ਮੁੰਬਈ (ਭਾਸ਼ਾ)– ਸ਼ਿਵ ਸੈਨਾ ਦੇ ਐੱਮ. ਪੀ. ਸੰਜੇ ਰਾਊਤ ਨੇ ਭਾਰਤ ਦੀ ਵੰਡ ਦੀ ਤੁਲਨਾ ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਨਾਲ ਕਰਦਿਆਂ ਐਤਵਾਰ ਕਿਹਾ ਕਿ ਇਹ ਘਟਨਾ ਦੇਸ਼ ਦੀ ਪ੍ਰਭੂਸੱਤਾ ਅਤੇ ਹੋਂਦ ਦੀ ਤਬਾਹੀ ਦੇ ਦਰਦ ਦੀ ਯਾਦ ਦਿਵਾਉਂਦੀ ਹੈ। ਪਾਰਟੀ ਦੇ ਮੁੱਖ ਪੱਤਰ ‘ਸਾਮਨਾ’ ਵਿਚ ਰਾਉਤ ਨੇ ਕਿਹਾ ਕਿ ਜੇ ਨਾਥੂ ਰਾਮ ਗੋਡਸੇ ਨੇ ਮਹਾਤਮਾ ਗਾਂਧੀ ਦੀ ਥਾਂ ਪਾਕਿਸਤਾਨ ਦੇ ਨਿਰਮਾਤਾ ਜਿੱਨਾਹ ਨੂੰ ਮਾਰਿਆ ਹੁੰਦਾ ਤਾਂ ਵੰਡ ਨੂੰ ਸ਼ਾਇਦ ਰੋਕਿਆ ਜਾ ਸਕਦਾ ਸੀ। 14 ਅਗਸਤ ਨੂੰ ‘ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ’ ਮਨਾਉਣ ਦੀ ਫਿਰ ਸ਼ਾਇਦ ਲੋੜ ਹੀ ਨਾ ਪੈਂਦੀ।
ਇਹ ਵੀ ਪੜ੍ਹੋ : ਭਾਰਤ ਪੁੱਜਦੇ ਹੀ ਰੋ ਪਏ ਅਫ਼ਗਾਨਿਸਤਾਨ ਦੇ ਸਿੱਖ ਸੰਸਦ ਮੈਂਬਰ, ਕਿਹਾ- ‘ਸਭ ਕੁਝ ਖ਼ਤਮ ਹੋ ਗਿਆ’
ਰਾਊਤ ਨੇ ਕਿਹਾ ਕਿ ਅਫਗਾਨਿਸਤਾਨ ’ਚ ਇਸ ਸਮੇਂ ਜੋ ਹਾਲਾਤ ਹਨ, ਉਹ ਮੈਨੂੰ ਦੇਸ਼ ਦੀ ਹੋਂਦ ਅਤੇ ਪ੍ਰਭੂਸੱਤਾ ਦੀ ਤਬਾਹੀ ਦੀ ਯਾਦ ਦਿਵਾਉਂਦੇ ਹਨ। ਵੰਡ ਦਾ ਦਰਦ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ। ਜਦੋਂ ਤਕ ਵੱਖ ਕੀਤਾ ਗਿਆ ਹਿੱਸਾ ਵਾਪਸ ਨਹੀਂ ਮਿਲ ਜਾਂਦਾ, ਉਦੋਂ ਤਕ ਇਹ ਦਰਦ ਹੁੰਦਾ ਰਹੇਗਾ। ਅਖੰਡ ਭਾਰਤ ਹੋਣਾ ਚਾਹੀਦਾ ਹੈ। ਇਹ ਗੱਲ ਅਸੀਂ ਮੰਨਦੇ ਹਾਂ ਪਰ ਕੀ ਇਹ ਸੰਭਵ ਹੋਵੇਗਾ, ਇਹ ਲੱਗਦਾ ਨਹੀਂ। ਫਿਰ ਵੀ ਉਮੀਦ ’ਤੇ ਦੁਨੀਆ ਕਾਇਮ ਹੈ। ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਖੰਡ ਹਿੰਦੋਸਤਾਨ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ। ਮੋਦੀ ਨੂੰ ਦੱਸਣਾ ਹੋਵੇਗਾ ਕਿ ਪਾਕਿਸਤਾਨ ਦੇ 11 ਕਰੋੜ ਮੁਸਲਮਾਨਾਂ ਨੂੰ ਲੈ ਕੇ ਉਨ੍ਹਾਂ ਦੀ ਕੀ ਯੋਜਨਾ ਹੈ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ ਸੰਕਟ: 168 ਯਾਤਰੀਆਂ ਨੂੰ ਲੈ ਕੇ ਕਾਬੁਲ ਤੋਂ ਭਾਰਤ ਪੁੱਜਾ IAF ਦਾ ਸੀ-17 ਜਹਾਜ਼
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਗੁਆਂਢੀ ਦੇਸ਼ ਦੇ ਹਾਲਾਤ ਦੱਸ ਰਹੇ ਹਨ ਕਿ ਕਿਉਂ ਜ਼ਰੂਰੀ ਹੈ CAA : ਹਰਦੀਪ ਪੁਰੀ
NEXT STORY