ਨਵੀਂ ਦਿੱਲੀ- ਰੱਖਿਆ ਮੰਤਰਾਲੇ ਨੇ ਸਮੁੰਦਰੀ ਫੌਜ ਤੇ ਕੋਸਟ ਗਾਰਡ ਲਈ 463 ਸਵਦੇਸ਼ੀ 12,7 ਐੱਮ. ਐੱਮ. ਸਥਿਰ ਰਿਮੋਟ ਕੰਟਰੋਲ ਗੰਨ (ਐੱਸ. ਆਰ. ਸੀ. ਜੀ.) ਦੇ ਨਿਰਮਾਣ ਅਤੇ ਸਪਲਾਈ ਲਈ ਐਡਵਾਂਸਡ ਵੈਪਨ ਇਕੁਪਮੈਂਟ ਇੰਡੀਆ ਲਿਮਟਿਡ (ਏ. ਡਬਲਯੂ. ਈ. ਆਈ. ਐੱਲ.) ਕਾਨਪੁਰ ਨਾਲ ਬੁੱਧਵਾਰ ਨੂੰ ਇਕ ਸਮਝੌਤੇ ’ਤੇ ਹਸਤਾਖਰ ਕੀਤੇ।
ਇਸ ਠੇਕੇ ਦੀ ਕੁੱਲ ਲਾਗਤ 1752.13 ਕਰੋੜ ਰੁਪਏ ਹੈ ਅਤੇ ਇਨ੍ਹਾਂ ਗੰਨਾਂ ਦੇ ਨਿਰਮਾਣ ਵਿਚ 85 ਫੀਸਦੀ ਤੋਂ ਵੱਧ ਦੇਸੀ ਸਮੱਗਰੀ ਦੀ ਵਰਤੋਂ ਕੀਤੀ ਜਾਵੇਗੀ। ਇਹ ਗੰਨ ਦਿਨ ਅਤੇ ਰਾਤ ਦੋਹਾਂ ਸਮੇਂ ਹਮਲਾ ਕਰਨ ਦੇ ਸਮਰੱਥ ਹਨ। ਇਸ ਨਾਲ ਸਮੁੰਦਰੀ ਫੌਜ ਅਤੇ ਕੋਸਟ ਗਾਰਡ ਦੀ ਸਮੁੰਦਰੀ ਜਹਾਜ਼ਾਂ ਲਈ ਖਤਰਾ ਪੈਦਾ ਕਰਨ ਵਾਲੇ ਛੋਟੇ ਟੀਚਿਆਂ ’ਤੇ ਸਹੀ ਹਮਲਾ ਕਰਨ ਦੀ ਸਮਰੱਥਾ ਵਧ ਜਾਏਗੀ।
PM ਮੋਦੀ ਝੂਠੇ ਸੁਫ਼ਨੇ ਦਿਖਾ ਕੇ ਕਰ ਰਹੇ ਹਨ ਠੱਗੀ ਦਾ ਵਪਾਰ : ਰਾਹੁਲ ਗਾਂਧੀ
NEXT STORY