ਨਵੀਂ ਦਿੱਲੀ- ਭਾਰਤੀ ਸਮੁੰਦਰੀ ਫੌਜ ਦੀ ਤਾਕਤ ਨੂੰ ਵਧਾਉਣ ਲਈ ਨਵੇਂ ਜੰਗੀ ਬੇੜੇ ‘ਮਹਿੰਦਰਗਿਰੀ’ ਨੂੰ ਲਾਂਚ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਪ ਰਾਸ਼ਟਰਪਤੀ ਜਗਦੀਪ ਧਨਖੜ ਸ਼ੁੱਕਰਵਾਰ ਨੂੰ ਮੁੰਬਈ ਦਾ ਦੌਰਾ ਕਰਨਗੇ, ਜਿੱਥੇ ਉਹ ‘ਮਹਿੰਦਰਗਿਰੀ’ ਦੇ ਲਾਂਚ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਇਹ ਵੀ ਪੜ੍ਹੋ- ਚੰਦਰਯਾਨ-3: ISRO ਨੇ ਸਾਂਝੀ ਕੀਤੀ ਵੱਡੀ ਅਪਡੇਟ, ਹੁਣ ਤਕ ਚੰਨ 'ਤੇ ਸਲਫ਼ਰ ਸਮੇਤ ਮਿਲੀਆਂ ਇਹ ਚੀਜ਼ਾਂ
ਉਪ ਰਾਸ਼ਟਰਪਤੀ ਸਕੱਤਰੇਤ ਵਲੋਂ ਬੁੱਧਵਾਰ ਨੂੰ ਇਥੇ ਜਾਰੀ ਇਕ ਬਿਆਨ ਮੁਤਾਬਕ ਧਨਖੜ ਆਪਣੀ ਪਤਨੀ ਡਾ. ਸੁਦੇਸ਼ ਧਨਖੜ ਨਾਲ 1 ਸਤੰਬਰ ਨੂੰ ਮੁੰਬਈ ਦਾ ਦੌਰਾ ਕਰਨਗੇ ਅਤੇ ਮਹਿੰਦਰਗਿਰੀ ਨੂੰ ਲਾਂਚ ਕਰਨਗੇ। ਮਝਗਾਓਂ ਡਾਕ ਸ਼ਿਪ ਬਿਲਡਰਜ਼ ਲਿਮਟਿਡ (ਐੱਮ. ਡੀ. ਐੱਲ.) ਵਲੋਂ ਨਿਰਮਿਤ ‘ਮਹਿੰਦਰਗਿਰੀ’ ਚੌਥਾ ਜੰਗੀ ਬੇੜਾ ਹੈ ਅਤੇ ਭਾਰਤੀ ਸਮੁੰਦਰੀ ਫੌਜ ਦੇ ਪ੍ਰਾਜੈਕਟ 17ਏ ਦੇ ਤਹਿਤ 7ਵਾਂ ‘ਸਟੀਲਥ ਫ੍ਰੀਗੇਟ’ ਹੈ।
ਇਹ ਵੀ ਪੜ੍ਹੋ- ਭਾਰਤ ਦੇ ਸੂਰਜ ਮਿਸ਼ਨ 'ਆਦਿਤਿਆ L1' ਕੀ ਪਤਾ ਕਰੇਗਾ, ਸੂਰਜ ਦੇ ਕਿੰਨਾ ਨੇੜੇ ਜਾਵੇਗਾ, ਪੜ੍ਹੋ ਹਰ ਜਾਣਕਾਰੀ
ਪ੍ਰਾਜੈਕਟ 17ਏ ਦੇ ਤਹਿਤ 4 ਜੰਗੀ ਬੇੜੇ ਮਝਗਾਓਂ ਡਾਕ ਸ਼ਿਪ ਬਿਲਡਰਜ਼ ਲਿਮਟਿਡ ਅਤੇ ਬਾਕੀ ਗਾਰਡਨ ਰੀਚ ਸ਼ਿਪ ਬਿਲਡਰਜ਼ ਐਂਡ ਇੰਜੀਨੀਅਰਜ਼ (ਜੀ. ਆਰ. ਐੱਸ. ਈ.), ਕੋਲਕਾਤਾ ਵਿਖੇ ਬਣਾਏ ਜਾ ਰਹੇ ਹਨ। ਇਸ ਤੋਂ ਪਹਿਲਾਂ 17 ਅਗਸਤ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜੀ. ਆਰ. ਐੱਸ. ਈ. ਪ੍ਰਾਜੈਕਟ 17ਏ ਦਾ 6ਵਾਂ ਜੰਗੀ ਬੇੜਾ ਵਿੰਧਿਆਗਿਰੀ ਲਾਂਚ ਕੀਤਾ ਸੀ। ਇਹ ਨੀਲਗਿਰੀ ਕਲਾਸ ਦਾ ਫ੍ਰੀਗੇਟ ਹੈ, ਜੋ ਇਕ ਸਟੇਲਥ ਗਾਈਡੇਡ ਮਿਜ਼ਾਈਲ ਜੰਗੀ ਬੇੜਾ ਹੈ।
ਸਤ੍ਹਾ ਤੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ ਨਾਲ ਲੈਸ
ਇਸ ਪ੍ਰਾਜੈਕਟ ਦੇ ਜਹਾਜ਼ਾਂ ਨੂੰ ਦੁਸ਼ਮਣ ਦੇ ਜਹਾਜ਼ਾਂ ਅਤੇ ਐਂਟੀ-ਸ਼ਿਪ ਕਰੂਜ਼ ਮਿਜ਼ਾਈਲਾਂ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਅਜਿਹੇ ਉੱਨਤ ਜਹਾਜ਼ਾਂ ਨੂੰ ਲੰਬੀ ਦੂਰੀ ਦੀ ਸਤ੍ਹਾ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ ਨਾਲ ਵੀ ਲੈਸ ਕੀਤਾ ਗਿਆ ਹੈ। ਦੋ 30 ਮਿਲੀਮੀਟਰ ਰੈਪਿਡ-ਫਾਇਰ ਬੰਦੂਕਾਂ ਜਹਾਜ਼ ਨੂੰ ਨੇੜਿਓਂ ਰੱਖਿਆ ਸਮਰੱਥਾ ਮੁਹੱਈਆ ਕਰਾਏਗੀ। ਸਵਦੇਸ਼ੀ ਤੌਰ ’ਤੇ ਵਿਕਸਤ ਟ੍ਰਿਪਲ ਟਿਊਬ ਲਾਈਟ ਵੇਟ ਟਾਰਪੀਡੋ ਲਾਂਚਰ ਅਤੇ ਰਾਕੇਟ ਲਾਂਚਰ ਜਹਾਜ਼ ਦੀ ਪਣਡੁੱਬੀ ਵਿਰੋਧੀ ਸਮਰੱਥਾ ਨੂੰ ਵਧਾਏਗਾ। ਇਸ ਜੰਗੀ ਜਹਾਜ਼ ਦੀ ਲਾਂਚਿੰਗ ਇਸ ਦੇ ਨਿਰਮਾਣ ਵਿਚ ਇਕ ਮਹੱਤਵਪੂਰਨ ਮੀਲ ਦਾ ਪੱਥਰ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ-ਕਸ਼ਮੀਰ: ਰਾਮਬਨ 'ਚ ਅੱਗ ਲੱਗਣ ਦੀ ਘਟਨਾ 'ਚ 3 ਲੋਕਾਂ ਦੀ ਮੌਤ, 2 ਜ਼ਖ਼ਮੀ
NEXT STORY