ਚੰਪਾਰਨ- ਕੁਦਰਤ ਪ੍ਰਤੀ ਆਪਣੇ ਪਿਆਰ ਲਈ ਪਹਿਚਾਣੇ ਜਾਣ ਵਾਲੇ ਪੱਛਮੀ ਚੰਪਾਰਨ ਦੇ ਥਰੂਹਟ ਦੇ ਪਿੰਡਾਂ 'ਚ ਹਰ ਸਾਲ ਵਾਤਾਵਰਣ ਸੁਰੱਖਿਆ ਲਈ ਬਰਨਾ ਨਾਮੀ ਤਿੰਨ ਦਿਨਾਂ ਤਿਉਹਾਰ ਦਾ ਆਯੋਜਨ ਕੀਤਾ ਜਾਂਦਾ ਹੈ। ਕਿਸੇ ਕਾਰਨ ਇਕ ਤਿਨਕਾ ਵੀ ਨਾ ਟੁੱਟੇ, ਇਸ ਲਈ ਇੱਥੋਂ ਦੇ ਲੋਕ ਤਿੰਨ ਦਿਨਾਂ ਤੱਕ ਖ਼ੁਦ ਨੂੰ ਦਰੱਖਤਾਂ, ਹਰਿਆਲੀ ਤੋਂ ਦੂਰ ਰੱਖਦੇ ਹਨ। ਯਾਨੀ ਘਰ ਤੋਂ ਬਹੁਤ ਜ਼ਰੂਰੀ ਹੋਵੇ, ਉਦੋਂ ਹੀ ਬਾਹਰ ਨਿਕਲਦੇ ਹਨ। ਇਕ ਅਣਐਲਾਨੇ ਲਾਕਡਾਊਨ ਵਰਗਾ ਮਾਹੌਲ ਹੁੰਦਾ ਹੈ। ਬਰਨਾ ਦੇ ਰੂਪ 'ਚ ਪ੍ਰਸਿੱਧ ਇਹ ਤਿਉਹਾਰ ਸੰਤਪੁਰ ਸੋਹਰੀਆ 'ਚ ਮਨਾਇਆ ਜਾ ਰਿਹਾ ਹੈ। ਬ੍ਰਹਮਸਥਾਨ 'ਤੇ ਗਾਂਗੇ ਗੁਰੋ ਦੀ ਅਗਵਾਈ 'ਚ ਪਿੰਡ ਵਾਸੀਆਂ ਨੇ ਵਨਦੇਵੀ ਦੀ ਪੂਜਾ ਕਰ ਕੇ ਵਾਤਾਵਰਣ ਸੁਰੱਖਿਆ ਦਾ 48 ਘੰਟਿਆਂ ਦਾ ਸੰਕਲਪ ਲਿਆ। ਦੁਨੀਆ ਭਰ 'ਚ ਕੁਦਰਤ ਨੂੰ ਸੰਭਾਲਣ ਅਤੇ ਵਾਤਾਵਰਣ ਨੂੰ ਚੰਗਾ ਰੱਖਣ ਲਈ ਕੋਸ਼ਿਸ਼ ਹੋ ਰਹੀ ਹੈ। ਸਦੀਆਂ ਤੋਂ ਇੱਥੋਂ ਦੇ ਲੋਕ ਵਾਤਾਵਰਣ ਦੀ ਸੁਰੱਖਿਆ ਲਈ ਬਰਨਾ ਨਾਮੀ ਤਿੰਨ ਦਿਨਾਂ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਉਂਦੇ ਆ ਰਹੇ ਹਨ।
ਭਾਰਤੀ ਥਾਰੂ ਕਲਿਆਣ ਮਹਾਸੰਘ ਦੇ ਕੇਂਦਰੀ ਪ੍ਰਧਾਨ ਦੀਪਨਾਰਾਇਣ ਪ੍ਰਸਾਦ ਅਤੇ ਸੋਹਰੀਆ ਦੇ ਗੁਮਾਸਤਾ ਜਗਦੀਸ਼ ਮਹਿਤੋ ਨੇ ਦੱਸਿਆ ਕਿ ਹਰ ਸਾਲ 30 ਅਗਸਤ ਤੋਂ 30 ਸਤੰਬਰ ਦਰਮਿਆਨ ਵਾਤਾਵਰਣ ਲਈ ਅਨੋਖਾ ਤਿਉਹਾਰ ਮਨਾਉਂਦਾ ਹੈ। ਸੰਤਪੁਰ ਸੋਹਰੀਆ ਦੇ ਓਮਪ੍ਰਕਾਸ਼ ਮਹਿਤੋ, ਦੀਰੂ ਸੋਖਈਤ ਅਤੇ ਭਾਈਚਾਰੇ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਤਿੰਨ ਦਿਨਾਂ ਦੇ ਬਰਨਾ ਵਰਤ ਦੌਰਾਨ ਕੋਈ ਪਿੰਡ ਤੋਂ ਬਾਹਰ ਜਾ ਕੇ ਦਰੱਖਤਾਂ ਨੂੰ ਤੋੜ ਨਾ ਦੇਣ, ਇਸ ਲਈ ਪਿੰਡ ਦੀਆਂ ਚਾਰੇ ਦਿਸ਼ਾਵਾਂ ਅਤੇ ਸਰਹੱਦਾਂ 'ਤੇ 8 ਡੇਂਗਵਾਹਨ (ਨਜ਼ਰ ਰੱਖਣ ਲਈ ਸਿਪਾਹੀ) ਨੂੰ ਵੀ ਰੱਖਿਆ ਜਾਂਦਾ ਹੈ। ਹੱਥਾਂ 'ਚ ਲਾਠੀ ਫੜੇ, ਪੱਗੜੀ ਬੰਨ੍ਹੇ ਹੋਏ ਇਹ ਸ਼ਖਸ ਪਿੰਡ ਦੀਆਂ ਸਰਹੱਦਾਂ ਦੀ ਰੱਖਵਾਲੀ ਕਰਦੇ ਹਨ। ਜੇਕਰ ਗਲਤੀ ਨਾਲ ਕੋਈ ਤਿਨਕਾ ਜਾਂ ਦਾਤਣ ਤੋੜ ਲੈਂਦਾ ਹੈ ਤਾਂ ਪਿੰਡ ਵਾਲੇ ਉਸ ਵਿਅਕਤੀ ਨੂੰ 500 ਰੁਪਏ ਦਾ ਜੁਰਮਾਨਾ ਲਗਾਉਂਦੇ ਹਨ। ਘਰ ਸਬਜ਼ੀਆਂ ਦੀ ਕਮੀ ਨਾ ਹੋਵੇ ਇਸ ਲਈ ਔਰਤਾਂ ਬਰਨਾ ਲਗਣ ਤੋਂ ਪਹਿਲਾਂ ਹੀ ਸਬਜ਼ੀਆਂ ਤੋੜ ਕੇ ਜਾਂ ਫਿਰ ਬਾਜ਼ਾਰ ਤੋਂ ਖਰੀਦ ਕੇ ਰੱਖ ਲੈਂਦੀਆਂ ਹਨ।
ਪੰਜ ਪਿਆਰਿਆਂ ਨੇ ਸੁਣਾਇਆ ਫ਼ੈਸਲਾ; ਤਖ਼ਤ ਸ੍ਰੀ ਹਰਿਮੰਦਰ ਦੇ ਜਥੇਦਾਰ ਤਨਖਾਹੀਆਂ ਕਰਾਰ, ਜਾਣੋ ਪੂਰਾ ਮਾਮਲਾ
NEXT STORY