ਨਵੀਂ ਦਿੱਲੀ- ਅਜਿਹੇ ਸੰਕੇਤ ਮਿਲ ਰਹੇ ਹਨ ਕਿ ਗੁਜਰਾਤ ਭਾਜਪਾ ਪ੍ਰਧਾਨ ਅਤੇ ਲੋਕ ਸਭਾ ਦੇ ਸੰਸਦ ਮੈਂਬਰ ਸੀ. ਆਰ. ਪਾਟਿਲ ਨੂੰ ਰਾਸ਼ਟਰੀ ਪੱਧਰ ’ਤੇ ਮਹੱਤਵਪੂਰਨ ਭੂਮਿਕਾ ਦਿੱਤੀ ਜਾ ਸਕਦੀ ਹੈ। ਪਾਟਿਲ ਭਾਵੇਂ ਹੀ ਇਕ ਮਸ਼ਹੂਰ ਸਿਆਸਤਦਾਨ ਨਾ ਹੋਣ ਪਰ 2014 ਤੋਂ ਪ੍ਰਧਾਨ ਮੰਤਰੀ ਮੋਦੀ ਦੇ ਵਾਰਾਣਸੀ ਲੋਕ ਸਭਾ ਹਲਕੇ ਦੇ ਇੰਚਾਰਜ ਹੋਣ ਦੇ ਬਾਵਜੂਦ ਉਹ ਜ਼ਮੀਨ ਨਾਲ ਜੁੜੇ ਰਹਿਣ ਵਾਲੇ ਨਿਮਰ ਵਿਅਕਤੀ ਹਨ। ਹਾਲ ਹੀ ’ਚ ਸੰਪੰਨ ਹੋਈਆਂ ਗੁਜਰਾਤ ਵਿਧਾਨ ਸਭਾ ਚੋਣਾਂ ’ਚ ਭਾਜਪਾ ਵੱਲੋਂ ਸਾਰੇ ਰਿਕਾਰਡ ਤੋੜਣ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦੀ ਖੂਬ ਤਾਰੀਫ ਕੀਤੀ, ਜਿਸ ਤੋਂ ਬਾਅਦ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇ. ਪੀ. ਨੱਢਾ ਦੀ ਜਗ੍ਹਾ ਪਾਟਿਲ ਨਵੇਂ ਪਾਰਟੀ ਪ੍ਰਧਾਨ ਹੋ ਸਕਦੇ ਹਨ ਪਰ ਭਾਜਪਾ ਹੈੱਡਕੁਆਰਟਰ ਤੋਂ ਮਿਲੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਨੱਢਾ 2024 ਦੀਆਂ ਲੋਕ ਸਭਾ ਚੋਣਾਂ ਤੱਕ ਆਪਣੇ ਅਹੁਦੇ ’ਤੇ ਬਣੇ ਰਹਿਣਗੇ।
ਪ੍ਰਧਾਨ ਮੰਤਰੀ ਨਵੇਂ ਭਾਜਪਾ ਪ੍ਰਧਾਨ ਨੂੰ ਲਿਆਉਣ ਦੇ ਚਾਹਵਾਨ ਨਹੀਂ ਹਨ ਕਿਉਂਕਿ ਚੀਜ਼ਾਂ ਯੋਜਨਾ ਅਨੁਸਾਰ ਕੰਮ ਕਰ ਰਹੀਆਂ ਹਨ। ਹਾਲਾਂਕਿ ਪਾਟਿਲ ਨੂੰ ਗੁਜਰਾਤ ਤੋਂ ਇਲਾਵਾ ਹੋਰ ਪ੍ਰਮੁੱਖ ਸੂਬਿਆਂ ਲਈ ਇਕ ਚੋਣ ਰਣਨੀਤੀਕਾਰ ਦੇ ਰੂਪ ’ਚ ਪਾਰਟੀ ’ਚ ਇਕ ਮਹੱਤਵਪੂਰਨ ਭੂਮਿਕਾ ਦਿੱਤੀ ਜਾ ਸਕਦੀ ਹੈ। ਅਜਿਹੀਆਂ ਖਬਰਾਂ ਹਨ ਕਿ ਪਾਟਿਲ ਨੂੰ ਮਹਾਰਾਸ਼ਟਰ ਦੀ ਇੰਚਾਰਜੀ ਵੀ ਦਿੱਤੀ ਜਾ ਸਕਦੀ ਹੈ, ਜਿਥੇ ਭਾਜਪਾ ਨੂੰ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਲੋੜ ਹੈ। ਪਾਟਿਲ ਮਹਾਰਾਸ਼ਟਰ ਨਾਲ ਸਬੰਧ ਰੱਖਦੇ ਹਨ ਪਰ ਗੁਜਰਾਤ ਤੋਂ ਚੋਣ ਲੜਦੇ ਹਨ ਅਤੇ ਉਨ੍ਹਾਂ ਨੇ ਸਭ ਤੋਂ ਵੱਧ ਫਰਕ ਨਾਲ ਆਪਣੀ ਸੀਟ ਜਿੱਤੀ ਹੈ। ਰਾਜਸਥਾਨ ਇਕ ਹੋਰ ਜਗ੍ਹਾ ਹੈ, ਜਿਥੇ ਭਾਜਪਾ ਨੂੰ ਕਾਂਗਰਸ ਤੋਂ ਸੱਤਾ ਖੋਹਣ ਲਈ ਸਖਤ ਮਿਹਨਤ ਕਰਨ ਦੀ ਲੋੜ ਹੈ ਕਿਉਂਕਿ ਭਾਜਪਾ ਦੀ ਸੂਬਾ ਇਕਾਈ ਧੜਿਆਂ ’ਚ ਵੰਡੀ ਹੋਈ ਹੈ।
ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਸੰਮੇਦ ਸ਼ਿਖਰ ਨਹੀਂ ਬਣੇਗਾ ਸੈਰਗਾਹ
NEXT STORY