ਜੰਮੂ- ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਛੁੱਟੀਆਂ ਵਿਚ ਬਦਲਾਅ ਕੀਤਾ ਹੈ। ਸਾਲ 2020 ਤੋਂ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਨੈਸ਼ਨਲ ਕਾਨਫਰੰਸ ਦੇ ਸੰਸਥਾਪਕ ਅਤੇ ਜੰੰਮੂ-ਕਸ਼ਮੀਰ ਦੇ ਦੂਜੇ ਪ੍ਰਧਾਨ ਮੰਤਰੀ ਰਹੇ ਸ਼ੇਖ ਅਬਦੁੱਲਾ ਦੀ ਜਯੰਤੀ ਮੌਕੇ ਛੁੱਟੀ ਨਹੀਂ ਹੋਵੇਗੀ। ਪ੍ਰਸ਼ਾਸਨ ਨੇ ਅਗਲੇ ਸਾਲ ਲਈ ਐਲਾਨੀਆਂ ਸਰਕਾਰੀਆਂ ਛੁੱਟੀਆਂ ਦੀ ਸੂਚੀ 'ਚ ਅਬਦੁੱਲਾ ਦੀ ਜਯੰਤੀ ਅਤੇ ਸ਼ਹੀਦੀ ਦਿਵਸ ਨੂੰ ਹਟਾ ਦਿੱਤਾ ਹੈ। ਪ੍ਰਸ਼ਾਸਨ ਵਿਭਾਗ ਦੇ ਉੱਪ ਸਕੱਤਰ ਜੀ. ਐੱਲ. ਸ਼ਰਮਾ ਵਲੋਂ ਸ਼ੁੱਕਰਵਾਰ ਦੇਰ ਰਾਤ ਜਾਰੀ ਸੂਚੀ ਮੁਤਾਬਕ 2020 'ਚ ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ 'ਚ 27 ਸਰਕਾਰੀ ਛੁੱਟੀਆਂ ਮਨਾਈਆਂ ਜਾਣਗੀਆਂ, ਜੋ ਕਿ 2019 ਦੀ ਤੁਲਨਾ ਵਿਚ ਇਕ ਘੱਟ ਹੈ।
ਇਸ ਸਾਲ 28 ਸਰਕਾਰੀ ਛੁੱਟੀਆਂ ਐਲਾਨ ਕੀਤੀਆਂ ਗਈਆਂ ਸਨ। ਇਕ ਆਦੇਸ਼ ਵਿਚ ਦੱਸਿਆ ਗਿਆ ਹੈ ਕਿ ਦੋ ਸਰਕਾਰੀ ਛੁੱਟੀਆਂ- 13 ਜੁਲਾਈ ਨੂੰ ਮਨਾਇਆ ਜਾ ਵਾਲਾ ਸ਼ਹੀਦੀ ਦਿਵਸ ਅਤੇ 5 ਦਸੰਬਰ ਨੂੰ ਮਨਾਈ ਜਾਣ ਵਾਲੀ ਸ਼ੇਖ ਅਬਦੁੱਲਾ ਦੀ ਜਯੰਤੀ ਨੂੰ 2020 ਲਈ ਜਾਰੀ ਛੁੱਟੀਆਂ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਹਾਲਾਂਕਿ ਇਨ੍ਹਾਂ ਛੁੱਟੀਆਂ ਦੀ ਸੂਚੀ 'ਚ 26 ਅਕਤੂਬਰ ਨੂੰ ਮਨਾਏ ਜਾਣ ਵਾਲੇ 'ਵਿਲਯ ਦਿਵਸ' (ਸ਼ਾਮਲ) ਨੂੰ ਅਗਲੇ ਸਾਲ ਦੀ ਛੁੱਟੀ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ। ਉਸ ਵੇਲੇ ਦੇ ਮਹਾਰਾਜਾ ਹਰੀ ਸਿੰਘ ਨੇ 26 ਅਕਤੂਬਰ 1947 ਨੂੰ ਸ਼ਾਮਲ ਦੀ ਸੰਧੀ 'ਤੇ ਦਸਤਖਤ ਕੀਤੇ ਸਨ।
ਰਾਮ ਮੰਦਰ ਬਣੇਗਾ ਤਾਂ ਤੋੜਾਂਗੀ ਵਰਤ, 27 ਸਾਲ ਤੋਂ ਇਸੇ ਆਸਥਾ ’ਚ ਜਿਉਂਦੀ ਹੈ ਉਰਮਿਲਾ
NEXT STORY