ਨੈਸ਼ਨਲ ਡੈਸਕ- ਓਡਿਸ਼ਾ ਦੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅਚਾਨਕ ਇਕ ਵੱਖਰਾ ਰਾਗ ਅਲਾਪਨਾ ਸ਼ੁਰੂ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਸਵਰਗੀ ਅਟਲ ਬਿਹਾਰੀ ਵਾਜਪਾਈ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਅਤੇ ਭਾਜਪਾ ਦਰਮਿਆਨ ਜ਼ਬਰਦਸਤ ਦੋਸਤੀ ਸੀ। ਨਰਿੰਦਰ ਮੋਦੀ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਇਹ ਰੁਝਾਨ ਜਾਰੀ ਰਿਹਾ।
ਪਟਨਾਇਕ ਕੇਂਦਰ ’ਚ ਵਾਜਪਾਈ ਸਰਕਾਰ ਦਾ ਹਿੱਸਾ ਸਨ ਤੇ ਭਾਜਪਾ ਓਡਿਸ਼ਾ ’ਚ ਬੀਜੂ ਜਨਤਾ ਦਲ ਸਰਕਾਰ ਨਾਲ ਗੱਠਜੋੜ ’ਚ ਸੀ।
2013 ’ਚ ਜਦੋਂ ਨਰਿੰਦਰ ਮੋਦੀ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਬਣੇ ਤਾਂ ਇਹ ਰਿਸ਼ਤਾ ਟੁੱਟ ਗਿਆ। ਦੋਵੇਂ ਵੱਖ ਹੋ ਗਏ। ਹਾਲਾਂਕਿ ਪਟਨਾਇਕ ਨੇ 10 ਸਾਲਾਂ ਤੱਕ ਭਾਜਪਾ ਸਰਕਾਰ ਦੀ ਹਮਾਇਤ ਕੀਤੀ ਤੇ ਕੇਂਦਰ ਨਾਲ ਸੁਖਾਵੇਂ ਸਬੰਧ ਬਣਾਈ ਰੱਖੇ।
ਵੱਖਰੇ ਤੌਰ ’ਤੇ ਚੋਣਾਂ ਲੜਨ ਦੇ ਬਾਵਜੂਦ ਉਹ ਇਕ-ਦੂਜੇ ਦਾ ਨਿਰਾਦਰ ਨਹੀਂ ਕਰਦੇ ਸਨ ਪਰ ਹੁਣ ਪਟਨਾਇਕ ਦੀ ਸੁਰ ਬਦਲ ਗਈ ਹੈ।
ਅਚਾਨਕ ਉਹ ਵਿਰੋਧੀ ਧਿਰ ’ਚ ਸ਼ਾਮਲ ਹੋ ਕੇ ਬੈਲੇਟ ਪੇਪਰਾਂ ਰਾਹੀਂ ਚੋਣਾਂ ਦੀ ਮੰਗ ਕਰਨ ਲੱਗ ਪਏ ਹਨ। ਬੀਜਦ ਦੇ ਸਥਾਪਨਾ ਦਿਵਸ ’ਤੇ ਪਟਨਾਇਕ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਬੈਲੇਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੇ ਹੱਕ ’ਚ ਹੈ।
ਬੀਜਦ ਨੇ ਵੋਟਿੰਗ ਵਾਲੇ ਦਿਨ ਦੇ ਅੰਕੜਿਆਂ ਤੇ ਅੰਤਿਮ ਈ. ਵੀ. ਐੱਮ. ਗਿਣਤੀ ’ਚ ਅਹਿਮ ਫਰਕ ਨੂੰ ਵੀ ਉਜਾਗਰ ਕੀਤਾ ਜਿਸ ’ਚ ਪਿਛਲੇ ਸਾਲ ਸੂਬੇ ’ਚ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ’ਚ 15 ਤੋਂ 30 ਫੀਸਦੀ ਤੱਕ ਦਾ ਫਰਕ ਸੀ।
ਇਸ ਫ਼ਰਕ ਨੇ ਪੂਰੀ ਪ੍ਰਕਿਰਿਆ ਦੀ ਪਾਰਦਰਸ਼ਤਾ ’ਤੇ ਸਵਾਲ ਖੜ੍ਹੇ ਕੀਤੇ। ਇਸ ਵੇਲੇ ਬੀਜਦ ਦੇ ‘ਇੰਡੀਆ’ ਗੱਠਜੋੜ ’ਚ ਸ਼ਾਮਲ ਹੋਣ ਦਾ ਕੋਈ ਸਵਾਲ ਹੀ ਨਹੀਂ ਹੈ।
ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਬਡੌਲੀ ਸਮੇਤ 2 ਵਿਅਕਤੀਆਂ ਵਿਰੁੱਧ ਜਬਰ-ਜ਼ਨਾਹ ਦਾ ਮਾਮਲਾ ਦਰਜ
NEXT STORY