ਮਊ—ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਅਧਿਕਾਰੀ ਅਤੇ ਮਊ ਜਨਪਦ ਦੇ ਘੋਸੀ ਲੋਕ ਸਭਾ ਦੇ ਸਾਬਕਾ ਰਾਜੀਵ ਰਾਏ ਪਰਿਵਾਰ ਸਮੇਤ ਸੜਕ ਹਾਦਸੇ 'ਚ ਗੰਭੀਰ ਰੂਪ ਤੋਂ ਜ਼ਖਮੀ ਹੋ ਗਏ। ਗੰਭੀਰ ਰੂਪ ਤੋਂ ਜ਼ਖਮੀ ਰਾਜੀਵ ਰਾਏ ਨੂੰ ਉਨ੍ਹਾਂ ਦੇ ਪਰਿਵਾਰ ਸਮੇਤ ਜ਼ਿਲੇ ਦੇ ਇਕ ਨਿੱਜੀ ਨਰਸਿੰਗ ਹੋਮ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਦੱਸ ਦੇਈਏ ਕਿ ਹਾਦਸੇ ਦੀ ਖਬਰ ਮਿਲਦੇ ਹੀ ਪੂਰੇ ਜ਼ਿਲੇ ਦੇ ਸਪਾ ਕਰਮਚਾਰੀਆਂ ਦੀ ਭੀੜ ਜਮਾ ਹੋ ਗਈ। ਹਾਦਸਾ ਵਾਰਾਨਸੀ ਤੋਂ ਗ੍ਰਹਿ ਜ਼ਿਲਾ ਬਲੀਆ ਜਾਂਦੇ ਸਮੇਂ ਬਕਸਰ ਹਾਈਵੇ 'ਤੇ ਹੋਇਆ ਹੈ। ਰਾਸ਼ਟਰੀ ਅਧਿਕਾਰੀ ਦੀ ਗੱਡੀ ਦੇ ਅੱਗੇ ਚੱਲ ਰਹੇ ਤੇਜ਼ ਰਫਤਾਰ ਟਰੱਕ ਦੇ ਅਚਾਨਕ ਬ੍ਰੇਕ ਮਾਰਨ ਦੇ ਕਾਰਨ ਉਸ ਦੀ ਗੱਡੀ ਟਰੱਕ 'ਚ ਪਿੱਛੇ ਤੋਂ ਆ ਗਈ, ਜਿਸ ਦੇ ਕਾਰਨ ਇਹ ਭਿਆਨਕ ਹਾਦਸਾ ਹੋਇਆ।
ਸਪਾ ਨੇਤਾ ਨੇ ਦੱਸਿਆ ਕਿ ਇੰਨੇ (ਰਾਜੀਵ ਰਾਏ) ਪਿਤਾ ਜੀ ਕੈਂਸਰ ਨਾਲ ਪੀੜਤ ਹਨ। ਅਸੀਂ ਲੋਕ ਕੈਂਸਰ ਹਸਪਤਾਲ ਚੈੱਕਅਪ ਲਈ ਲੈ ਕੇ ਗਏ ਸੀ, ਵਾਪਸ ਆਉਂਦੇ ਸਮੇਂ ਬਕਸਰ ਹਾਈਵੇ ਪੁੱਲ 'ਤੇ ਟਾਟਾ 407 ਗੱਡੀ ਅੱਗੇ ਸੀ ਅਤੇ ਉਸ ਦੇ ਡ੍ਰਾਈਵਰ ਨੇ ਅਚਾਨਕ ਬ੍ਰੇਕ ਮਾਰ ਦਿੱਤੀ ਅਤੇ ਸਾਡੀ ਗੱਡੀ ਜਾ ਕੇ ਪਿੱਛੇ ਵੱਲ ਟਕਰਾ ਗਈ।
ਬੱਸ-ਟਰੱਕ ਦੀ ਟੱਕਰ 'ਚ 1 ਦੀ ਮੌਤ, 10 ਜ਼ਖਮੀ
NEXT STORY