ਮੋਹਾਲੀ— ਜੱਜ ਦੇ ਸਾਹਮਣੇ ਕੋਰਟ ਰੂਮ 'ਚ 6 ਸਾਲ ਦੇ ਬੱਚੇ ਨੇ ਕਿਹਾ ਕਿ ਮੰਮੀ ਪਾਪਾ ਨੂੰ ਗਾਲੀਆਂ ਦੇ ਕੇ ਬੁਲਾਉਂਦੀ ਸੀ। 6 ਸਾਲ ਦੇ ਮਾਸੂਮ ਦੇ ਮੂੰਹ ਤੋਂ ਇਹ ਗੱਲ ਸੁਣ ਕੇ ਪੂਰਾ ਕੋਰਟ ਰੂਮ ਹੈਰਾਨ ਹੋ ਗਿਆ ਪਰ ਜਿਸ ਤਰ੍ਹਾਂ ਹੀ ਜੱਜ ਨੇ ਬੱਚੇ ਨੂੰ ਬੁਲਾਇਆ ਤਾਂ ਪਿਆਰ ਨਾਲ ਪੁੱਛਿਆ ਤਾਂ ਉਸ ਦੇ ਬਾਅਦ ਉਸ ਦੀ ਸੱਚਾਈ ਸਾਹਮਣੇ ਆ ਗਈ। ਮਾਮਲਾ ਨੈਸ਼ਨਲ ਲੋਕ ਅਦਾਲਤ ਦਾ ਹੈ। ਜਿੱਥੇ ਇਹ ਸੱਚ ਅਤੇ ਝੂਠ ਦਾ ਅਜੀਬ ਮਾਮਲਾ ਦੇਖਣ ਨੂੰ ਮਿਲਿਆ।
ਨੈਸ਼ਨਲ ਲੋਕ ਅਦਾਲਤ ਦੀ ਕੋਰਟ 'ਚ ਵਿਆਹ ਸੰਬੰਧੀ ਵਿਵਾਦ ਆਇਆ ਸੀ ਜਿਸ 'ਚ ਪਤੀ-ਪਤਨੀ ਦੋਹੇਂ ਵੱਖ-ਵੱਖ ਰਹਿ ਰਹੇ ਹਨ। ਜਿਸ 'ਚ 6 ਸਾਲ ਦੇ ਬੱਚੇ ਦੀ ਗੱਲ ਸੁਣ ਕੇ ਜੱਜ ਸਮਝ ਗਈ ਸੀ ਕਿ ਉਸ ਨੂੰ ਸਿਖਾਇਆ ਗਿਆ ਹੈ। ਜੱਜ ਨੇ ਜਿਸ ਤਰ੍ਹਾਂ ਹੀ ਬੱਚੇ ਨੂੰ ਬੁਲਾਇਆ ਤਾਂ ਉਸ ਦੇ ਬਾਅਦ ਉਸ ਦੀ ਸੱਚਾਈ ਸਾਹਮਣੇ ਆ ਗਈ। ਉਨ੍ਹਾਂ ਦਾ 6 ਸਾਲ ਦਾ ਬੇਟਾ ਆਪਣੇ ਪਿਤਾ ਨਾਲ ਰਹਿ ਰਿਹਾ ਹੈ ਜਦਕਿ 5 ਸਾਲ ਦੀ ਬੇਟੀ ਆਪਣੀ ਮਾਂ ਨਾਲ ਰਹਿ ਰਹੀ ਹੈ। ਕੋਰਟ 'ਚ ਦੋਹਾਂ ਨੂੰ ਮਿਲਾਉਣ ਦੀ ਕੋਸ਼ਿਸ਼ ਹੋਈ ਪਰ ਪਤੀ ਗੁਰਪ੍ਰੀਤ ਸਿੰਘ ਨੇ ਆਪਣੀ ਪਤਨੀ ਰਮਨਦੀਪ ਕੌਰ ਨੂੰ ਨਾਲ ਲਿਜਾਉਣ ਤੋਂ ਮਨਾਂ ਕਰ ਦਿੱਤਾ, ਜਿਸ ਦੇ ਬਾਅਦ ਮਾਮਲੇ ਦੀ ਅਗਲੀ ਸੁਣਵਾਈ 5 ਜਨਵਰੀ 2018 ਨੂੰ ਤੈਅ ਹੋਈ ਹੈ।
ਲਾਲਚ ਦੇ ਕੇ 12 ਸਾਲ ਦੇ ਲੜਕੇ ਨੇ 5 ਸਾਲ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ
NEXT STORY