ਰਾਂਚੀ— ਨਕਸਲੀਆਂ ਵਲੋਂ ਲਗਾਏ ਗਏ ਲੈਂਡਮਾਈਨ (ਆਈ.ਈ.ਡੀ. ਧਮਾਕੇ) ਸੁਰੱਖਿਆ ਫੋਰਸਾਂ ਦੇ ਜਵਾਨਾਂ ਦੇ ਨਾਲ-ਨਾਲ ਪਿੰਡ ਵਾਸੀਆਂ ਲਈ ਵੀ ਕਾਲ ਬਣ ਰਹੇ ਹਨ। ਰਾਂਚੀ ਦੇ ਤਮਾੜ ਥਾਣਾ ਖੇਤਰ 'ਚ 13 ਦਸੰਬਰ ਨੂੰ ਨਕਸਲੀਆਂ ਦੇ ਆਈ.ਈ.ਡੀ. ਬਲਾਸਟ 'ਚ ਸੀ.ਆਰ.ਪੀ.ਐੱਫ. ਦੇ ਕੋਬਰਾ ਬਟਾਲੀਅਨ ਦੇ 2 ਜਵਾਨ ਜ਼ਖਮੀ ਹੋ ਗਏ ਸਨ। ਇਸੇ ਦਿਨ ਲੋਹਰਦਗਾ ਦੇ ਪੇਸ਼ਰਾਰ ਥਾਣਾ ਖੇਤਰ ਦੇ ਬੁਲਬੁਲ ਜੰਗਲ 'ਚ ਆਈ.ਈ.ਡੀ. ਧਮਾਕੇ 'ਚ ਪਿੰਡ ਵਾਸੀ ਏਤਵਾ ਪਰਹੀਆ ਦੀ ਮੌਤ ਹੋ ਗਈ, ਜਦਕਿ ਸੂਰਜ ਪਰਹੀਆ ਜ਼ਖਮੀ ਹੋ ਗਏ ਸਨ।
ਲੈਂਡਮਾਈਨ ਧਮਾਕੇ ਦਾ ਸਿਲਸਿਲਾ 19 ਸਾਲਾਂ ਤੋਂ ਜਾਰੀ ਹੈ
23 ਦਸੰਬਰ ਨੂੰ ਲੋਹਰਦਗਾ ਦੇ ਕੇਕਰਾਂਗ ਘਾਟੀ 'ਚ ਝਰਨੇ ਦੇ ਕੋਲ ਹੀ ਲੱਕੜ ਚੁਣਨ ਗਈ ਇਕ ਕੁੜੀ ਦੀ ਮੌਤ ਆਈ.ਈ.ਡੀ. ਧਮਾਕੇ ਕਾਰਨ ਹੋ ਗਈ ਸੀ। ਉੱਥੇ ਹੀ 25 ਦਸੰਬਰ ਨੂੰ ਲੋਹਰਦਗਾ-ਪੇਸ਼ਰਾਰ ਮੁੱਖ ਸੜਕ 'ਤੇ ਬਗਡੂ ਥਾਣਾ ਖੇਤਰ ਦੇ ਕੇਕਰਾਂਗ ਘਾਟੀ 'ਚ ਝਰਨੇ ਕੋਲ ਬੁੱਧਵਾਰ ਨੂੰ ਲੈਂਡਮਾਈਨ ਧਮਾਕੇ 'ਚ ਸੀ.ਆਰ.ਪੀ.ਐੱਫ. 158 ਬਟਾਲੀਅਨ ਦਾ ਜਵਾਬ ਅਭਿਜੀਤ ਉਰਾਂਵ ਦਾ ਖੱਬਾ ਪੈਰ ਉੱਡ ਗਿਆ ਸੀ। ਇਹ ਚਾਰ ਘਟਨਾਵਾਂ ਸਿਰਫ਼ ਦਸੰਬਰ 2019 ਦੀਆਂ ਹਨ ਪਰ ਲੈਂਡਮਾਈਨ ਧਮਾਕੇ ਦਾ ਸਿਲਸਿਲਾ ਪਿਛਲੇ 19 ਸਾਲਾਂ ਤੋਂ ਜਾਰੀ ਹੈ।
ਹਾਲੇ ਤੱਕ ਨਹੀਂ ਨਿਕਲ ਸਕਿਆ ਕੋਈ ਹੱਲ
ਸੀ.ਆਰ.ਪੀ.ਐੱਫ. ਦੇ ਕੋਬਰਾ ਬਟਾਲੀਅਨ ਨੂੰ ਲੈਂਡਮਾਈਨ ਵਾਲੇ ਖੇਤਰ 'ਚ ਨਕਸਲੀਆਂ ਨਾਲ ਨਜਿੱਠਣ ਲਈ ਮਾਹਰ ਮੰਨਿਆ ਜਾਂਦਾ ਹੈ ਪਰ ਇਸ ਦੇ ਜਵਾਨ ਵੀ ਲੈਂਡਮਾਈਨ ਦੀ ਲਪੇਟ 'ਚ ਆ ਰਹੇ ਹਨ। ਅਜਿਹੇ 'ਚ ਪਿੰਡ ਵਾਸੀ ਜਿਸ ਨੂੰ ਲੈਂਡਰਮਾਈਨ ਪਛਾਣਨ ਦਾ ਕੋਈ ਤਰੀਕਾ ਨਹੀਂ ਪਤਾ ਹੈ, ਉਸ ਲਈ ਇਹ ਹੋਰ ਵੀ ਖਤਰਨਾਕ ਹੈ। ਨਕਸਲੀਆਂ ਵਲੋਂ ਜਿੱਥੇ-ਕਿਤੇ ਲਗਾਏ ਗਏ ਲੈਂਡਮਾਈਨ ਦਾ ਨਜਿੱਠਣ ਦਾ ਕੋਈ ਕਾਰਗਰ ਉਪਾਅ ਹੁਣ ਤੱਕ ਨਹੀਂ ਕੱਢਿਆ ਗਿਆ ਹੈ। ਅਜਿਹੇ 'ਚ ਲੈਂਡਮਾਈਨ ਨਾਲ ਹੋਣ ਵਾਲੇ ਨੁਕਸਾਨ ਦਾ ਸਿਲਸਿਲਾ ਕਦੋਂ ਖਤਮ ਹੋਵੇਗਾ। ਇਸ ਦਾ ਜਵਾਬ ਫਿਲਹਾਲ ਰਾਜ ਜਾਂ ਕੇਂਦਰ ਫੋਰਸਾਂ ਕੋਲ ਵੀ ਨਹੀਂ ਹੈ।
ਕੁਝ ਮਹੱਤਵਪੂਰਨ ਘਟਨਾਵਾਂ
7 ਅਪ੍ਰੈਲ 2004
ਚਾਈਬਾਸਾ ਦੇ ਗੁਵਾ ਥਾਣਾ ਖੇਤਰ ਦੇ ਬੋਲਵਾ 'ਚ ਨਕਸਲੀਆਂ ਨੇ ਆਈ.ਈ.ਡੀ. ਧਮਾਕਾ ਕੀਤਾ ਸੀ। ਇਸ 'ਚ ਰਾਜ ਦੇ 20 ਅਤੇ ਸੀ.ਆਰ.ਪੀ.ਐੱਫ. ਦੇ 9 ਜਵਾਨ ਸ਼ਹੀਦ ਹੋ ਗਏ ਸਨ, ਜਦਕਿ ਜ਼ਿਲਾ ਪੁਲਸ ਦੇ 7 ਅਤੇ ਸੀ.ਆਰ.ਪੀ.ਐੱਫ. ਦੇ ਤਿੰਨ ਜਵਾਨ ਜ਼ਖਮੀ ਹੋ ਗਏ ਸਨ।
7 ਫਰਵਰੀ 2005
ਪਲਾਮੂ ਦੇ ਮਨਾਤੂ 'ਚ ਪਸਹਰ ਮਿਟਾਰ ਕੱਚੀ ਸੜਕ 'ਤੇ ਨਕਸਲੀਆਂ ਦੇ ਬਾਰੂਦੀ ਸੁਰੰਗ ਧਮਾਕੇ 'ਚ ਬੀ.ਐੱਸ.ਐੱਫ. ਦਾ ਇਕ ਜਵਾਨ ਸ਼ਹੀਦ ਹੋ ਗਿਆ ਸੀ, ਜਦਕਿ ਤਿੰਨ ਪੁਲਸ ਕਰਮਚਾਰੀ ਅਤੇ ਇਕ ਪਿੰਡ ਵਾਸੀ ਜ਼ਖਮੀ ਹੋ ਗਏ ਸਨ।
16 ਅਪ੍ਰੈਲ 2009
ਲਾਤੇਹਾਰ ਦੇ ਚੰਦਵਾ ਥਾਣਾ ਖੇਤਰ ਦੇ ਲਾਧੁਪ 'ਚ ਆਈ.ਈ.ਡੀ. ਧਮਾਕਾ ਕਰ ਕੇ ਬੀ.ਐੱਸ.ਐੱਫ. ਦੀ ਬੱਸ ਨੂੰ ਉੱਡਾ ਦਿੱਤਾ ਗਿਆ ਸੀ। ਇਸ 'ਚ ਬੀ.ਐੱਸ.ਐੱਫ. ਪੀ-3 ਬਟਾਲੀਅਨ ਈ ਕੰਪਨੀ ਦੇ 6 ਜਵਾਨ ਸ਼ਹੀਦ ਹੋ ਗਏ ਸਨ।
2 ਮਾਰਚ 2012
ਪਲਾਮੂ ਦੇ ਛੱਤਰਪੁਰ ਥਾਣਾ ਖੇਤਰ ਦੇ ਮਦਯੈਭਲਹੀ ਟੋਲਾ 'ਚ ਨਕਸਲੀਆਂ ਨੇ ਆਈ.ਈ.ਡੀ. ਧਮਾਕਾ ਕਰ ਕੇ ਪੁਲਸ ਵਾਹਨ ਨੂੰ ਉੱਡਾ ਦਿੱਤਾ ਸੀ। ਇਸ 'ਚ 6 ਪੁਲਸ ਕਰਮਚਾਰੀ ਅਤੇ ਇਕ ਚਾਲਕ ਸ਼ਹੀਦ ਹੋ ਗਿਆ ਸੀ।
17 ਅਪ੍ਰੈਲ 2014
ਬੋਕਾਰੋ ਦੇ ਗੋਮੀਆ ਥਾਣਾ ਖੇਤਰ ਅਧੀਨ ਲਲਪਨੀਆ 'ਚ ਪਹਾੜੀ ਨੇੜੇ ਨਕਸਲੀਆਂ ਦੇ ਲੈਂਡਮਾਈਨ ਧਮਾਕੇ 'ਚ ਪੁਲਸ ਵਾਹਨ ਨੁਕਸਾਨਿਆ ਗਿਆ ਸੀ। ਇਸ 'ਚ ਸੀ.ਆਰ.ਪੀ.ਐੱਫ. ਦੇ ਤਿੰਨ ਜਵਾਨ ਅਤੇ ਇਕ ਨਿੱਜੀ ਚਾਲਕ ਜ਼ਖਮੀ ਹੋ ਗਏ ਸਨ।
ਸੈਰ-ਸਪਾਟਾ ਥਾਂਵਾਂ 'ਤੇ ਵੀ ਸਾਵਧਾਨ ਰਹਿਣ ਦੀ ਜ਼ਰੂਰਤ
ਲੋਹਰਦਗਾ ਦੇ ਕੇਕਰਾਂਗ ਘਾਟੀ 'ਚ ਝਰਨੇ ਕੋਲ ਹਾਲ 'ਚ 2 ਲੈਂਡਮਾਈਨ ਧਮਾਕੇ ਦੀਆਂ ਘਟਨਾਵਾਂ ਹੋਈਆਂ। ਇੱਥੇ ਸੈਲਾਨੀਆਂ ਦਾ ਆਉਣਾ-ਜਾਣਾ ਰਿਹਾ ਹੈ। ਪ੍ਰਦੇਸ਼ 'ਚ ਕਈ ਹੋਰ ਵੀ ਸੈਰ-ਸਪਾਟਾ ਖੇਤਰ ਹਨ, ਜੋ ਨਕਸਲ ਪ੍ਰਭਾਵਿਤ ਇਲਾਕਿਆਂ 'ਚ ਹਨ। ਅਜਿਹੇ 'ਚ ਜੇਕਰ ਸੈਲਾਨੀ ਉੱਥੇ ਘੁੰਮਣ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।
24 ਅਪ੍ਰੈਲ 2014
ਦੁਮਕਾ ਜ਼ਿਲੇ ਦੇ ਸ਼ਿਕਾਰੀਪਾੜਾ ਥਾਣਾ ਖੇਤਰ ਦੇ ਪਲਾਸੀ ਸਰਸਾਜੋਲ 'ਚ ਨਕਸਲੀਆਂ ਨੇ ਲੈਂਡਮਾਈਨ ਧਮਾਕਾ ਕਰ ਕੇ ਪੋਲਿੰਗ ਪਾਰਟੀ ਦੀ ਬੱਸ ਉੱਡਾ ਦਿੱਤਾ ਸੀ। ਇਸ ਤੋਂ ਬਾਅਦ ਹਮਲਾ ਕੀਤਾ ਸੀ। ਘਟਨਾ 'ਚ ਪੋਲਿੰਗ ਪਾਰਟੀ ਦੇ 8 ਕਰਮਚਾਰੀ ਅਤੇ ਤਿੰਨ ਪੁਲਸ ਕਰਮਚਾਰੀ ਸ਼ਹੀਦ ਹੋ ਗਏ ਸਨ।
13 ਦਸੰਬਰ 2019
ਲੋਹਰਦਗਾ ਦੇ ਪੇਸ਼ਰਾਰ ਥਾਣਾ ਖੇਤਰ ਦੇ ਬੁਲਬੁਲ ਜੰਗਲ 'ਚ ਆਈ.ਈ.ਡੀ. ਧਮਾਕੇ 'ਚ ਪਿੰਡ ਵਾਸੀ ਏਤਵਾ ਪਰਹੀਆ ਦੀ ਮੌਤ ਹੋ ਗਈ ਸੀ, ਜਦਕਿ ਸੂਰਜ ਪਰਹੀਆ ਜ਼ਖਮੀ ਹੋ ਗਏ ਸਨ।
23 ਦਸੰਬਰ 2019
ਲੋਹਰਦਗਾ ਦੇ ਕੇਕਰਾਂਗ ਘਾਟੀ 'ਚ ਝਰਨੇ ਕੋਲ ਹੀ ਲੱਕੜ ਚੁਣਨ ਗਈ ਇਕ ਕੁੜੀ ਦੀ ਮੌਤ ਆਈ.ਈ.ਡੀ. ਧਮਾਕੇ ਨਾਲ ਹੋ ਗਈ।
25 ਦਸੰਬਰ 2019
ਲੋਹਰਦਗਾ-ਪੇਸ਼ਰਾਰ ਮੁੱਖ ਸੜਕ 'ਤੇ ਬਗਡੂ ਥਾਣਾ ਖੇਤਰ ਦੇ ਕੇਕਰਾਂਗ ਪਾਰਟੀ 'ਚ ਝਰਨੇ ਕੋਲ ਲੈਂਡਮਾਈਨ ਧਮਾਕੇ 'ਚ ਸੀ.ਆਰ.ਪੀ.ਐੱਫ. 158 ਬਟਾਲੀਅਨ ਦਾ ਜਵਾਨ ਅਭਿਜੀਤ ਉਰਾਂਵ ਦਾ ਖੱਬਾ ਪੈਰ ਉੱਡ ਗਿਆ।
ਜੰਮੂ-ਕਸ਼ਮੀਰ : ਸ਼ੇਖ ਅਬਦੁੱਲਾ ਦੀ ਜਯੰਤੀ ਅਤੇ ਸ਼ਹੀਦੀ 'ਤੇ ਹੁਣ ਨਹੀਂ ਹੋਵੇਗੀ ਛੁੱਟੀ
NEXT STORY