ਬੈਂਗਲੁਰੂ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ ਇਸਰੋ ਦੇ ਹੈੱਡ ਕੁਆਰਟਰ 'ਚ 'ਚੰਦਰਯਾਨ-2' ਦੇ ਚੰਨ ਦੀ ਸਤਿਹ 'ਤੇ ਸਾਫ਼ਟ ਲੈਂਡਿੰਗ ਨੂੰ ਦੇਖਣ ਲਈ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਕਈ ਸਕੂਲੀ ਬੱਚਿਆਂ ਨਾਲ ਵੀ ਗੱਲਬਾਤ ਕੀਤੀ। ਜਦੋਂ ਉਹ ਸਕੂਲੀ ਬੱਚਿਆਂ ਨਾਲ ਮੁਲਾਕਾਤ ਕਰ ਰਹੇ ਸਨ, ਉਸੇ ਸਮੇਂ ਇਕ ਸਕੂਲੀ ਬੱਚੇ ਨੇ ਪ੍ਰਧਾਨ ਮੰਤਰੀ ਤੋਂ ਸਵਾਲ ਕੀਤਾ। ਉਸ ਨੇ ਕਿਹਾ,''ਮੈਂ ਦੇਸ਼ ਦਾ ਰਾਸ਼ਟਰਪਤੀ ਬਣਨਾ ਚਾਹੁੰਦਾ ਹਾਂ ਤਾਂ ਪ੍ਰਧਾਨ ਮੰਤਰੀ ਨੇ ਤੁਰੰਤ ਕਿਹਾ, ਪ੍ਰਧਾਨ ਮੰਤਰੀ ਕਿਉਂ ਨਹੀਂ ਬਣਨਾ ਚਾਹੁੰਦੇ।''
ਇਸਰੋ ਹੈੱਡ ਕੁਆਰਟਰ 'ਚ ਇਹ ਸਕੂਲੀ ਬੱਚੇ ਪ੍ਰਧਾਨ ਮੰਤਰੀ ਨਾਲ ਲੈਂਡਰ ਵਿਕਰਮ ਦੀ ਸਾਫਟ ਲੈਂਡਿੰਗ ਨੂੰ ਲਾਈਵ ਦੇਖਣ ਪਹੁੰਚੇ ਸਨ। ਮੋਦੀ ਨੇ ਇਨ੍ਹਾਂ ਬੱਚਿਆਂ ਨਾਲ ਮੁਲਾਕਾਤ ਕੀਤੀ। ਉਸੇ ਦੌਰਾਨ ਇਕ ਸਕੂਲੀ ਬੱਚੇ ਨੇ ਪੁੱਛਿਆ,''ਮੇਰਾ ਟੀਚਾ ਦੇਸ਼ ਦਾ ਰਾਸ਼ਟਰਪਤੀ ਬਣਨਾ ਹੈ, ਮੈਨੂੰ ਇਸ ਲਈ ਕੀ ਕਰਨਾ ਹੋਵੇਗਾ?'' ਮੋਦੀ ਨੇ ਤੁਰੰਤ ਉਸ ਬੱਚੇ ਨੂੰ ਹੱਸਦੇ ਹੋਏ ਪੁੱਛਿਆ,''ਪ੍ਰਧਾਨ ਮੰਤਰੀ ਕਿਉਂ ਨਹੀਂ ਬਣਨਾ ਚਾਹੁੰਦੇ।''
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਦੂਜੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਟੋਗ੍ਰਾਫ ਵੀ ਦਿੱਤਾ। ਦੱਸਣਯੋਗ ਹੈ ਕਿ ਜਿਵੇਂ ਹੀ ਇਸ ਗੱਲ ਦੀ ਖਬਰ ਮਿਲੀ ਕਿ ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਇਸਰੋ ਨਾਲ ਸੰਪਰਕ ਟੁੱਟ ਗਿਆ ਹੈ ਪੀ.ਐੱਮ. ਮੋਦੀ ਵਿਦਿਆਰਥੀਆਂ ਨੂੰ ਮਿਲੇ ਅਤੇ ਕਿਹਾ, ਜੀਵਨ 'ਚ ਇਸ ਤਰ੍ਹਾਂ ਦੇ ਝਟਕਿਆਂ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ,''ਤੁਸੀਂ ਜੀਵਨ 'ਚ ਟੀਚਾ ਉੱਚਾ ਰੱਖੋ, ਆਪਣੇ ਟਾਰਗੇਟ ਨੂੰ ਛੋਟੇ-ਛੋਟੇ ਹਿੱਸਿਆਂ 'ਚ ਵੰਡੋ ਅਤੇ ਇਨ੍ਹਾਂ ਛੋਟੇ-ਛੋਟੇ ਟਾਰਗੇਟ ਨੂੰ ਹਾਸਲ ਕਰੋ। ਇਸ ਨੂੰ ਭੁੱਲ ਜਾਓ ਕਿ ਤੁਸੀਂ ਕਿੱਥੇ ਅਸਫ਼ਲ ਹੋਏ। ਨਿਰਾਸ਼ਾ ਨੂੰ ਪਿੱਛੋ ਛੱਡੋ।''
ਦੱਸਣਯੋਗ ਹੈ ਕਿ ਇਸਰੋ ਚੀਫ ਨੇ ਐਲਾਨ ਕਰਦੇ ਹੋਏ ਦੱਸਿਆ ਕਿ ਲੈਂਡਰ ਵਿਕਰਮ ਦਾ ਸਾਫਟ ਲੈਂਡਿੰਗ ਤੋਂ 2.1 ਕਿਲੋਮੀਟਰ ਪਹਿਲਾਂ ਇਸਰੋ ਨਾਲ ਸੰਪਰਕ ਟੁੱਟ ਗਿਆ। ਆਖਰੀ ਸਮੇਂ ਤੱਕ ਲੈਂਡਰ ਵਿਕਰਮ ਸਹੀ ਕੰਮ ਕਰ ਰਿਹਾ ਸੀ। 2.1 ਕਿਲੋਮੀਟਰ ਦੀ ਦੂਰੀ ਤੱਕ ਇਹ ਲਗਾਤਾਰ ਸੰਪਰਕ 'ਚ ਸੀ ਪਰ ਉਸ ਤੋਂ ਬਾਅਦ ਸੰਪਰਕ ਟੁੱਟ ਗਿਆ। ਵਿਗਿਆਨੀ ਹੁਣ ਤੱਕ ਮਿਲੇ ਡਾਟਾ ਦਾ ਐਨਾਲਿਸਿਸ ਕਰ ਰਹੇ ਹਨ।
'ਚੰਦਰਯਾਨ-2' ਕਿੱਥੇ ਹੋਈ ਗੜਬੜੀ? ਘਬਰਾਓ ਨਾ ਸਿਰਫ 5 ਫੀਸਦੀ ਮਿਸ਼ਨ ਹੀ ਹੋਇਆ ਫੇਲ
NEXT STORY