ਨਵੀਂ ਦਿੱਲੀ- ਇਸ ਸਾਲ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਨਕਸਲੀ ਘਟਨਾ ਨੇ ਇਕ ਵਾਰ ਫਿਰ ਦੇਸ਼ ਦੇ ਸੀਨੇ 'ਚ ਵੱਡਾ ਜ਼ਖਮ ਕਰ ਦਿੱਤਾ। ਛੱਤੀਸਗੜ੍ਹ ਦੇ ਬੀਜਾਪੁਰ ਵਿਚ ਸੁਰੱਖਿਆ ਫੋਰਸ ਅਤੇ ਨਕਸਲੀਆਂ ਨਾਲ ਮੁਕਾਬਲੇ ਵਿਚ 22 ਜਵਾਨ ਸ਼ਹੀਦ ਹੋ ਗਏ। ਨਕਸਲੀ ਹਮਲੇ ਵਾਲੀ ਥਾਂ ਦੇ ਦ੍ਰਿਸ਼ ਦਿਲ ਕੰਬਾਅ ਦੇਣ ਵਾਲੇ ਹਨ। ਬੀਜਾਪੁਰ ਅਤੇ ਸੁਕਮਾ ਦੀ ਹੱਦ ’ਤੇ ਸਥਿਤ ਟੇਕੁਲਗੁੜਾ ਪਿੰਡ ’ਚ ਨਕਸਲੀਆਂ ਦੇ ਨਾਲ ਸੁਰੱਖਿਆ ਫੋਰਸ ਦੇ ਦਸਤੇ ਦਾ ਪਹਿਲਾ ਮੁਕਾਬਲਾ ਹੋਇਆ ਸੀ। ਇਸ ਦੌਰਾਨ ਕਈ ਜਵਾਨ ਸ਼ਹੀਦ ਹੋ ਗਏ। ਪਿੰਡ ’ਚ ਕਈ ਥਾਵਾਂ ’ਤੇ ਸੁਰੱਖਿਆ ਫੋਰਸ ਦੇ ਜਵਾਨਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ। ਨਕਸਲੀ ਉਨ੍ਹਾਂ ਜਵਾਨਾਂ ਦੇ ਕੱਪੜੇ ਅਤੇ ਬੂਟ ਤੱਕ ਉਤਾਰ ਕੇ ਲੈ ਗਏ।
ਇਹ ਵੀ ਪੜ੍ਹੋ: ਬੀਜਾਪੁਰ: ਨਕਸਲੀਆਂ ਨਾਲ ਮੁਕਾਬਲੇ ’ਚ 22 ਜਵਾਨ ਸ਼ਹੀਦ, ਰਾਕੇਟ ਲਾਂਚਰ ਨਾਲ ਕੀਤਾ ਸੀ ਹਮਲਾ
ਦੱਸ ਦੇਈਏ ਕਿ ਛੱਤੀਸਗੜ੍ਹ ਦਾ ਸੁਕਮਾ ਅਤੇ ਬੀਜਾਪੁਰ ਦੇਸ਼ ਦਾ ਖ਼ਤਰਨਾਕ ਨਕਸਲ ਖੇਤਰ ਦਾ ਹਿੱਸਾ ਹੈ, ਜਿਸ ਨੂੰ ਭਾਰਤ ਦੇ ਨਕਸ਼ੇ ਵਿਚ ਲਾਲ ਗਲਿਆਰੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੇ ਜੋਨਾਗੁੜਾ ਦੀਆਂ ਪਹਾੜੀਆਂ 'ਚ ਜੰਗਲੀ ਇਲਾਕੇ ਵਿਚ ਸ਼ਨੀਵਾਰ ਨੂੰ ਸੁਰੱਖਿਆ ਦਸਤਿਆਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ, ਜਿਸ ਵਿਚ 22 ਜਵਾਨ ਸ਼ਹੀਦ ਹੋ ਗਏ।
ਭਾਰੀ ਗੋਲੀਬਾਰੀ ਕਾਰਨ ਪਹਿਲੀ ਵਾਰ ਹੇਠਾਂ ਨਹੀਂ ਉਤਰ ਸਕੇ ਹੈਲੀਕਾਪਟਰ
ਨਕਸਲੀਆਂ ਦੇ ਭਿਆਨਕ ਹਮਲੇ ’ਚ ਜ਼ਖ਼ਮੀ ਜਵਾਨਾਂ ਨੂੰ ਉੱਥੋਂ ਕੱਢਣ ਲਈ ਹੈਲੀਕਾਪਟਰ ਦੀ ਸੇਵਾ ਮੰਗੀ ਗਈ ਸੀ। ਬਚਾਅ ਵਾਲੇ ਹੈਲੀਕਾਪਟਰਾਂ ਨੂੰ ਜਦੋਂ ਜ਼ਖਮੀ ਜਵਾਨਾਂ ਨੂੰ ਕੱਢਣ ਲਈ ਭੇਜਿਆ ਗਿਆ ਤਾਂ ਉਹ ਦੁਪਹਿਰ 2 ਵਜੇ ਦੇ ਲਗਭਗ ਮੁਕਾਬਲੇ ਵਾਲੇ ਇਲਾਕੇ ’ਚ ਨਹੀਂ ਉੱਤਰ ਸਕੇ ਕਿਉਂਕਿ ਭਾਰੀ ਗੋਲੀਬਾਰੀ ਹੋ ਰਹੀ ਸੀ। ਹੈਲੀਕਾਪਟਰ ਜ਼ਖਮੀਆਂ ਨੂੰ ਲੈਣ ਲਈ ਲਗਭਗ ਸ਼ਾਮ 5 ਵਜੇ ਹੀ ਉਤਰਿਆ।
ਇਹ ਵੀ ਪੜ੍ਹੋ: 20 ਸਾਲਾਂ ’ਚ 10 ਹਜ਼ਾਰ ਨਕਸਲੀ ਵਾਰਦਾਤਾਂ, 2021 ’ਚ ਵੱਡੀਆਂ ਵਾਰਦਾਤਾਂ ਦੀ ਧਮਕੀ
ਆਖਰੀ ਗੋਲੀ ਤੱਕ ਲੜਦੇ ਰਹੇ ਜਵਾਨ, ਗੋਲੀਆਂ ਲੱਗਣ ਨਾਲ ਹੀ ਹੋਏ ਸ਼ਹੀਦ
ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੇ ਜ਼ਿਆਦਾਤਰ ਜਵਾਨ ਗੋਲੀ ਲੱਗਣ ਨਾਲ ਸ਼ਹੀਦ ਹੋਏ। ਸੁਰੱਖਿਆ ਫੋਰਸ ਦੇ ਜਵਾਨਾਂ, ਵਿਸ਼ੇਸ਼ ਰੂਪ ’ਚ ਕੋਬਰਾ ਕਮਾਂਡੋਜ਼ ਨੇ ਬਹੁਤ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਯਕੀਨੀ ਬਣਾਇਆ ਕਿ ਨਕਸਲੀ ਅਨੁਕੂਲ ਹਾਲਾਤਾਂ ’ਚ ਹੋਣ ਦੇ ਬਾਵਜੂਦ ਇਸ ਮੁਕਾਬਲੇ ’ਚ ਜ਼ਿਆਦਾ ਸਮੇਂ ਤੱਕ ਟਿਕੇ ਨਹੀਂ ਰਹਿ ਸੱਕੇ। ਸੁਰੱਖਿਆ ਬਲਾਂ ਨੇ ਵੱਡੇ ਦਰਖਤਾਂ ਦੀ ਆੜ ਲਈ ਅਤੇ ਉਦੋਂ ਤੱਕ ਗੋਲੀਬਾਰੀ ਜਾਰੀ ਰੱਖੀ ਜਦੋਂ ਤੱਕ ਉਨ੍ਹਾਂ ਦੇ ਕੋਲ ਗੋਲੀਆਂ ਖ਼ਤਮ ਨਹੀਂ ਹੋ ਗਈਆਂ। ਇਕ ਜਗ੍ਹਾ ’ਤੇ ਜਵਾਨਾਂ ਦੀਆਂ 7 ਮ੍ਰਿਤਕ ਦੇਹਾਂ ਮਿਲੀਆਂ ਅਤੇ ਦਰਖਤ ’ਤੇ ਗੋਲੀ ਲੱਗਣ ਦੇ ਨਿਸ਼ਾਨ ਸਨ।
ਇਹ ਵੀ ਪੜ੍ਹੋ: ਛੱਤੀਸਗੜ੍ਹ ਨਕਸਲੀ ਹਮਲੇ ਦਾ ਉੱਚਿਤ ਸਮੇਂ ’ਤੇ ਦਿੱਤਾ ਜਾਵੇਗਾ ਜਵਾਬ: ਸ਼ਾਹ
ਕੋਰੋਨਾ ਵਾਇਰਸ ਨੇ ਤੋੜਿਆ ਰਿਕਾਰਡ, ਭਾਰਤ 'ਚ ਇਕ ਦਿਨ 'ਚ 1 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ
NEXT STORY