ਬਿਹਾਰ- ਨਕਸਲੀਆਂ ਦਾ ਖ਼ੌਫ ਅਜਿਹਾ ਕਿ ਹਰ ਕੋਈ ਸਹਿਮ ਜਾਂਦਾ ਹੈ। ਦਹਿਸ਼ਤ ਕਾਰਨ ਲੋਕਾਂ ਦਾ ਘਰਾਂ ’ਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਪਰ ਇਹ ਕਹਾਣੀ ਹੁਣ ਪੁਰਾਣੀ ਹੋ ਗਈ ਹੈ। ਭੀਮਬੰਧ ਜੰਗਲ ਦਾ ਸਭ ਤੋਂ ਜ਼ਿਆਦਾ ਨਕਸਲ ਪ੍ਰਭਾਵਿਤ ਪਿੰਡ ਸੀ ਚੋਰਮਾਰਾ। ਕਦੇ ਇੱਥੇ ਨਕਸਲੀ ਬਾਲੇਸ਼ਵਰ ਦੀ ਦਹਿਸ਼ਤ ਸੀ। ਬਾਲੇਸ਼ਵਰ ਅਤੇ ਅਰਜੁਨ ਕੋੜਾ ਦਾ ਖ਼ੌਫ ਇੰਨਾ ਸੀ ਕਿ ਸੁਰੱਖਿਆ ਬਲਾਂ ਨੂੰ ਵੀ ਸੰਭਲ ਕੇ ਕਦਮ ਰੱਖਣੇ ਪੈਂਦੇ ਸਨ ਪਰ ਹੁਣ ਇਹ ਖੇਤਰ ਧਮਾਕਿਆਂ ਅਤੇ ਗੋਲੀਆਂ ਨੂੰ ਪਿੱਛੇ ਛੱਡ ਕੇ ਬਹੁਤ ਅੱਗੇ ਨਿਕਲ ਗਿਆ ਹੈ।
ਖ਼ਾਸ ਗੱਲ ਇਹ ਹੈ ਕਿ ਬੱਚੇ ਹੁਣ ਸਕੂਲ ਜਾਣ ਲੱਗੇ ਹਨ। ਬੀਤੀ ਜੂਨ ਨੂੰ ਨਕਸਲੀ ਬਾਲੇਸ਼ਵਰ, ਅਰਜੁਨ ਅਤੇ ਨਾਗੇਸ਼ਵਰ ਨੇ ਆਤਮਸਮਰਪਣ ਕਰ ਦਿੱਤਾ। ਬਾਲੇਸ਼ਵਰ ਦੀ ਪਤਨੀ ਮੰਗਣੀ ਦੇਵੀ ਹੁਣ ਗਊ ਪਾਲਣ ਨਾਲ ਜੁੜ ਗਈ ਹੈ ਅਤੇ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ। ਮੰਗਣੀ ਹੁਣ ਚੈਨ ਦੀ ਜ਼ਿੰਦਗੀ ਜੀ ਰਹੀ ਹੈ। ਉਨ੍ਹਾਂ ਦੀ ਨੂੰਹ ਰੰਜੂ ਦੇਵੀ ਪ੍ਰਾਇਮਰੀ ਸਕੂਲ ਚੋਰਮਾਰਾ ’ਚ ਪੜ੍ਹਾਉਣ ਲੱਗੀ ਹੈ ਅਤੇ ਬੱਚਿਆਂ ਦੀ ਜ਼ਿੰਦਗੀ ’ਚ ਬਦਲਾਅ ਲਿਆ ਰਹੀ ਹੈ। ਦੱਸ ਦੇਈਏ ਕਿ ਸਾਲ 2007 ਵਿਚ ਉਸ ਦੇ ਸਹੁਰੇ ਬਾਲੇਸ਼ਵਰ ਨੇ ਇਸੇ ਸਕੂਲ ਨੂੰ ਵਿਸਫੋਟ ਨਾਲ ਉਡਾ ਦਿੱਤਾ ਸੀ। ਨਵਾਂ ਸਕੂਲ ਉਸ ਦੇ ਨੇੜੇ ਹੀ ਬਣਾਇਆ ਗਿਆ, ਜਿਸ ਸਕੂਲ ਨੂੰ ਧਮਾਕਾ ਕਰ ਕੇ ਉਡਾਇਆ ਗਿਆ ਸੀ।
ਮੰਗਣੀ ਨੇ ਆਪਣੇ ਪਤੀ ਬਾਲੇਸ਼ਵਰ ਨੂੰ ਵਾਪਸ ਲਿਆਉਣਾ ਚਾਹੁੰਦੀ ਸੀ। ਉਹ ਇਹ ਗੱਲ ਵੀ ਜਾਣਦੀ ਸੀ ਕਿ ਨਕਸਲੀਆਂ ਨੂੰ ਪਤਾ ਲੱਗਾ ਤਾਂ ਅੰਜ਼ਾਮ ਮਾੜਾ ਹੋਵੇਗਾ ਪਰ ਉਸ ਨੇ ਜ਼ਿੱਦ ਨਹੀਂ ਛੱਡੀ, ਆਖ਼ਰਕਾਰ ਮੁਕਾਮ ’ਤੇ ਪਹੁੰਚ ਹੀ ਗਈ। ਇੱਥੋਂ ਹੀ ਬਦਲਾਅ ਦੀ ਸ਼ੁਰੂਆਤ ਹੋਈ। ਉਸ ਨੇ ਆਪਣੀ ਪਤੀ ਬਾਲੇਸ਼ਵਰ ਸਮੇਤ ਤਿੰਨਾਂ ਦਾ ਆਤਮਸਮਰਪਣ ਕਰਵਾਇਆ, ਇਹ ਸਭ ਹੋਇਆ ਸੀ. ਆਰ. ਪੀ. ਐਫ. ਦੇ ਅਧਿਕਾਰੀਆਂ ਨਾਲ ਗੱਲਬਾਤ ਦੀ ਬਦੌਲਤ।
ਵਾਤਾਵਰਣ ਸੁਰੱਖਿਆ ਦੀ ਅਨੋਖੀ ਪਰੰਪਰਾ, ਇਸ ਜਗ੍ਹਾ ਸਦੀਆਂ ਤੋਂ ਲਗਦਾ ਆ ਰਿਹੈ 3 ਦਿਨ ਦਾ ਲਾਕਡਾਊਨ
NEXT STORY