਰੂਰਤ ਵਾਲੇ ਵਿਦਿਆਰਥੀਆਂ 'ਤੇ ਪ੍ਰੋਗਰਾਮ
NEXT STORY