ਨਵੀਂ ਦਿੱਲੀ (ਭਾਸ਼ਾ)- ਐੱਨ.ਸੀ.ਬੀ. ਨੇ ਅਮਰੀਕਾ ਅਤੇ ਕੁਝ ਹੋਰ ਦੇਸ਼ਾਂ 'ਚ ਨਸ਼ੀਲੇ ਪਦਾਰਥ ਭੇਜਣ ਵਾਲੀ ਇਕ ਗੈਰ ਕਾਨੂੰਨੀ ਇੰਟਰਨੈਟ ਦਵਾਈ ਕੰਪਨੀ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਉਸ ਨੇ ਇਸ ਮਾਮਲੇ 'ਚ ਹੈਦਰਾਬਾਦ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 3.71 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਨਸ਼ੀਲੇ ਪਦਾਰਥ ਰੋਕੂ ਕੰਪਨੀ ਤੇਲੰਗਨਾ ਦੀ ਰਾਜਧਾਨੀ ਹੈਦਰਾਬਾਦ ਦੇ ਦੋਮਲਗੁਦਾ 'ਚ ਸਥਿਤ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਦੇ ਹੈਦਰਾਬਾਦ ਸਬ ਡਿਵੀਜ਼ਨ ਦੇ ਅਧਿਕਾਰੀਆਂ ਨੇ ਕੁਝ ਦਿਨ ਪਹਿਲਾਂ ਇਸ ਸਥਾਨ 'ਤੇ ਛਾਪਾ ਮਾਰਿਆ ਅਤੇ ਅਣਪਛਾਤੇ 'ਸਰਗਰਨਾ' ਨੂੰ ਗ੍ਰਿਫ਼ਤਾਰ ਕੀਤਾ, ਜੋ ਇਹ ਗੈਰ-ਕਾਨੂੰਨੀ ਕੰਪਨੀ 'ਚ ਕਥਿਤ ਤੌਰ 'ਤੇ ਚੱਲਾ ਰਿਹਾ ਸੀ। ਐੱਨ.ਸੀ.ਬੀ. ਨੇ ਕਿਹਾ ਕਿ ਉਸ ਨੇ ਨਸ਼ੀਲੇ ਪਦਾਰਥ ਦੀ ਤਸਕਰੀ ਤੋਂ ਮਿਲੇ 3.71 ਕਰੋੜ ਰੁਪਏ ਨਕਦ, ਕਈ ਲੈੱਪਟਾਪ, ਮੋਬਾਇਲ ਫੋਨ ਅਤੇ ਹੋਰ ਇਲੈਕਟ੍ਰਾਨਿਕ ਉਪਕਰਨ ਬਰਾਮਦ ਕੀਤੇ ਹਨ, ਜਿਨ੍ਹਾਂ ਦਾ ਇਸਤੇਮਾਲ 'ਗੈਰ-ਕਾਨੂੰਨੀ ਇੰਟਰਨੈੱਟ ਦਵਾਈ ਕੰਪਨੀ' ਚਲਾਉਣ 'ਚ ਕੀਤਾ ਗਿਆ।
ਇਹ ਵੀ ਪੜ੍ਹੋ : ਆਸਾਮ 'ਚ 13 ਅੱਤਵਾਦੀਆਂ ਨੇ ਹਥਿਆਰਾਂ ਸਮੇਤ ਕੀਤਾ ਆਤਮਸਮਰਪਣ
ਏਜੰਸੀ ਦੇ ਡਿਪਟੀ ਡਾਇਰੈਕਟਰ ਜਨਰਲ (ਮੁਹਿੰਮ) ਸੰਜੇ ਕੁਮਾਰ ਸਿੰਘ ਨੇ ਇਕ ਬਿਆਨ 'ਚ ਕਿਹਾ,''ਜੇ.ਆਰ. ਇਨਫਿਨਿਟੀ ਦੇ ਕਰਮਚਾਰੀ ਈਮੇਲ ਅਤੇ ਵੀ.ਓ.ਆਈ.ਪੀ. (ਵੌਇਸ ਓਵਰ ਇੰਟਰਨੈੱਟ ਪ੍ਰੋਟੋਕਾਲ) 'ਤੇ ਅਮਰੀਕਾ ਅਤੇ ਹੋਰ ਦੇਸ਼ਾਂ 'ਚ ਗਾਹਕਾਂ ਨਾਲ ਸੰਪਰਕ ਕਰਦੇ ਸਨ ਅਤੇ ਐੱਨ.ਡੀ.ਪੀ.ਐੱਸ. ਕਾਨੂੰਨ ਦੇ ਅਧੀਨ ਆਉਣ ਵਾਲੇ ਨਸ਼ੀਲੇ ਪਦਾਰਥ ਸਮੇਤ ਵੱਖ-ਵੱਖ ਦਵਾਈਆਂ ਵੇਚਦੇ ਸਨ।'' ਬਿਆਨ 'ਚ ਕਿਹਾ ਗਿਆ,''ਇਕ ਵਾਰ ਜਦੋਂ ਗਾਹਕ ਉਤਪਾਦ ਅਤੇ ਉਸ ਦੀ ਕੀਮਤ ਨੂੰ ਲੈ ਕੇ ਰਾਜੀ ਹੋ ਜਾਂਦਾ ਸੀ ਤਾਂ ਕਰਮਚਾਰੀ ਗਾਹਕਾਂ ਦੀਆਂ ਜਾਣਕਾਰੀਆਂ ਜਿਵੇਂ ਕਿ ਉਨ੍ਹਾਂ ਦਾ ਨਾਮ, ਪਤਾ, ਈਮੇਲ, ਆਈ.ਡੀ. ਆਦਿ ਇਕੱਠੇ ਕਰਦੇ ਸਨ ਅਤੇ ਉਨ੍ਹਾਂ ਭੁਗਤਾਨ ਲਈ ਲਿੰਕ ਭੇਜਦੇ ਸਨ।'' ਅਧਿਕਾਰੀ ਨੇ ਦੱਸਿਆ ਕਿ ਗਾਹਕਾਂ ਤੋਂ ਬੈਂਕ ਖਾਤੇ 'ਚ ਪੈਸੇ ਭੇਜਣ, ਕ੍ਰੇਡਿਟ ਕਾਰਡ, ਪੇਪਾਲ, ਬਿਟਕੁਆਇਨ ਆਦਿ ਭੁਗਤਾਨ ਮਾਧਿਅਮਾਂ ਨਾਲ ਪੈਸੇ ਦੇਣ ਨੂੰ ਕਿਹਾ ਜਾਂਦਾ ਸੀ ਅਤੇ ਭੁਗਤਾਨ ਹੋਣ ਨਤੇ ਜੇ.ਆਰ. ਇਨਫਿਨਿਟੀ ਅਮਰੀਕਾ ਅਤੇ ਹੋਰ ਦੇਸ਼ਾਂ 'ਚ ਗਾਹਕਾਂ ਨੂੰ ਗੈਰ-ਕਾਨੂੰਨ ਦਵਾਈਆਂ ਭੇਜਦੀ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਆਸਾਮ 'ਚ 13 ਅੱਤਵਾਦੀਆਂ ਨੇ ਹਥਿਆਰਾਂ ਸਮੇਤ ਕੀਤਾ ਆਤਮਸਮਰਪਣ
NEXT STORY