ਅਮੇਠੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਸੰਸਦੀ ਸੀਟ ਤੋਂ ਹੀ ਐਤਵਾਰ ਨੂੰ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਰਾਹੁਲ ਗਾਂਧੀ 'ਤੇ ਵਾਰ ਕਰਦੇ ਹੋਏ ਕਿਹਾ,''ਉਹ ਘੁੰਮ-ਘੁੰਮ ਕੇ ਮੇਡ ਇਨ ਉਜੈਨ, ਮੇਡ ਇਨ ਇੰਦੌਰ ਅਤੇ ਮੇਡ ਇਨ ਜੈਪੁਰ ਕਹਿੰਦੇ ਹਨ ਪਰ ਉਹ ਮੋਦੀ ਹਨ, ਜਿਸ ਨੇ 'ਮੇਡ ਇਨ ਅਮੇਠੀ' ਨੂੰ ਸੱਚ ਕਰ ਦਿਖਾਇਆ ਹੈ। ਕਲਾਸ਼ਨਿਕੋਵ-203 ਰਾਈਫਲਾਂ ਦੇ ਨਿਰਮਾਣ ਲਈ ਬਣੀ ਆਰਡੀਨੈਂਸ ਫੈਕਟਰੀ ਦਾ ਉਦਘਾਟਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਉਨ੍ਹਾਂ ਨੇ 1500 ਲੋਕਾਂ ਨੂੰ ਫੈਕਟਰੀ 'ਚ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਅਮੇਠੀ ਦੇ ਲੋਕਾਂ ਦੀਆਂ ਅੱਖਾਂ 'ਚ ਧੂੜ ਸੁੱਟਦੇ ਹੋਏ ਸਿਰਫ 200 ਲੋਕਾਂ ਨੂੰ ਰੋਜ਼ਗਾਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅਮੇਠੀ ਦੇ ਨੌਜਵਾਨਾਂ ਨੂੰ ਧੋਖਾ ਦੇਣ ਵਾਲੇ ਦੁਨੀਆ 'ਚ ਰੋਜ਼ਗਾਰ ਦੇ ਭਾਸ਼ਣ ਦਿੰਦੇ ਘੁੰਮਦੇ ਹਨ।''
ਅਮੇਠੀ ਚੋਣਾਂ ਨਹੀਂ ਜਿੱਤੇ ਪਰ ਦਿਲ ਜਿੱਤਿਆ
ਪੀ.ਐੱਮ. ਮੋਦੀ ਨੇ ਅਮੇਠੀ 'ਚ 538 ਕਰੋੜ ਦੇ ਪ੍ਰੋਜੈਕਟ ਲਾਂਚ ਕੀਤੇ। ਇਸ ਤੋਂ ਬਾਅਦ ਉਨ੍ਹਾਂ ਨੇ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 1998 'ਚ ਅਟਲ ਜੀ ਨਾਲ ਮੈਂ ਇੱਥੇ ਜਨ ਸਭਾ ਕਰਨ ਆਇਆ ਸੀ। ਉਸ ਸਮੇਂ ਵੀ ਬਾਰਸ਼ ਹੋਈ ਸੀ ਅਤੇ ਅੱਜ ਵੀ ਬਾਰਸ਼ ਹੋਈ। ਅਮੇਠੀ 'ਚ ਭਾਵੇਂ ਹੀ ਚੋਣਾਂ ਨਹੀਂ ਜਿੱਤ ਸਕੇ ਪਰ ਇੱਥੇ ਦਾ ਦਿਲ ਜਿੱਤਿਆ।
ਗਨ ਫੈਕਟਰੀ ਹੋਵੇਗੀ ਅਮੇਠੀ ਦੀ ਨਵੀਂ ਪਛਾਣ
ਪੀ.ਐੱਮ. ਮੋਦੀ ਨੇ ਕਿਹਾ ਕਿ ਇਕ ਐਲਾਨ ਕਰਨ ਜਾ ਰਿਹਾ ਹੈ। ਅੱਜ ਅਮੇਠੀ 'ਚ ਜੋ ਯੋਜਨਾ ਲਿਆਇਆ ਹਾਂ, ਉਸ ਤੋਂ ਜਾਣਿਆ ਜਾਵੇਗਾ। ਦੁਨੀਆ ਦੀਆਂ ਸਭ ਤੋਂ ਆਧੁਨਿਕ ਬੰਦੂਕਾਂ 'ਚੋਂ ਇਕ ਏ.ਕੇ.-203 ਸੀਰੀਜ਼ ਦਾ ਸਭ ਤੋਂ ਨਵੀ ਹਥਿਆਰ ਅਮੇਠੀ 'ਚ ਬਣੇਗਾ। ਇਹ ਕੰਮ ਰੂਸ ਦੇ ਰਾਸ਼ਟਰਪਤੀ ਦੇ ਸਹਿਯੋਗ ਨਾਲ ਪੂਰਾ ਹੋਇਆ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਗਨ ਫੈਕਟਰੀ ਹੋਵੇਗੀ ਅਮੇਠੀ ਦੀ ਨਵੀਂ ਪਛਾਣ।
ਲੱਗੇ ਰਾਹੁਲ ਗਾਂਧੀ ਚੋਰ ਦੇ ਨਾਅਰੇ
ਪੀ.ਐੱਮ. ਮੋਦੀ ਨੇ ਕਿਹਾ ਕਿ ਆਧੁਨਿਕ ਰਾਈਫਲ ਨਹੀਂ ਬਣਾ ਕੇ ਜਵਾਨਾਂ ਨਾਲ ਅਨਿਆਂ ਹੋਇਆ ਹੈ। ਰੋਜ਼ਗਾਰ ਨਹੀਂ ਦੇ ਕੇ ਅਮੇਠੀ ਦੇ ਲੋਕਾਂ ਨਾਲ ਅਨਿਆਂ ਹੋਇਆ ਹੈ। ਪਹਿਲੇ ਦੀ ਸਰਕਾਰ ਨੇ ਬੁਲੇਟ ਪਰੂਫ ਜੈਕੇਟ ਲਈ ਤਰਸਾਇਆ। 2009 'ਚ ਜੈਕੇਟ ਦੀ ਮੰਗ ਕੀਤੀ ਗਈ ਸੀ। ਜੈਕੇਟ ਦਾ ਇੰਤਜ਼ਾਰ ਕਰਾਉਣ ਵਾਲੇ ਲੋਕ ਕੌਣ ਸਨ, ਇਹ ਸਾਰੇ ਜਾਣਦੇ ਹਨ। ਇਸ ਦੌਰਾਨ ਰੈਲੀ 'ਚ ਲੋਕ ਰਾਹੁਲ ਗਾਂਧੀ ਚੋਰ ਦੇ ਨਾਅਰੇ ਲਗਾਉਣ ਲੱਗੇ।
ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਗਿਆ
ਪੀ.ਐੱਮ. ਮੋਦੀ ਨੇ ਕਿਹਾ ਕਿ ਰਾਫੇਲ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਇਹ ਕਹਿ ਚੁਕੀ ਹੈ ਕਿ ਸਰਕਾਰ ਨੇ ਸਹੀ ਸੌਦਾ ਕੀਤਾ ਪਰ ਇਹ ਲੋਕ ਝੂਠ ਬੋਲ ਰਹੇ ਹਨ। ਇਨ੍ਹਾਂ ਨੇ ਦੇਸ਼ ਦੀ ਸੁਰੱਖਿਆ ਦਾ ਖਿਆਲ ਨਹੀਂ ਕੀਤਾ। ਅਜਿਹਾ ਹੀ ਇਨ੍ਹਾਂ ਲੋਕਾਂ ਨੇ ਅਮੇਠੀ ਦੇ ਲੋਕਾਂ ਨਾਲ ਕੀਤਾ। ਮੋਦੀ ਨੇ ਕਿਹਾ ਕਿ ਅਮੇਠੀ 'ਚ ਵਿਕਾਸ ਦੇ ਨਾਂ 'ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਗਿਆ। ਪੀ.ਐੱਮ. ਮੋਦੀ ਨੇ ਕਿਹਾ ਕਿ ਸਾਡੀ ਫੌਜ ਨੇ ਸਾਲ 2005 'ਚ ਆਧੁਨਿਕ ਹਥਿਆਰ ਦੀ ਆਪਣੀ ਲੋੜ ਨੂੰ ਉਦੋਂ ਦੀ ਦੀ ਸਰਕਾਰ ਦੇ ਸਾਹਮਣੇ ਰੱਖਿਆ ਸੀ। ਇਸੇ ਨੂੰ ਦੇਖਦੇ ਹੋਏ ਅਮੇਠੀ 'ਚ ਇਸ ਫੈਕਟਰੀ ਲਈ ਕੰਮ ਸ਼ੁਰੂ ਹੋਇਆ। ਤੁਹਾਡੇ ਸੰਸਦ ਮੈਂਬਰ ਨੇ ਜਦੋਂ 2007 'ਚ ਇਸ ਦਾ ਨੀਂਹ ਪੱਥਰ ਰੱਖਿਆ, ਉਦੋਂ ਇਹ ਕਿਹਾ ਗਿਆ ਸੀ ਕਿ ਸਾਲ 2010 'ਚ ਇਸ 'ਚ ਕੰਮ ਸ਼ੁਰੂ ਹੋ ਜਾਵੇਗਾ।
ਸਾਡੀ ਸਰਕਾਰ 'ਚ ਹੀ ਉਡੇਗਾ ਪਹਿਲਾ ਰਾਫੇਲ
ਪੀ.ਐੱਮ. ਮੋਦੀ ਨੇ ਕਿਹਾ ਕਿ ਕਿਸਾਨ ਹੋਵੇ, ਜਵਾਨ ਹੋਵੇ ਜਾਂ ਫਿਰ ਨੌਜਵਾਨ, ਤੁਹਾਡਾ ਇਹ ਪ੍ਰਧਾਨ ਸੇਵਕ ਪੂਰੀ ਪ੍ਰਮਾਣਿਕਤਾ ਨਾਲ ਅੱਜ ਕੰਮ ਕਰ ਪਾ ਰਿਹਾ ਹੈ ਤਾਂ ਇਸ ਦੇ ਪਿੱਛੇ ਤੁਹਾਡੀ ਸ਼ਕਤੀ ਹੈ। ਤੁਹਾਡੇ ਇਕ ਵੋਟ ਦੀ ਤਾਕਤ ਹੈ, ਵੋਟ ਲੈ ਕੇ ਜਨਤਾ ਨੂੰ ਭੁੱਲ ਜਾਣਾ ਕੁਝ ਲੋਕਾਂ ਦੀ ਆਦਤ ਰਹੀ ਹੈ। ਉਹ ਗਰੀਬ ਨੂੰ ਗਰੀਬ ਬਣਾਏ ਰੱਖਣਾ ਚਾਹੁੰਦੇ ਹਨ ਤਾਂ ਕਿ ਪੀੜ੍ਹੀ-ਦਰ-ਪੀੜ੍ਹੀ ਗਰੀਬੀ ਹਟਾਓ ਦੇ ਨਾਅਰੇ ਲੱਗ ਸਕਣ। ਪੀ.ਐੱਮ. ਮੋਦੀ ਨੇ ਕਿਹਾ ਕਿ ਅਸੀਂ ਕਰੀਬ ਨੂੰ ਇੰਨੀ ਤਾਕਤ ਦੇ ਰਹੇ ਹਾਂ ਕਿ ਉਹ ਆਪਣੀ ਗਰੀਬੀ ਤੋਂ ਤੇਜ਼ੀ ਨਾਲ ਬਾਹਰ ਨਿਕਲਣ। ਅੱਜ ਭਾਰਤ 'ਚ ਤੇਜ਼ੀ ਨਾਲ ਗਰੀਬੀ ਘੱਟ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹੀ ਲੋਕ ਸਾਲਾਂ ਤੱਕ ਰਾਫੇਲ ਜਹਾਜ਼ਾਂ ਦੇ ਸੌਦੇ 'ਤੇ ਬੈਠੇ ਰਹੇ ਅਤੇ ਜਦੋਂ ਸਰਕਾਰ ਜਾਣ ਦੀ ਵਾਰੀ ਆਈ ਤਾਂ ਉਸ ਨੂੰ ਠੰਡੇ ਬਸਤੇ 'ਚ ਪਾ ਦਿੱਤਾ। ਸਾਡੀ ਸਰਕਾਰ ਆਈ ਅਤੇ ਡੇਢ ਸਾਲ ਦੇ ਅੰਦਰ ਸੌਦੇ 'ਤੇ ਮੋਹਰ ਲਗਾਈ ਅਤੇ ਕੁਝ ਹੀ ਮਹੀਨਿਆਂ 'ਚ ਦੁਸ਼ਮਣ ਦੇ ਹੋਸ਼ ਉਡਾਉਣ ਲਈ ਪਹਿਲਾ ਰਾਫੇਲ ਜਹਾਜ਼ ਭਾਰਤ ਦੇ ਆਸਮਾਨ 'ਚ ਹੋਵੇਗਾ।
ਸ਼ਹੀਦ ਦੀ ਪਤਨੀ ਨੇ ਕਿਹਾ- 'ਮੁਆਵਜ਼ੇ ਨੂੰ ਲੈ ਕੇ ਝਗੜਾ ਨਹੀਂ, ਅਫਵਾਹ ਨਾ ਫੈਲਾਏ ਮੀਡੀਆ'
NEXT STORY