ਨਵੀਂ ਦਿੱਲੀ– ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਨੈਸ਼ਨਲ ਹੇਰਾਲਡ ਮਾਮਲੇ ’ਚ ਨਵਾਂ ਸੰਮਨ ਮਿਲਿਆ ਹੈ। ਵੀਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੂੰ ਪੱਤਰ ਲਿਖ ਕੇ ਬੀਮਾਰੀ ਕਾਰਨ ਪੁੱਛਗਿੱਛ ਟਾਲਨ ਦੀ ਅਪੀਲ ਕੀਤੀ ਸੀ, ਜਿਸ ਨੂੰ ਜਾਂਚ ਏਜੰਸੀ ਨੇ ਮਨਜ਼ੂਰ ਕਰ ਲਿਆ ਹੈ।
ਦੱਸ ਦਈਏ ਕਿ ਕੋਰੋਨਾ ਤੋਂ ਪੀੜਤ ਸੋਨੀਆ ਗਾਂਧੀ ਦਾ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੂੰ ਸੋਮਵਾਰ ਨੂੰ ਹੀ ਛੁੱਟੀ ਮਿਲੀ ਹੈ। ਸੋਨੀਆ ਨੂੰ 12 ਜੂਨ ਨੂੰ ਨੱਕ ’ਚੋਂ ਖੂਨ ਵਹਿਣ ਤੋਂ ਬਾਅਦ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। 2 ਜੂਨ ਨੂੰ ਉਹ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ।
ਸੋਨੀਆ ਨੇ ਪਹਿਲਾਂ 8 ਜੂਨ ਨੂੰ ਈ. ਡੀ. ਦੇ ਸਾਹਮਣੇ ਪੇਸ਼ ਹੋਣਾ ਸੀ ਪਰ ਉਨ੍ਹਾਂ ਨੇ ਕੋਰੋਨਾ ਕਾਰਨ ਹੋਰ ਸਮਾਂ ਮੰਗਿਆ ਸੀ। ਏਜੰਸੀ ਨੇ ਫਿਰ ਇਕ ਨਵਾਂ ਸੰਮਨ ਜਾਰੀ ਕੀਤਾ ਅਤੇ ਉਸ ਨੂੰ 23 ਜੂਨ ਨੂੰ ਸ਼ਾਮਲ ਹੋਣ ਲਈ ਕਿਹਾ। ਇਸ ਤੋਂ ਪਹਿਲਾਂ ਈ. ਡੀ. ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ 5 ਦਿਨ ਲੰਬੀ ਪੁੱਛਗਿੱਛ ਕੀਤੀ ਸੀ।
1984 ਸਿੱਖ ਵਿਰੋਧੀ ਦੰਗੇ : ਕਾਨਪੁਰ ’ਚ 5 ਹੋਰ ਲੋਕ ਗ੍ਰਿਫ਼ਤਾਰ
NEXT STORY