Fact Check By BoomLive
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਕੂਲੀ ਬੱਚਿਆਂ ਨਾਲ ਗੱਲਬਾਤ ਕਰਨ ਦਾ ਇਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਯੂਜ਼ਰ ਇਸ ਨੂੰ ਦਿੱਲੀ 'ਚ ਅਰਵਿੰਦ ਕੇਜਰੀਵਾਲ ਵਲੋਂ ਬਣਵਾਏ ਗਏ ਸਕੂਲ ਦਾ ਵੀਡੀਓ ਦੱਸਦੇ ਹੋਏ ਪੀ.ਐੱਮ. ਮੋਦੀ 'ਤੇ ਤੰਜ਼ ਕੱਸ ਰਹੇ ਹਨ।
Boom ਨੇ ਪਾਇਆ ਕਿ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦਾ ਹੈ। ਪੀ.ਐੱਮ. ਮੋਦੀ ਨੇ ਦਸੰਬਰ 2023 'ਚ ਆਪਣੇ ਸੰਸਦੀ ਖੇਤਰ ਦਾ 2 ਦਿਨਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਵਾਰਾਣਸੀ 'ਚ ਕਟਿੰਗ ਮੈਮੋਰੀਅਲ ਇੰਟਰ ਕਾਲਜ 'ਚ ਵਿਕਸਿਤ ਭਾਰਤ ਸੰਕਲਪ ਯਾਤਰਾ ਪ੍ਰਦਰਸ਼ਨੀ ਦਾ ਦੌਰਾ ਕੀਤਾ ਸੀ। ਪੀ.ਐੱਮ. ਮੋਦੀ ਨੇ ਉਦੋਂ ਨੰਦ ਘਰ (ਇਕ ਮਾਡਲ ਸਕੂਲ) 'ਚ ਬੱਚਿਆਂ ਨਾਲ ਮੁਲਾਕਾਤ ਕੀਤੀ ਸੀ।
ਦੱਸਣਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ 2025 ਲਈ 5 ਫਰਵਰੀ ਨੂੰ ਵੋਟਿੰਗ ਹੋਵੇਗੀ ਅਤੇ 8 ਫਰਵਰੀ ਨੂੰ ਨਤੀਜੇ ਐਲਾਨ ਕੀਤੇ ਜਾਣਗੇ।
ਫੇਸਬੁੱਕ 'ਤੇ ਇਕ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ,''ਕੇਜਰੀਵਾਲ ਦੇ ਬਣਾਏ ਗਏ ਸਕੂਲਾਂ 'ਚ ਰੀਲ ਬਣਾਉਣ ਗਿਆ ਹੈ ਚੌਥੀ ਫੇਲ। ਕਦੇ ਯੂਪੀ ਦੇ ਸਕੂਲਾਂ 'ਚ ਵੀ ਰੀਲ ਬਣਾ ਲਵੋ ਅਸਲੀਅਤ ਪਤਾ ਲੱਗ ਜਾਵੇਗੀ। ਵੈਸੇ ਇਹ ਬੱਚੇ ਖੁਦ ਇਸ ਚੌਥੀ ਫੇਲ ਤੋਂ ਤਾਂ ਜ਼ਿਆਦਾ ਹੁਸ਼ਿਆਰ ਹਨ। ਬੱਚਿਆਂ ਨੂੰ ਸਮਝਾਉਣ ਦੀ ਲੋੜ ਨਹੀਂ ਹੈ।''
(ਆਰਕਾਈਵ ਲਿੰਕ)
ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਵੀ ਇਹ ਵੀਡੀਓ ਇਸੇ ਦਾਅਵੇ ਨਾਲ ਵਾਇਰਲ ਹੈ
(ਆਰਕਾਈਵ ਲਿੰਕ)
ਫੈਕਟ ਚੈੱਕ
ਵਾਇਰਲ ਵੀਡੀਓ ਵਾਰਾਣਸੀ ਦਾ ਹੈ
ਬੂਮ ਨੇ ਦਾਅਵੇ ਦੀ ਪੜਤਾਲ ਲਈ ਵਾਇਰਲ ਵੀਡੀਓ ਨਾਲ ਸੰਬੰਧਤ ਕੀਵਰਡ ਨਾਲ ਗੂਗਲ 'ਤੇ ਸਰਚ ਕੀਤਾ। ਸਾਨੂੰ ਪੀ.ਐੱਮ. ਮੋਦੀ ਦੇ ਫੇਸਬੁੱਕ ਅਕਾਊਂਟ ਅਤੇ ਕਈ ਮੀਡੀਆ ਰਿਪੋਰਟ 'ਚ ਇਹ ਵੀਡੀਓ ਮਿਲਿਆ। ਇਹ ਵੀਡੀਓ ਦਸੰਬਰ 2023 ਦਾ ਹੈ, ਉਦੋਂ ਪੀ.ਐੱਮ. ਮੋਦੀ 2 ਦਿਨ ਦੇ ਦੌਰੇ 'ਤੇ ਵਾਰਾਣਸੀ ਪਹੁੰਚੇ ਸਨ।
ਆਜ ਤੱਕ ਦੀ ਰਿਪੋਰਟ ਅਨੁਸਾਰ, ਪੀ.ਐੱਮ. ਮੋਦੀ ਨੇ ਇਸ ਦੌਰਾਨ ਆਪਣੇ ਸੰਸਦੀ ਖੇਤਰ ਵਾਰਾਣਸੀ ਅਤੇ ਨੇੜੇ-ਤੇੜੇ ਦੇ ਖੇਤਰਾਂ ਦੇ ਵਿਕਾਸ ਲਈ ਕਰੀਬ 19,000 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਸੀ।
ਇਸੇ ਦੌਰਾਨ ਪੀ.ਐੱਮ. ਮੋਦੀ ਨੇ ਵਾਰਾਣਸੀ ਜ਼ਿਲ੍ਹੇ ਦੇ ਕਟਿੰਗ ਮੈਮੋਰੀਅਲ ਇੰਟਰ ਕਾਲਜ ਮੈਦਾਨ 'ਚ ਲੱਗੀ ਵਿਕਸਿਤ ਭਾਰਤ ਸੰਕਲਪ ਯਾਤਰਾ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਸੀ। ਪੀ.ਐੱਮ. ਮੋਦੀ ਨੇ ਪ੍ਰਦਰਸ਼ਨੀ 'ਚ ਸ਼ਾਮਲ ਮਾਡਲ ਨੰਦ ਘਰ 'ਚ ਬੱਚਿਆਂ ਨਾਲ ਮੁਲਾਕਾਤ ਕੀਤੀ ਸੀ।
ਵਾਰਾਣਸੀ 'ਚ ਏਕੀਕ੍ਰਿਤ ਬਾਲ ਵਿਕਸ ਯੋਜਨਾ (ICDS) ਦੇ ਅਧੀਨ ਪ੍ਰਾਜੈਕਟ ਨੰਦ ਘਰ ਪੇਸ਼ ਕੀਤਾ ਗਿਆ ਹੈ, ਜੋ ਬੱਚਿਆਂ ਅਤੇ ਔਰਤਾਂ ਦੇ ਸਸ਼ਕਤੀਕਰਣ ਲਈ ਇਕ ਮਹੱਤਵਪੂਰਨ ਪਹਿਲ ਹੈ। ਇਸ ਪ੍ਰਾਜੈਕਟ ਦੇ ਅਧੀਨ ਵੇਦਾਂਤਾ ਗਰੁੱਪ ਅਤੇ ਅਨਿਲ ਅਗਰਵਾਲ ਫਾਊਂਡੇਸ਼ਨ ਦੀ ਮਦਦ ਨਾਲ ਵਾਰਾਣਸੀ ਜ਼ਿਲ੍ਹੇ 'ਚ 1421 ਆਂਗਣਵਾੜੀ ਕੇਂਦਰਾਂ ਨੂੰ ਨੰਦ ਘਰਾਂ ਵਜੋਂ ਵਿਕਸਿਤ ਕੀਤਾ ਗਿਆ ਹੈ।
ਪੀ.ਐਮ. ਮੋਦੀ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ 18 ਦਸੰਬਰ 2023 ਨੂੰ ਬੱਚਿਆਂ ਨਾਲ ਮੁਲਾਕਾਤ ਦਾ ਇਕ ਵੀਡੀਓ ਸ਼ੇਅਰ ਕੀਤਾ ਸੀ। ਪੀ.ਐੱਮ. ਮੋਦੀ ਨੇ ਆਪਣੇ ਪੋਸਟ 'ਚ ਕੈਪਸ਼ਨ 'ਚ ਲਿਖਿਆ,''ਵਾਰਾਣਸੀ 'ਚ ਸਕੂਲੀ ਬੱਚਿਆਂ ਨੇ ਨਵੀਂ ਊਰਜਾ ਨਾਲ ਭਰ ਦਿੱਤਾ। ਇਨ੍ਹਾਂ ਪਿਆਰੇ-ਪਿਆਰੇ ਬੱਚਿਆਂ ਨੇ ਦੱਸਿਆ ਕਿ ਸਕੂਲ 'ਚ ਸਹੂਲਤਾਂ ਵਧਣ ਨਾਲ ਕਿਵੇਂ ਹੁਣ ਪੜ੍ਹਾਈ 'ਚ ਵੀ ਉਨ੍ਹਾਂ ਦਾ ਮਨ ਖੂਬ ਲੱਗ ਰਿਹਾ ਹੈ।''
(Disclaimer: ਇਹ ਫੈਕਟ ਮੂਲ ਤੌਰ 'ਤੇ BOOMLIVE ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
ਭਾਰਤ ਤੋਂ ਬ੍ਰਹਮੋਸ ਮਿਜ਼ਾਈਲ ਖਰੀਦੇਗਾ ਦੁਨੀਆ ਦਾ ਸਭ ਤੋਂ ਵੱਡਾ ਮੁਸਲਿਮ ਦੇਸ਼
NEXT STORY