ਨਵੀਂ ਦਿੱਲੀ— ਮਾਸ ਉਦਯੋਗ ਗ੍ਰੀਨ ਹਾਊਸ ਗੈਸਾਂ ਦੇ ਉਤਸਰਜਨ 'ਚ ਸਭ ਤੋਂ ਅੱਗੇ ਬਣਿਆ ਹੋਇਆ ਹੈ, ਜੋ ਜਲਵਾਯੂ ਬਦਲਾਅ ਕਾਰਨ ਹੈ ਅਤੇ ਪ੍ਰਾਣੀਆਂ ਨੂੰ ਜੀਵਤ ਰਹਿਣ ਦੀ ਸਮਰੱਥਾ ਨੂੰ ਨਾਂਹਪੱਖੀ ਰੂਪ ਨਾਲ ਪ੍ਰਭਾਵਿਤ ਕਰਦਾ ਹੈ। ਪਸ਼ੂ ਅਧਿਕਾਰਾਂ 'ਤੇ ਕੰਮ ਕਰਨ ਵਾਲੇ ਸੰਗਠਨ ਪੇਟਾ ਨੇ ਅੱਜ ਇਹ ਗੱਲ ਕਹੀ। ਪੇਟਾ ਨੇ ਵਰਲਡ ਵਾਚ ਇੰਸਟੀਚਿਊਟ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਪ੍ਰਤੀ ਸਾਲ ਲੱਗਭਗ 51 ਫੀਸਦੀ ਗ੍ਰੀਨਹਾਊਸ ਗੈਸਾਂ ਦੇ ਉਤਸਰਜਨ ਲਈ ਮਾਸ, ਆਂਡੇ ਅਤੇ ਡੇਅਰੀ ਉਦਯੋਗਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਪੇਟਾ ਇੰਡੀਆ ਮੁਹਿੰਮ ਦੀ ਕਨਵੀਨਰ ਆਯੁਸ਼ੀ ਸ਼ਰਮਾ ਨੇ ਕਿਹਾ ਕਿ ਕੱਲ ਕੌਮਾਂਤਰੀ ਵਣ ਦਿਵਸ ਹੈ ਅਤੇ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਮਾਸ ਖਾਣ ਨਾਲ ਕਿਸ ਤਰ੍ਹਾਂ ਨਸਲਾਂ ਦੇ ਅਲੋਪ ਹੋਣ ਦਾ ਖਤਰਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਖਾਣ ਲਈ ਜਾਨਵਰ ਪਾਲਦੇ ਹਾਂ ਅਤੇ ਇਸ ਲਈ ਜੰਗਲ ਖਤਮ ਕਰ ਰਹੇ ਹਾਂ।
ਅਸੀਂ ਉਸ ਵਾਤਾਵਰਣ ਨੂੰ ਗੰਦਾ ਕਰਦੇ ਹਾਂ, ਜਿਸ ਵਿਚ ਇਹ ਜੰਗਲੀ ਜੀਵ ਰਹਿੰਦੇ ਹਨ। ਇਸੇ ਤਰ੍ਹਾਂ ਇਹ ਜਾਨਵਰ ਛੇਤੀ ਹੀ ਅਲੋਪ ਹੋ ਜਾਣਗੇ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਸੰਗਠਨ ਨੇ ਇਕ ਬਿਆਨ ਵਿਚ ਕਿਹਾ ਕਿ ਜਲਵਾਯੂ ਬਦਲਾਅ ਦੇ ਸਭ ਤੋਂ ਖਰਾਬ ਪ੍ਰਭਾਵਾਂ ਨਾਲ ਨਜਿੱਠਣ ਲਈ ਦੁਨੀਆ ਨੂੰ ਸ਼ਾਕਾਹਾਰੀ ਭੋਜਨ ਵੱਲ ਜਾਣ ਦੀ ਲੋੜ ਹੈ। ਸ਼ਰਮਾ ਨੇ ਕਿਹਾ ਕਿ ਸਿਹਤ ਵਿਚ ਸੁਧਾਰ ਅਤੇ ਜਾਨਵਰਾਂ ਅਤੇ ਧਰਤੀ ਨੂੰ ਬਚਾਉਣ ਲਈ ਸ਼ਾਕਾਹਾਰੀ ਜੀਵਨ ਸ਼ੈਲੀ ਅਪਣਾਏ ਜਾਣ ਦਾ ਯਤਨ ਕਰਨ ਦੀ ਲੋੜ ਹੈ।
ਅਮਰੀਕੀ ਸੰਸਦ 'ਚ ਬਿੱਲ ਪੇਸ਼, ਭਾਰਤ 'ਚ ਕਾਲ ਸੈਂਟਰ ਦੀਆਂ ਨੌਕਰੀਆਂ 'ਤੇ ਖਤਰਾ
NEXT STORY