ਮੁੰਬਈ - ਨਾਰਕੋਟਿਕ ਕੰਟਰੋਲ ਬਿਊਰੋ (ਐੱਨ.ਸੀ.ਬੀ.) ਦੀ ਇੱਕ ਟੀਮ ਨੇ ਡਰੱਗ ਪਾਰਟੀ ਦੌਰਾਨ ਵੱਡੀ ਕਾਰਵਾਈ ਕੀਤੀ ਹੈ। ਏਜੰਸੀ ਨੂੰ ਜਾਣਕਾਰੀ ਮਿਲੀ ਸੀ ਕਿ ਮੁੰਬਈ ਤੋਂ ਗੋਆ ਜਾਣ ਵਾਲੇ ਇੱਕ ਸਮੁੰਦਰੀ ਜਹਾਜ਼ ਵਿੱਚ ਡਰੱਗ ਪਾਰਟੀ ਹੋਣ ਵਾਲੀ ਹੈ। ਉਸ ਇਨਪੁਟ ਦੇ ਆਧਾਰ 'ਤੇ ਐੱਨ.ਸੀ.ਬੀ. ਦੇ ਕੁੱਝ ਅਧਿਕਾਰੀ ਯਾਤਰੀ ਬਣ ਸਮੁੰਦਰੀ ਜਹਾਜ਼ ਵਿੱਚ ਸਵਾਰ ਹੋ ਗਏ ਅਤੇ ਹੁਣ ਪਿਛਲੇ 7 ਘੰਟੇ ਤੋਂ ਇਹ ਆਪਰੇਸ਼ਨ ਜਾਰੀ ਹੈ।
ਜੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ। ਉਹ ਆਪਣੀ ਟੀਮ ਨਾਲ ਮੁੰਬਈ ਵਿੱਚ ਉਸ ਸਮੁੰਦਰੀ ਜਹਾਜ਼ 'ਤੇ ਸਵਾਰ ਹੋ ਗਏ ਸਨ ਪਰ ਜਦੋਂ ਜਹਾਜ਼ ਵਿਚਕਾਰ ਸਮੁੰਦਰ ਵਿੱਚ ਪਹੁੰਚਿਆ, ਉੱਥੇ ਇੱਕ ਡਰੱਗ ਪਾਰਟੀ ਦਾ ਪ੍ਰਬੰਧ ਹੋਇਆ। ਉਸ ਪਾਰਟੀ ਵਿੱਚ ਵੱਡੇ ਪੱਧਰ 'ਤੇ ਡਰੱਗ ਦਾ ਸੇਵਨ ਹੁੰਦਾ ਵੇਖਿਆ ਗਿਆ। ਉਸੇ ਸਮੇਂ ਤੋਂ ਐੱਨ.ਸੀ.ਬੀ. ਦੀ ਟੀਮ ਵੀ ਐਕਸ਼ਨ ਵਿੱਚ ਆ ਗਈ ਅਤੇ ਉਨ੍ਹਾਂ ਨੇ ਆਪਣਾ ਸੀਕਰੇਟ ਆਪਰੇਸ਼ਨ ਸ਼ੁਰੂ ਕਰ ਦਿੱਤਾ। ਹੁਣ ਕਿਉਂਕਿ ਟੀਮ ਯਾਤਰੀ ਬਣ ਕੇ ਗਈ ਸੀ, ਅਜਿਹੇ ਵਿੱਚ ਕਿਸੇ ਨੂੰ ਉਸ ਕਾਰਵਾਈ ਦੀ ਖ਼ਬਰ ਨਹੀਂ ਲੱਗੀ ਅਤੇ ਤਮਾਮ ਦੋਸ਼ੀਆਂ ਨੂੰ ਵੀ ਰੰਗੇ ਹੱਥੀ ਫੜਨ ਵਿੱਚ ਮਦਦ ਮਿਲੀ। ਐੱਨ.ਸੀ.ਬੀ. ਨੇ ਵੱਡੀ ਮਾਤਰਾ ਵਿੱਚ ਕੋਕੀਨ ਅਤੇ MD ਵੀ ਬਰਾਮਦ ਕਰ ਲਿਆ ਹੈ। ਜਿਸ ਸਮੁੰਦਰੀ ਜਹਾਜ਼ 'ਤੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਕਿ ਉਹ ਮੁੰਬਈ ਦੀ Cordelia Cruise ਹੈ।
ਇਹ ਵੀ ਪੜ੍ਹੋ - ਕਸ਼ਮੀਰ ਦੇ ਅਨੰਤਨਾਗ 'ਚ ਤੋੜਿਆ ਗਿਆ ਮੰਦਰ, ਤਸਵੀਰਾਂ ਆਈਆਂ ਸਾਹਮਣੇ
ਖ਼ਬਰ ਮਿਲੀ ਹੈ ਕਿ ਐੱਨ.ਸੀ.ਬੀ. ਨੇ ਇਸ ਆਪਰੇਸ਼ਨ ਦੌਰਾਨ ਇੱਕ ਬਾਲੀਵੁੱਡ ਅਦਾਕਾਰ ਦੇ ਬੇਟੇ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਉਸ ਤੋਂ ਇਲਾਵਾ 10 ਹੋਰ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਹੁਣ ਇਹ ਕਾਰਵਾਈ ਜ਼ਿਆਦਾ ਵੱਡੀ ਇਸ ਲਈ ਮੰਨੀ ਜਾ ਰਹੀ ਹੈ ਕਿਉਂਕਿ ਐੱਨ.ਸੀ.ਬੀ. ਦੁਆਰਾ ਪਹਿਲੀ ਵਾਰ ਸਮੁੰਦਰੀ ਜਹਾਜ਼ 'ਤੇ ਕਿਸੇ ਡਰੱਗ ਪਾਰਟੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਇਸ ਸਮੁੰਦਰੀ ਜਹਾਜ਼ ਦੀ ਓਪੰਨਿਗ ਹੁਣੇ ਹਾਲ ਵਿੱਚ ਹੋਈ ਹੈ ਅਤੇ ਇਸ ਪਾਰਟੀ ਵਿੱਚ ਵੀ ਕਈ ਸੈਲੇਬਰਿਟੀ ਨੇ ਪਰਫਾਰਮ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕਸ਼ਮੀਰ ਦੇ ਅਨੰਤਨਾਗ 'ਚ ਤੋੜਿਆ ਗਿਆ ਮੰਦਰ, ਤਸਵੀਰਾਂ ਆਈਆਂ ਸਾਹਮਣੇ
NEXT STORY